ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਇੰਟਰ ਪੌਲੀਟੈਕਨਿਕ ਖੇਡਾਂ ਮੌਕੇ ਖੋ-ਖੋ ਤੇ ਟੇਬਲ ਟੈਨਿਸ ‘ਚ ਜਿੱਤਿਆ ਗੋਲਡ ਮੈਡਲ
ਲੁਧਿਆਣਾ, 05 ਨਵੰਬਰ (000) - ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਨੇ ਪੌਲੀਟੈਕਨਿਕ ਖੇਡਾਂ ਦੌਰਾਨ ਖੋ-ਖੋ ਤੇ ਟੇਬਲ ਟੈਨਿਸ ਵਿੱਚ ਗੋਲਡ ਮੈਡਲ ਜਿੱਤਿਆ।
ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਸ੍ਰੀ ਮਨੋਜ ਕੁਮਾਰ ਜਾਂਬਲਾ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ (ਪੀ.ਟੀ.ਆਈ.ਐਸ.) ਵੱਲੋ ਬੀਤੇ ਦਿਨੀ ਇੰਟਰ ਪੌਲੀਟੈਕਨਿਕ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਪੰਜਾਬ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਬਹੁਤਕਨੀਕੀ ਕਾਲਜਾਂ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਸਥਾਨਕ ਰਿਸ਼ੀ ਨਗਰ, ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵੱਲੋ ਖੋ-ਖੋ, ਟੇਬਲ ਟੈਨਿਸ, ਬੈਡਮਿੰਟਨ, ਹੈਡਂਬਾਲ ਅਤੇ ਵਾਲੀਵਾਲ ਖੇਡਾਂ ਲਈ ਹੋਰਨਾਂ ਸੰਸਥਾਵਾਂ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਦੀ ਖੋ-ਖੋ (ਲੜਕੇ) ਅਤੇ ਟੇਬਲ ਟੈਨਿਸ (ਲੜਕੀਆਂ) ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਪੰਜਾਬ ...








