ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਐਸ.ਡੀ.ਐਮ. ਦਮਨਦੀਪ ਕੌਰ
ਐੱਸ.ਏ.ਐੱਸ ਨਗਰ, 26 ਨਵੰਬਰ, 2024:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਸੂਬੇ ਦੇ ਸਾਰੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਜੀਵਨ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਯੋਗਸ਼ਾਲਾਵਾਂ ਦਾ ਸ਼ਰੂ ਕੀਤਾ ਕਾਰਜ ਲੋਕਾਂ ਵੱਲੋਂ ਭਰਪੂਰ ਸਲਾਹਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਯੋਗ ਸ਼ਾਲਾ ਰਾਹੀਂ ਵੱਖ- ਵੱਖ ਯੋਗਾ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ।
ਐੱਸ. ਡੀ. ਐੱਮ ਦਮਨਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਵਿਖੇ ਯੋਗਾ ਟ੍ਰੇਨਰ ਸੰਜੇ ਸਲੂਜਾ ਵੱਲੋਂ ਇੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾਂਦੀਆਂ ਹਨ। ਪਹਿਲੀ ਕਲਾਸ ਬੈੱਵਰਲੀ ਗੋਲਫ ਅਵਿਨਿਉ ਵਿਖੇ ਸਵੇਰੇ 6 ਤੋਂ 7 ਵਜੇ ਤੱਕ, ਦੂਸਰੀ ਕਲਾਸ ਜ਼ੋਰਾਵਰ ਸੰਧੂ ਪਾਰਕ, ਫੇਸ 10 ਵਿਖੇ ਸਵੇਰੇ 7:15 ਤੋਂ 8:15 ਵਜੇ ਤੱਕ, ਤੀਸਰੀ ਕਲਾਸ ਸਕਾਈ ਗਾਰਡਨ, ਸੈਕਟਰ 66 ਏ ਸਵੇਰੇ 9 ਤੋਂ 10 ਵਜੇ ਤੱਕ, ਚੌਥੀ ਕਲਾਸ ਪਾਰਕ 4, ਫੇਸ 11 ਵਿਖੇ ਸ਼ਾਮ 3:30 ਤੋਂ 4:30 ਵਜੇ ਤੱਕ, ਪੰਜਵੀਂ ਕਲਾਸ ਪਾਰਕ 3, ਫੇਸ 11 ਵਿਖੇ ਸ਼ਾਮ 4:30 ਤੋਂ 5:30 ਵਜੇ ਅਤੇ ਛੇਵੀਂ ਕਲਾਸ ਸਨਾਤਨ ਧਰਮ ਮੰਦਰ, ਸੀਨਿਰ ਸਿ...








