ਹਾਟ ਸਪਾਟ ਏਰੀਆ ਆਦਰ਼ਸ਼ ਨਗਰ ਵਿਚ ਡੋਰ ਟੂ ਡੋਰ ਕੰਪੇਨ ਚਲਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ
ਫਾਜ਼ਿਲਕਾ, 13 ਨਵੰਬਰ
ਡੇਂਗੂ ਦੇ ਵੱਧ ਰਹੇ ਮਰੀਜਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ *ਤੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਗੋਇਲ ਅਤੇ ਡਾ. ਅਰਪਿਤ ਗੁਪਤਾ ਦੀ ਅਗਵਾਈ ਹੇਠ ਡੇਂਗੂ ਦੇ ਹੋਟ ਸਪੋਟ ਖੇਤਰਾਂ ਵਿਖੇ ਸਿਹਤ ਵਿਭਾਗ ਦੀਆ ਟੀਮਾ ਘਰ ਘਰ ਵਿਜਿਟ ਕਰ ਰਹੀਆਂ ਹਨ ਤੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਦੇ ਲਛਣਾਂ, ਸਾਵਧਾਨੀਆਂ ਵਰਤਣ ਅਤੇ ਬਚਾਅ ਬਾਰੇ ਜਾਗਰੂਕ ਕਰ ਰਹੀਆਂ ਹਨ। ਬੁੱਧਵਾਰ ਨੂੰ ਹਾਟ ਸਪਾਟ ਏਰੀਆ ਆਦਰ਼ਸ਼ ਨਗਰ ਵਿਚ ਡੋਰ ਟੂ ਡੋਰ ਕੰਪੇਨ ਚਲਾ ਕੇ ਟੀਮਾਂ ਵੱਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਕੰਪੇਨ ਵਿਚ ਡਾ ਭੁਪੇਨ ਤੇ ਡਾ ਨਿਸ਼ਾਂਤ ਵੱਲੋਂ ਵੀਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ |
ਡਾ. ਰੋਹਿਤ ਗੋਇਲ ਨੇ ਕਿਹਾ ਕਿ 8 ਟੀਮਾ ਜਿਸ ਵਿਚ ਨਰਸਿੰਗ ਸਟੂਡੈਂਟ, ਬ੍ਰੀਡਿੰਗ ਚੈਕਅਰ, ਸਿਹਤ ਵਿਭਾਗ ਦੇ ਸਟਾਫ ਵੱਲੋਂ ਡੋਰ ਟੂ ਡੋਰ ਕੰਪੇਨ ਚਲਾਈ ਗਈ, ਲਾਰਵਾ ਚੈਕ ਕੀਤਾ ਗਿਆ ਅਤੇ ਡੇਂਗੂ ਤੇ ਲਛਣਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਉਨਾਂ ਖੁਦ ਆਦਰਸ਼ ਨਗਰ ਵਿਖੇ ਜਾ ਕੇ ਟੀਮਾਂ ਦੀ ਸੁਪਰਵੀਜਨ ...








