Thursday, March 19
Shadow

Politics

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡ ਕਾਦਾ ਬੋੜਾ ਅਤੇ ਇਟਾਂ ਵਾਲੀ ਵਿੱਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਵਾਇਆ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡ ਕਾਦਾ ਬੋੜਾ ਅਤੇ ਇਟਾਂ ਵਾਲੀ ਵਿੱਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਵਾਇਆ

National, Politics, Punjab
ਫਿਰੋਜ਼ਪੁਰ 2 ਨਵੰਬਰ 2024...... ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਸਾਰਾ ਦਿਨ ਫੀਲਡ ਵਿੱਚ ਰਹੇ ਤੇ ਖੇਤਾਂ ਵਿੱਚ ਲੱਗੀ ਅੱਗ ਨੂੰ ਆਪਣੀ ਮੌਜੂਦਗੀ ਵਿੱਚ ਫਾਇਰ ਬਿਰਗੇਡ, ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਵਾਇਆ ਗਿਆ। ਇਸ ਮੌਕੇ  ਐਸ.ਡੀ.ਐਮ ਰਣਦੀਪ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਦੀਪਸ਼ਿਖਾ  ਸ਼ਰਮਾ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਰਸਤੇ ਵਿੱਚ ਪਿੰਡ ਇਟਾਂ ਵਾਲੀ ਅਤੇ ਕਾਦਾ ਬੋੜਾ ਵਿੱਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਨੂੰ ਦੇਖਿਆ ਤਾਂ ਉਹ ਤੁਰੰਤ ਕਾਰ ਰੋਕ ਕੇ ਖੇਤ ਵਿੱਚ ਗਏ ਤੇ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਵਾਇਆ। ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੁੱਚਾ ਪ੍ਰਸ਼ਾਸਨ, ਜਿਸ ਵਿੱਚ ਸਿਵਲ ਤੇ ਪੁਲਿਸ ਵਿਭਾਗ ਸ਼ਾਮਲ ਹੈ, ਵਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਪਰਾਲੀ ਨਾ ਸਾੜਨ ਦੀ ਅਪੀਲ ਤੇ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਉਹ ਆਪ ...
ਮਾਰਕੀਟ ਵਿੱਚ ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੇ ਚਾਰ ਬਦਲ ਉਪਲਬਧ-ਮੁੱਖ ਖੇਤੀਬਾੜੀ ਅਫ਼ਸਰ

ਮਾਰਕੀਟ ਵਿੱਚ ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੇ ਚਾਰ ਬਦਲ ਉਪਲਬਧ-ਮੁੱਖ ਖੇਤੀਬਾੜੀ ਅਫ਼ਸਰ

National, Politics, Punjab
ਐਸ.ਏ.ਐਸ.ਨਗਰ, 2 ਨਵੰਬਰ, 2024: ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਮਾਰਕੀਟ ਵਿੱਚ ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੇ ਚਾਰ ਬਦਲ ਉਪਲਬਧ ਹਨ, ਇਸ ਲਈ ਕਿਸਾਨਾਂ ਨੂੰ ਇਕੱਲੇ ਡੀ.ਏ.ਪੀ. ‘ਤੇ ਨਿਰਭਰ ਨਾ ਰਹਿਣ ਦੀ ਸਲਾਹ ਦਿੰਦਿਆਂ ਇਨ੍ਹਾਂ ਵਿਕਲਪਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮਿੱਟੀ ਦੇ ਰਸਾਇਣ ਵਿਗਿਆਨੀ ਡਾ. ਗੋਬਿੰਦਰ ਸਿੰਘ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਿੰਗਲ ਸੁਪਰਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੁੰਦਾ ਹੈ। ਕਿਸਾਨ ਡੀ.ਏ.ਪੀ. ਦੇ ਇੱਕ ਥੈਲੇ ਦੀ ਥਾਂ ਇਸ ਖਾਦ ਦੇ ਤਿੰਨ ਥੈਲੇ ਵਰਤ ਸਕਦੇ ਹਨ। ਇਸ ਤੋਂ ਇਲਾਵਾ, ਇਹ ਵਾਧੂ ਸਲਫਰ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ, ਐਨ ਪੀ ਕੇ 12:32:16 ਵਿੱਚ 32 ਫੀਸਦ ਫਾਸਫੋਰਸ ਹੁੰਦਾ ਹੈ। ਐਨ ਪੀ ਕੇ 12:32:16 ਦਾ ਡੇਢ ਬੈਗ ਡੀ.ਏ.ਪੀ. ਦੇ ਇੱਕ ਬੈਗ ਦੇ ਬਰਾਬਰ ਹੈ। ਇਹ ਪੋਟਾਸ਼ ਦੇ ਵਾਧੂ ਫਾਇਦੇ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ ਡੀ.ਏ.ਪੀ. ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਟ੍ਰਿਪਲ ਸੁਪਰਫਾਸਫੇ...

ਬਠਿੰਡਾ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਆਈ ਵੱਡੀ ਗਿਰਾਵਟ : ਡਿਪਟੀ ਕਮਿਸ਼ਨਰ

National, Politics, Punjab
ਬਠਿੰਡਾ, 2 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਦੇ ਠੋਸ ਉਪਰਾਲਿਆਂ ਸਦਕਾ ਬਠਿੰਡਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਔਸਤ ਏਕਿਉਂਆਈ (AQI) ਪਿਛਲੇ ਸਾਲ ਰਾਜ ਦੇ ਸਭ ਤੋਂ ਖ਼ਰਾਬ (318) ਤੋਂ ਮੌਜੂਦਾ ਸਾਲ ਵਿੱਚ ਸਭ ਤੋਂ ਵਧੀਆ (118) ਤੱਕ ਸੁਧਰ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਪ੍ਰਬੰਧਨ 'ਚ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੀਆਂ 115 ਸਾਂਝੀਆਂ ਟੀਮਾਂ ਫੀਲਡ ਵਿੱਚ ਨਿਯੁਕਤ ਕੀਤੀਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਅੱਗ ਬੁਝਾਉਣ ਲਈ 15 ਫਾਇਰ ਟੈਂਡਰ ਵੀ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀਪੀਸੀਬੀ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਕੁੱਲ ਨੰਬਰ ਪਿਛਲੇ ਸਾਲ 2 ਨਵੰਬਰ ਤੱਕ ਵਾਪਰੀਆਂ ਘਟਨਾਵਾਂ ਵਿੱਚ, ਜ਼ਿਲ੍ਹੇ ਵਿੱਚ ਘਟਨਾਵਾਂ ਦੀ ਗਿਣਤੀ 2023 ਵਿੱਚ 405 ਤੋਂ 66% ਘਟ ਕੇ 2024 ਵਿੱਚ 138 ਹੋ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀ ਲਗਭਗ 50% ਘਟਨਾਵਾਂ ਦੀ ਪੁਸ਼ਟੀ ਕਰਨ ਦੇ ਯੋਗ ਹੋ ਗਏ ਹਨ। ...
ਵਧੀਕ ਡਿਪਟੀ ਕਮਿਸ਼ਨਰ ਨੇ  ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਵਧੀਕ ਡਿਪਟੀ ਕਮਿਸ਼ਨਰ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

National, Politics, Punjab
  ਸ੍ਰੀ ਮੁਕਤਸਰ ਸਾਹਿਬ  2 ਨਵੰਬਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਝੋਨੇ ਦੀ ਖਰੀਦ ਪ੍ਰਬੰਧਾਂ ਦੀ ਸਮਿਖਿਆ ਬਾਰੇ ਅਹਿਮ ਮੀਟਿੰਗ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਜਿਸ ਵਿੱਚ ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਅਤੇ ਸਮੂੰਹ ਖ੍ਰੀਦ ਏਜੰਸੀਆਂ ਦੇ ਡੀ.ਐਮ., ਜਿਲ੍ਹਾ ਮੰਡੀ ਅਫਸਰ, ਸਕੱਤਰ ਮਾਰਕਿਟ ਕਮੇਟੀ, ਖ੍ਰੀਦ ਏਜੰਸੀਆਂ ਦੇ ਇੰਸਪੈਕਟਰ, ਪ੍ਰਧਾਨ ਆੜ੍ਹਤੀਆਂ ਏਸੋਸੀਏਸਨ ਅਤੇ ਟਰਾਂਸਪੋਰਟ ਦੇ ਠੇਕੇਦਾਰ ਸ਼ਾਮਲ ਹੋਏ।     ਮੀਟਿੰਗ ਵਿੱਚ ਜਿਲ੍ਹੇ ਅਧੀਨ ਚੱਲ ਰਹੀ ਝੋਨੇ ਦੀ ਖ੍ਰੀਦ ਸਬੰਧੀ ਵਿਚਾਰ ਵਟਾਂਦਰਾ  ਕੀਤਾ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਜਿਲ੍ਹੇ ਦੀ ਸਮੂੰਹ ਖ੍ਰੀਦ ਏਜੰਸੀਆਂ ਨੂੰ ਸਖਤ ਹਦਾਇਤ ਕੀਤੀ ਗਈ ਕਿ 03-11-2024 ਤੱਕ ਮੰਡੀਆਂ ਵਿੱਚ 17% ਮੁਇਸਚਰ ਤੱਕ ਵਾਲੀ ਝੋਨੇ ਦੀ ਢੇਰੀ ਦੀ ਖ੍ਰੀਦ ਕੀਤੀ ਜਾਵੇ ਅਤੇ ਟਰਾਂਸਪੋਰਟ ਦੇ ਠੇਕੇਦਾਰ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਲਿਫਟਿੰਗ ਸਬੰਧੀ ਤੇਜੀ ਲਿਆਉਂਦੀ ਜਾਵੇ।...
ਜ਼ਿਲ੍ਹੇ ਚ 4 ਹਜ਼ਾਰ ਸੁਪਰ ਸੀਡਰ ਆਧੁਨਿਕ ਮਸ਼ੀਨ ਉਪਲਬਧ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਚ 4 ਹਜ਼ਾਰ ਸੁਪਰ ਸੀਡਰ ਆਧੁਨਿਕ ਮਸ਼ੀਨ ਉਪਲਬਧ : ਡਿਪਟੀ ਕਮਿਸ਼ਨਰ

National, Politics, Punjab
ਬਠਿੰਡਾ, 2 ਨਵੰਬਰ : ਜ਼ਿਲ੍ਹੇ 'ਚ 4 ਹਜ਼ਾਰ ਦੇ ਕਰੀਬ ਸੁਪਰ ਸੀਡਰ ਆਧੁਨਿਕ ਮਸ਼ੀਨਰੀ ਕਿਸਾਨਾਂ ਲਈ ਉਪਲੱਬਧ ਹੈ ਤਾਂ ਜੋ ਉਹ ਪਰਾਲੀ ਨੂੰ ਬਿਨਾ ਸਾੜਨ ਤੋਂ ਹੀ ਕਣਕ ਦੀ ਬਿਜਾਈ ਕਰ ਸਕਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਚ ਪਿਛਲੇ ਸਾਲ ਲਗਭਗ 34 ਦੇ ਕਰੀਬ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਪਰ ਇਸ ਵਾਰ 4-5 ਕੇਸ ਸਾਹਮਣੇ ਆਏ ਹਨ। ਡਿਪਟੀ ਕਮਿਸ਼ਨਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸਾਨ ਸੁਪਰ ਸੀਡਰ ਮਸ਼ੀਨ ਨਾਲ ਹੀ ਕਣਕ ਦੀ ਬਿਜਾਈ ਨੂੰ ਤਰਜੀਹ ਦੇਣ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਮਸ਼ੀਨਰੀ ਉਪਲਬਧ ਨਹੀਂ ਹੁੰਦੀ ਤਾਂ ਉਹ ਜ਼ਿਲ੍ਹੇ ਭਰ 'ਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ 'ਚ ...
ਪਿੰਡ ਘੋਲੀਆ ਦਾ ਕਿਸਾਨ ਮਨਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਡੀ ਏ ਪੀ ਦੀ ਜਗ੍ਹਾ ਵਰਤ ਰਿਹੈ ਹੋਰ ਖਾਦਾਂ

ਪਿੰਡ ਘੋਲੀਆ ਦਾ ਕਿਸਾਨ ਮਨਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਡੀ ਏ ਪੀ ਦੀ ਜਗ੍ਹਾ ਵਰਤ ਰਿਹੈ ਹੋਰ ਖਾਦਾਂ

Politics, Punjab, Technology, Trending
ਮੋਗਾ, 1 ਨਵੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ ਫਸਲ ਲਈ ਡੀ ਏ ਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੈ। ਡੀਏਪੀ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ ਜੋ ਝੋਨੇ-ਕਣਕ ਫਸਲੀ ਚੱਕਰ ਵਿੱਚ ਵਰਤੀ ਜਾਂਦੀ ਹੈ। ਕਣਕ ਦੀ ਫਸਲ ਲਈ ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀਏਪੀ ਨੂੰ ਤਰਜੀਹ ਦਿੰਦੇ ਹਨ| ਪਿੰਡ ਘੋਲੀਆ ਦਾ ਕਿਸਾਨ ਮਨਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਡੀ ਏ ਪੀ ਦੀ ਜਗ੍ਹਾ  12:32:16 ਜਾਂ 46 ਫ਼ੀਸਦੀ ਵਾਲੀ ਫਾਸਫੋਰਸ ਤੱਤ  ਵਰਤ ਰਿਹਾ ਹੈ। ਉਸਨੇ ਕਿਹਾ ਕਿ ਇਸ ਨਾਲ  ਡੀ ਏ ਪੀ ਖਾਦ ਵਰਤਣ ਦੀ ਲੋੜ ਨਹੀਂ ਰਹਿੰਦੀ। ਮਾਹਿਰਾਂ ਨੇ ਕਿਹਾ ਕਿ ਡੀ.ਏ.ਪੀ ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦੀ ਹੈ| ਇਕ ਹੋਰ ਖਾਦ ਐੱਨ ਪੀ ਕੇ (12:32:16) ਵਿਚ 32 ਫੀਸਦੀ ਫਾਸਫੋਰਸ ਅਤੇ 12 ਫੀਸਦ ਨਾਈਟ੍ਰੋਜਨ ਤੋਂ ਬਿਨਾਂ 16 ਫੀਸਦ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ| ਇਕ ਬੋਰਾ ਡੀ ਏ ਪੀ ਪਿੱਛੇ ਡੇਢ ਬੋਰਾ ਐੱਨ ਪੀ ਕੇ (12:32:16) ਦੀ ਵਰਤੋ...
ਵਿਜੀਲੈਂਸ ਬਿਊਰੋ ਵਲੋਂ ਭਲਾਈਆਣਾ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ

ਵਿਜੀਲੈਂਸ ਬਿਊਰੋ ਵਲੋਂ ਭਲਾਈਆਣਾ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ

Politics, Punjab
ਸ੍ਰੀ ਮੁਕਤਸਰ ਸਾਹਿਬ 1 ਨਵੰਬਰ :                                                           ਵਿਜੀਲੈਂਸ ਬਿਊਰੋ  ਵਲੋਂ ਭ੍ਰਿਸ਼ਟਾਚਾਰ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਪਿੰਡ ਭਲਾਈਆਣਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।                                                ਇਸ ਕੈਂਪ ਵਿੱਚ ਵਿਜੀਲੈਂਸ ਬਿਉਰੋ ਦੇ  ਸਬ ਇੰਸਪੈਕਟਰ ਇਕਬਾਲ ਸਿੰਘ ਅਤੇ ਮੁੱਖ ਮੁਨਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ 3 ਨਵੰਬਰ 2024 ਤੱਕ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਵਾਉਣ ਬਦਲੇ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਰਿਸ਼ਵਤ ਦੇ ਨਾਮ ਤੇ ਨਜਾਇਜ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਉਸ ਦੀ ਗੁਪਤ ਸੂਚਨਾਂ ਵਿਜੀਲੈਂਸ ਬਿਉਰੋ ਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਰਿਸ਼ਵਤਖੋਰੀ ਤੇ ਨਕੇਲ ਕਸੀ ਜਾ ਸਕੇ। ਇਸ ਮੌਕੇ ਪਤਵੰਤੇ ਵਿਅਕਤੀ ਵੀ ਮੌਜੂਦ ਸਨ।...
ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਚ ਕਿਸਾਨਾਂ ਲਈ ਆਧੁਨਿਕ ਮਸ਼ੀਨਰੀ ਉਪਲਬੱਧ : ਡਿਪਟੀ ਕਮਿਸ਼ਨਰ*

ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਚ ਕਿਸਾਨਾਂ ਲਈ ਆਧੁਨਿਕ ਮਸ਼ੀਨਰੀ ਉਪਲਬੱਧ : ਡਿਪਟੀ ਕਮਿਸ਼ਨਰ*

Politics, Punjab
ਬਠਿੰਡਾ, 1 ਨਵੰਬਰ : ਜ਼ਿਲ੍ਹੇ ਅੰਦਰ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਤੇ ਇਸ ਦੇ ਮੁਕੰਮਲ ਪ੍ਰਬੰਧਨ ਸਬੰਧੀ ਜਿਲ੍ਹੇ ਭਰ ਵਿੱਚ ਲਗਭਗ 60 ਦੇ ਕਰੀਬ ਬੇਲਰ ਅਤੇ 400 ਦੇ ਕਰੀਬ ਸੁਪਰਸੀਡਰ ਮਸ਼ੀਨਾਂ ਉਪਲਬਧ ਕਰਵਾਈਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪਿੰਡ ਸੈਣੇਵਾਲਾ ਅਤੇ ਗਹਿਰੀ ਬੁੱਟਰ  ਦੇ ਖੇਤਾਂ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡੀਆਈਜੀ ਬਠਿੰਡਾ ਰੇਂਜ ਸ. ਹਰਚਰਨ ਸਿੰਘ ਭੁੱਲਰ ਅਤੇ ਜਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਮੌਕੇ ਉਨ੍ਹਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਚ ਜਿੱਥੇ ਪਿਛਲੇ ਸਾਲ ਪਰਾਲੀ ਨੂੰ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਉੱਥੇ ਇਸ ਵਾਰ ਸਪੈਸ਼ਲ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਇੱਕ ਹੋਰ ਸਵਾਲ ਦ...
ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸਾਂਭ-ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਦਾ ਆਯੋਜਨ

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸਾਂਭ-ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਦਾ ਆਯੋਜਨ

National, Politics, Punjab
ਮਾਨਸਾ, 01 ਨਵੰਬਰ : ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਸਬੰਧੀ ਪਿੰਡ ਖੱਤਰੀ ਵਾਲਾ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਡਾ. ਗੁਰਦੀਪ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਰਫੇਸ ਸੀਡਰ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਕੈਂਪ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਆ। ਇੰਜੀਨੀਅਰ ਅਲੋਕ ਗੁਪਤਾ ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਖੇਤ ਵਿਚ ਵਾਹੁਣ ਦੀ ਸਲਾਹ ਦਿੰਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਿਤ ਕੀਤੇ ਸਰਫ਼ੇਸ ਸੀਡਰ, ਸਮਾਰਟ ਸੀਡਰ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਪਰਾਲੀ ਵਿਚ ਮੌ...
ਡੀ ਏ ਪੀ ਦੇ ਬਦਲ ਵੱਜੋਂ ਐਨ ਪੀ ਕੇ ਅਤੇ ਟਰਿਪਲ ਸੁਪਰ ਫਾਸਫੇਟ ਵੀ ਵਰਤੇ ਜਾ ਸਕਦੇ ਹਨ- ਅਗਾਂਹ ਵਧੂ ਕਿਸਾਨ ਸ਼ਮਨਪ੍ਰੀਤ ਸਿੰਘ

ਡੀ ਏ ਪੀ ਦੇ ਬਦਲ ਵੱਜੋਂ ਐਨ ਪੀ ਕੇ ਅਤੇ ਟਰਿਪਲ ਸੁਪਰ ਫਾਸਫੇਟ ਵੀ ਵਰਤੇ ਜਾ ਸਕਦੇ ਹਨ- ਅਗਾਂਹ ਵਧੂ ਕਿਸਾਨ ਸ਼ਮਨਪ੍ਰੀਤ ਸਿੰਘ

National, Politics, Punjab
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 1 ਨਵੰਬਰ 2024: ਜ਼ਿਲ੍ਹੇ ਦੇ ਅਗਾਂਹਵਧੂ ਨੌਜੁਆਨ ਕਿਸਾਨ ਸ਼ਮਨਪ੍ਰੀਤ ਸਿੰਘ ਜੋ ਕਿ ਡੀ ਏ ਪੀ ਦੇ ਬਦਲ ਵਜੋਂ ਐਨ ਪੀ ਕੇ ਵਰਤਦੇ ਹਨ, ਦਾ ਕਹਿਣਾ ਹੈ ਕਿ ਫਾਸਫੋਰਸ ਤੱਤ ਦੀ ਪੂਰਤੀ ਲਈ ਸਾਨੂੰ ਕੇਵਲ ਡੀ ਏ ਪੀ ਦੀ ਵਰਤੋਂ ਕਰਨ ਦੀ ਜਾਂ ਨਿਰਭਰ ਰਹਿਣ ਦੀ ਲੋੜ ਨਹੀਂ। ਉਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸ ਵੱਲੋਂ ਡੀ ਏ ਪੀ ਦੀ ਬਹੁਤ ਸੀਮਤ ਵਰਤੋਂ ਕੀਤੀ ਗਈ ਸੀ ਅਤੇ ਉਸਦੇ ਮੁਕਾਬਲੇ ਐਨ ਪੀ ਕੇ 12:32:16 ਦੀ ਵਰਤੋਂ ਕਣਕ ਵਾਸਤੇ ਕੀਤੀ ਗਈ ਸੀ, ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਉਨ੍ਹਾਂ ਵੱਲੋਂ ਡੀ ਏ ਪੀ 'ਤੇ ਨਿਰਭਰਤਾ ਘਟਾ ਕੇ ਟਰਿਪਲ ਸੁਪਰਫਾਸਫੇਟ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਫਾਸਫੋਰਸ ਦੀ ਪੂਰਤੀ ਲਈ ਕੇਵਲ ਡੀ ਏ ਪੀ 'ਤੇ ਹੀ ਨਿਰਭਰਤਾ ਨਾ ਰਹੇ। ਧੜਾਕ ਕਲਾਂ ਦੇ ਸ਼ਮਨਪ੍ਰੀਤ ਸਿੰਘ ਜੋ ਕਿ ਕਣਕ ਦੇ ਨਾਲ-ਨਾਲ ਗੰਨੇ ਅਤੇ ਆਲੂ ਦੀ ਕਾਸ਼ਤ ਵੀ ਕਰਦੇ ਹਨ, ਦਾ ਕਹਿਣਾ ਹੈ ਕਿ ਡੀ ਏ ਪੀ ਚੋਂ ਫਾਸਫੋਰਸ ਦੀ ਪੂਰਤੀ ਨੂੰ ਅਸੀਂ ਆਪਣੀ ਨਿਰਭਰਤਾ ਦਾ ਸਾਧਨ ਬਣਾ ਲਿਆ ਹੈ ਅਤੇ ਅਸੀਂ ਬਦਲਵੇ ਸਰੋਤਾਂ ਦੀ ਵਰਤੋਂ ਕੇਵਲ ਇਸ ਕਰਕੇ ਨਹ...