Tuesday, September 15
Shadow

Politics

ਡਿਪਟੀ ਕਮਿਸ਼ਨਰ ਨੇ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਕੀਤੀ ਗਠਿਤ

ਡਿਪਟੀ ਕਮਿਸ਼ਨਰ ਨੇ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਕੀਤੀ ਗਠਿਤ

National, Politics, Punjab, Trending
ਅੰਮ੍ਰਿਤਸਰ 18 ਦਸੰਬਰ 2024-- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ ਕਰਦੇ ਹੋਏ ਹਦਾਇਤ ਕੀਤੀ ਕਿ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇ। ਅੱਜ ਵਿਸ਼ੇਸ਼ ਤੌਰ ਉੱਤੇ ਕੀਤੀ ਗਈ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੋ ਮਰੀਜ਼ ਆਰਥਿਕ ਤੌਰ ਉਤੇ ਅਸਮਰੱਥ ਹੋਣ ਕਾਰਨ ਸਹੀ ਖੁਰਾਕ ਨਹੀਂ ਲੈ ਰਹੇ, ਉਹਨਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਪਾਰਕ ਅਦਾਰਿਆਂ, ਰੈਡ ਕਰਾਸ, ਧਾਰਮਿਕ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹਰ ਮਹੀਨੇ ਖੁਰਾਕ ਮੁਹਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਲਈ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਵੀ ਲੈਣ ਦੀ ਹਦਾਇਤ ਕੀਤੀ ਅਤੇ ਉਨਾਂ ਖੁਦ ਵੀ ਆਪਣੇ ਵੱਲੋਂ 10 ਮਰੀਜ਼ ਖੁਰਾਕ ਲਈ ਅਡਾਪਟ ਕਰਨ ਦੀ ਪੇਸ਼ਕਸ਼ ਕੀਤੀ। ਸ਼੍ਰੀਮਤੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਟੀ ਬੀ ਨੂੰ ਖਤਮ ਕਰਨ ਵਾਲਾ ਅੰਮ੍ਰਿਤਸਰ ਪਹਿਲਾ ਜ਼ਿਲ੍ਹਾ ਦੇਸ਼ ਭਰ ਵਿੱਚ ਹੋਣਾ ਚਾਹੀਦਾ ਹੈ ...
ਠੰਢ ਵਧਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਦਾ ਕਣਕ ਦੀ ਫ਼ਸਲ ਉੱਪਰ ਪ੍ਰਭਾਵ ਘਟਿਆ- ਮੁੱਖ ਖੇਤੀਬਾੜੀ ਅਫ਼ਸਰ

ਠੰਢ ਵਧਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਦਾ ਕਣਕ ਦੀ ਫ਼ਸਲ ਉੱਪਰ ਪ੍ਰਭਾਵ ਘਟਿਆ- ਮੁੱਖ ਖੇਤੀਬਾੜੀ ਅਫ਼ਸਰ

National, Politics, Punjab, Trending
ਫਰੀਦਕੋਟ 18 ਦਸੰਬਰ 2024 ( )           ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦਸੰਬਰ ਮਹੀਨੇ ਵਿਚ ਤਾਪਮਾਨ ਵੱਧ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰ ਰਹੀ ਹੈ,  ਪਰ ਹੁਣ ਮੌਸਮ ਵਿਚ ਆਈ ਤਬਦੀਲੀ ਕਾਰਨ ਸਰਦੀ ਵਧਣ ਦੇ ਨਾਲ ਸੁੰਡੀ ਸੁਸਤ ਹਾਲਤ ਵਿੱਚ ਜਾਣ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਘਟ ਜਾਵੇਗਾ।  ਬਲਾਕ ਫ਼ਰੀਦਕੋਟ ਦੇ ਵੱਖ ਵੱਖ ਪਿੰਡਾਂ ਝੋਟੀਵਾਲਾ,ਅਰਾਈਆਂਵਾਲਾ,ਗੋਲੇਵਾਲਾ, ਡੱਲੇਵਾਲ ਅਤੇ ਨੱਥਲਵਾਲਾ ਦਾ ਦੌਰਾ ਕਰਦਿਆਂ ਪਿੰਡ ਡੱਲੇਵਾਲਾ ਵਿਚ ਅਗਾਂਵਧੁ ਕਿਸਾਨ ਗੁਰਵਿੰਦਰ ਸਿੰਘ ਦੇ ਖੇਤਾਂ ਵਿਚ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਰਦੀ ਵਧਣ ਕਾਰਨ ਰਾਤ ਦਾ ਤਾਪਮਾਨ ਕਾਫੀ ਘਟ ਗਿਆ ਹੈ ਜਿਸ ਕਾਰਨ ਤਣੇ ਦੀ ਗੁਲਾਬੀ ਸੁੰਡੀ ਸੁਸਤ ਹਾਲਤ ਵਿੱਚ ਜਾ ਰਹੀ ਹੈ ਜਿਸ ਕਾਰਨ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰਨ ਦੀ ਹਾਲਤ ਵਿਚ ਨਹੀਂ ਰਹੀ ਪ੍ਰੰਤੂ ਫਿਰ ਵੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਇਸ ਵਾਰ ਮੌਸਮ ਗਰਮ ਰਹਿਣ ਕਾਰਨ ਸੁੰਡੀ ਦਾ ਹਮਲਾ ਵਧੇਰੇ ਦੇਖਿਆ ਗਿਆ ਹੈ ਅਤੇ ਇਹ ਹਮਲਾ ਨਵੰਬਰ ਦੇ ਪਹਿਲੇ ਪੰਦਰਵਾੜੇ...

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਹਰੀਏਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ

National, Politics, Punjab, Trending
ਫਰੀਦਕੋਟ 18 ਦਸੰਬਰ 2024 ( )   ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਦੀ ਅਗਵਾਈ ਵਿੱਚ ਵਿਭਾਗ ਵਲੋਂ ਪਿੰਡ ਹਰੀਏਵਾਲਾ, ਬਲਾਕ ਕੋਟਕਪੂਰਾ ਜਿਲ੍ਹਾ ਫਰੀਦਕੋਟ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।  ਇਸ ਮੌਕੇ ਸ਼੍ਰੀ ਨਿਰਵੈਰ ਸਿੰਘ ਬਰਾੜ ਵਲੋਂ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਦੋ ਹਫਤੇ ਤੇ ਚਾਰ ਹਫਤੇ ਦੀ ਸਿਖਲਾਈ, 2 ਤੋਂ 20 ਪਸ਼ੂਆਂ ਤੱਕ ਡੀ.ਡੀ.8 ਕਰਜਾ ਸਕੀਮ ਤਹਿਤ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ। ਮਿਲਕਫੈਡ ਦੇ ਅਸਿਸਟੈਂਟ ਮੈਨੇਜਰ ਡਾ. ਗੁਰਪਿੰਦਰ ਸਿੰਘ ਵਲੋਂ ਸਫਲ ਡੇਅਰੀ ਫਾਰਮਿੰਗ ਦੇ ਨੁਕਤਿਆਂ ਬਾਰੇ ਅਤੇ ਮਿਲਕਫੈਡ ਦੀਆਂ ਸਕੀਮਾਂ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ। ਸ਼੍ਰੀ ਜਗਪਾਲ ਸਿੰਘ ਬਰਾੜ, ਕੋਆਪਰੇਟਿਵ ਇੰਸਪੈਕਟਰ (ਰਿਟਾ:) ਵਲੋਂ ਦੁੱਧ ਸੁਸਾਇਟੀ, ਵਰਕ ਕਲਚਰ ਅਤੇ ਸਾਫ ਦੁੱਧ ਦੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਅਵਤਾਰ ਸਿੰਘ , ਸੀਨੀਅਰ ਵੈਟਰਨਰੀ ਅਫਸਰ ਫਰੀਦਕੋਟ ਵਲੋਂ ਦੁਧਾਰੂ ਪਸ਼ੂਆਂ ਦੀਆਂ ਬਿਮਾਰੀਆਂ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰਪੂਰਵਕ ਡੇਅਰੀ ਫਾਰਮਰਾਂ ਨੂੰ ਦੱਸਿਆ ਗਿਆ...
‘ਅਰਪਣ ਸਮਾਰੋਹ’: ਜਲੰਧਰ ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ

‘ਅਰਪਣ ਸਮਾਰੋਹ’: ਜਲੰਧਰ ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ

National, Politics, Punjab, Trending
ਚੰਡੀਗੜ੍ਹ/ਜਲੰਧਰ, 18 ਦਸੰਬਰ: ਪੁਲਿਸ ਅਤੇ ਜਨਤਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 13 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਜ਼ਬਤ ਕੀਤਾ ਸਮਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਫਲਤਾਪੂਰਵਕ ਵਾਪਸ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਲਾਈਨਜ਼, ਜਲੰਧਰ ਵਿਖੇ ਵਿਸ਼ੇਸ਼ ਈਵੈਂਟ “ਅਰਪਣ ਸਮਾਰੋਹ” ਕਰਵਾਇਆ ਗਿਆ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਮਾਗਮ ਦੇ ਹਿੱਸੇ ਵਜੋਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਸਾਲ ਦੌਰਾਨ ਸ਼ਹਿਰ ਵਿੱਚ ਦਰਜ 583 ਵੱਖ-ਵੱਖ ਕੇਸਾਂ ਵਿੱਚ ਜ਼ਬਤ ਕੀਤੇ 413 ਵਾਹਨ, 85 ਮੋਬਾਈਲ ਫੋਨ, ਕਈ ਘਰੇਲੂ ਸਮਾਨ, ਗਹਿਣੇ ਆਦਿ ਸਫਲਤਾਪੂਰਵਕ ਵਾਪਸ ਕੀਤੇ ਹਨ। ਇਸ ਤੋਂ ਇਲਾਵਾ, 20 ਲੱਖ ਰੁਪਏ ਦੇ ਲਗਭਗ 100 ਗੁੰਮ ਹੋਏ ਸਮਾਰਟਫ਼ੋਨ ਕੇਂਦਰੀ ਉਪਕਰਣ ਪਛਾਣ ਰਜਿਸਟਰ (ਸੀਈਆਈਆਰ) ਪੋਰਟਲ ਰਾਹੀਂ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗ...
ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ

ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ

National, Politics, Punjab, Trending
ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ, 17 ਦਸੰਬਰ: ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਮੱਦੇਨਜ਼ਰ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਸ਼ਹਿਰ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ  ਯਕੀਨੀ ਬਣਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਹ ਦੌਰਾ, ਮੰਗਲਵਾਰ ਤੜਕੇ 3 ਵਜੇ ਇਸਲਾਮਾਬਾਦ ਪੁਲਿਸ ਥਾਣੇ ’ਤੇ ਵਾਪਰੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਕੀਤਾ ਗਿਆ। ਇਸ ਸਬੰਧ ਵਿੱਚ ਹੋਈ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡੀਜੀਪੀ ਪੰਜਾਬ ਨੇ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਅਧਿਕਾਰੀਆਂ ਨੂੰ ਮਨੁੱਖੀ ਸੂਝ-ਬੂਝ ਦੇ ਨਾਲ-ਨਾਲ ਤਕਨੀਕੀ  ਵਸੀਲਿਆਂ ਦੀ ਵਰਤੋਂ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਅਜਿਹੇ ਘਿਨਾਉਣੇ ਅਪਰਾਧ ਕਰਨ ਦੇ ਆਮ ਰੁਝਾਨਾਂ ਅਤੇ ਪੈਟਰਨਾਂ ਦੀ ਸ਼ਨਾਖ਼ਤ ਕਰਨ ਅਤੇ ਅਪਰਾਧਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੂੰ ਸਾਰੇ ਤਕਨੀਕੀ ਅਤੇ ਫੋਰੈਂਸਿਕ ਸਾਧਨਾਂ ਦੀ ਵਰਤੋਂ ਕਰਦੇ ਹੋਏ ਵਿਗਿਆਨਕ ਢੰਗ ਨਾਲ ਜਾਂਚ ਕਰਨ ਲ...
ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ

ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ

National, Politics, Punjab, Trending
ਫਾਜ਼ਿਲਕਾ 17 ਦਸੰਬਰ ਵਿਜੈ ਦਿਵਸ ਦੇ ਸੰਬੰਧ ਵਿੱਚ ਆਸਫ ਵਾਲਾ ਵਿਖੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਮੈਰਾਥਾਨ ਕਰਵਾਈ ਗਈ । ਲੜਕੇ ਅਤੇ ਲੜਕੀਆਂ ਦੀ ਅਲੱਗ ਅਲੱਗ ਹੋਈ ਮੈਰਾਥਨ ਨੂੰ ਕਰਨਲ ਚੰਦਰਕਾਂਤ ਸ਼ਰਮਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਮੈਰਾਥੋਨ ਵਿੱਚ ਭਾਗ ਲਿਆ ਅਤੇ ਦੇਸ਼ ਲਈ ਆਪਾਂ ਵਾਰਨ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ। ਕੁੜੀਆਂ ਦੀ ਦੌੜ ਵਿੱਚ ਪਹਿਲੀਆਂ ਦਸ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਨਾਂ ਦੇ ਨਾਮ ਇਸ ਤਰਾਂ ਰਹੇ : ਹਰਮਨ ਕੰਬੋਜ, ਲਛਮੀਰ, ਅਸ਼ਮੀ, ਅਮਨਦੀਪ, ਰਮਨ ਰਾਣੀ, ਵੰਸ਼ਿਕਾ ਜੋਸ਼ੀ, ਜਸਵਿੰਦਰ ਕੌਰ, ਲਵੀਸ਼ਾ, ਰਜਨੀ ਬਾਲਾ ਅਤੇ ਹਰਲੀਨ ਕੌਰ। ਜਦਕਿ ਮੁੰਡਿਆਂ ਦੀ ਦੌੜ ਵਿੱਚ ਪਹਿਲੀਆਂ 10 ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਵਿੱਚ ਦੀਪਕ ਕੁਮਾਰ, ਰਿੰਕੂ, ਕਰਨ, ਸੰਜੇ, ਦਿਸ਼ਾਂਤ, ਸ਼ੇਖਰ, ਅੰਗਰੇਸ਼ ਕੁਮਾਰ, ਅਭੀ, ਗੁਰਸੇਵਕ ਸਿੰਘ ਅਤੇ ਮੋਹਿਤ ਦੇ ਨਾਮ ਸ਼ਾਮਿਲ ਹਨ।  ਇਸ ਮੌਕੇ ਸ਼ਹੀਦਾਂ ਦੀ ਸਮਾਧੀ ਕਮੇਟੀ ਤੋਂ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਤੋਂ ਇਲਾਵਾ ਪ੍ਰਫੁੱਲ ਨਾਗਪਾਲ, ਸ਼ਸ਼ੀਕਾਂਤ, ਅਸ਼ੀ...
ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ

ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ

National, Politics, Punjab, Trending
ਚੰਡੀਗੜ੍ਹ, 17 ਦਸੰਬਰ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਅਕਾਦਮਿਕ ਕੋਚਿੰਗ ਫ਼ਾਰ ਐਕਸੀਲੈਂਸ (ਪੇਸ) ਤਹਿਤ ਮੋਹਾਲੀ, ਜਲੰਧਰ ਅਤੇ ਬਠਿੰਡਾ ਦੇ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲਾਂ ਵਿੱਚ ਇੱਕ ਅਹਿਮ ਰੈਜ਼ੀਡੈਂਸ਼ੀਅਲ ਵਿੰਟਰ ਕੈਂਪ ਦੀ ਸ਼ੁਰੂਆਤ ਕੀਤੀ ਹੈ। ਇਹ ਕੈਂਪ  11ਵੀਂ ਅਤੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ’ਤੇ ਕੇਂਦਿ੍ਰਤ  ਹੈ ਜੋ ਆਈ.ਆਈ.ਟੀ.-ਜੇ.ਈ.ਈ. ਅਤੇ ਐਨ.ਈ.ਈ.ਟੀ. ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਦੇ ਚਾਹਵਾਨ ਹਨ।  ਸਕੂਲਜ਼ ਆਫ਼ ਐਮੀਨੈਂਸ (ਐਸਓਈ) ਦੇ ਕੁੱਲ 1200 ਵਿਦਿਆਰਥੀਆਂ ਨੂੰ ਇਨ੍ਹਾਂ ਕੈਂਪਾਂ ਰਾਹੀਂ ਕੋਚਿੰਗ ਅਤੇ ਸਹਾਇਤਾ ਪ੍ਰਦਾਨ ਕਰਕੇ  ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪੇਸ਼ੇਵਰ ਮੁਕਾਬਲਾ ਪ੍ਰੀਖਿਆਵਾਂ ਵਿੱਚ ਉਨ੍ਹਾਂ ਦੇ ਸਫ਼ਲ ਹੋਣ ਦੀ ਸੰਭਾਵਨਾ ਹੋਰ ਵਧੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ  ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ (ਆਰ.ਐੱਸ.ਐੱਮ.ਐੱਸ.) ਮੋਹਾਲੀ, ਜਲੰਧਰ ਅਤੇ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਮਹੀਨਾ ਭਰ ਚੱਲਣ ਵਾਲਾ ਸਰਦ ਰੁੱਤ ਕੈਂਪ ਨਿਯਮਤ ਪੇਸ ਕਲਾਸਾਂ  ...
10,000 ਰੁਪਏ ਰਿਸ਼ਵਤ ਲੈਣ ਵਾਲਾ ਪੁਲਿਸ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

10,000 ਰੁਪਏ ਰਿਸ਼ਵਤ ਲੈਣ ਵਾਲਾ ਪੁਲਿਸ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

National, Politics, Punjab, Trending
ਚੰਡੀਗੜ੍ਹ, 17 ਦਸੰਬਰ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਸਬ-ਇੰਸਪੈਕਟਰ ਦਲਜੀਤ ਸਿੰਘ (ਹੁਣ ਸੇਵਾਮੁਕਤ), ਜੋ ਕਿ ਉਸ ਸਮੇਂ ਪੁਲਿਸ ਥਾਣਾ ਛਾਉਣੀ, ਅੰਮ੍ਰਿਤਸਰ ਵਿਖੇ ਤਾਇਨਾਤ ਸੀ, ਨੂੰ 10000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਮੇਂ ਉਹ ਐਨ.ਡੀ.ਪੀ.ਐਸ. ਕਾਨੂੰਨ ਅਧੀਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸੀ, ਬਿਊਰੋ ਵੱਲੋਂ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਜੋਗਾ ਸਿੰਘ ਵਾਸੀ ਪਿੰਡ ਕੋਟਲੀ ਨਸੀਰ ਖਾਂ, ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮ ਪੁਲਿਸ ਸਬ-ਇੰਸਪੈਕਟਰ ਨੇ ਆਪਣੀ ਤਾਇਨਾਤੀ ਦੌਰਾਨ ਸ਼ਿਕਾਇਤਕਰਤਾ ਤੋਂ ਸਾਲ 2017 ਵਿੱਚ ਥਾਣਾ ਅੰਮ੍ਰਿਤਸਰ ਛਾਉਣੀ ਵਿਖੇ ਦਰਜ ਐਫ.ਆਈ.ਆਰ. ਵਿੱਚ ਉਸਦੇ ਪੁੱਤਰ ਨੂੰ ਬੇਕਸੂ...
ਸਿਹਤ ਵਿਭਾਗ ਫਾਜਿਲਕਾ ਵਲੋਂ ਦਕਸ਼ਤਾ ਪ੍ਰੋਗਰਾਮ ਅਧੀਨ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਕਰਵਾਈ ਟ੍ਰੇਨਿੰਗ :

ਸਿਹਤ ਵਿਭਾਗ ਫਾਜਿਲਕਾ ਵਲੋਂ ਦਕਸ਼ਤਾ ਪ੍ਰੋਗਰਾਮ ਅਧੀਨ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਕਰਵਾਈ ਟ੍ਰੇਨਿੰਗ :

National, Politics, Punjab, Trending
ਫਾਜ਼ਿਲਕਾ 17 ਦਸੰਬਰ ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਿਵਲ ਸਰਜਨ ਫਾਜਿਲਕਾ ਡਾ ਲਹਿੰਬਰ ਰਾਮ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖ ਰੇਖ ਵਿੱਚ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਦਕਸ਼ਤਾ ਪ੍ਰੋਗ੍ਰਾਮ ਸਬੰਧੀ ਕਮਿਊਨਿਟੀ ਹੈਲਥ ਅਫ਼ਸਰ ਅਤੇ ਸਟਾਫ਼ ਨਰਸਾਂ ਦੀ ਟ਼ੇਨਿੰਗ ਕਰਵਾਈ ਗਈ। ਇਸ ਸਮੇਂ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਦਕਸ਼ਤਾ ਪ੍ਰੋਗਰਾਮ ਦਾ ਮਕਸਦ ਗਰਭਵਤੀ ਔਰਤਾਂ, ਮਾਵਾਂ, ਨਵਜੰਮੇ ਬੱਚੇ ਅਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ। ਇਸ ਲਈ ਸਿਹਤ ਸੰਸਥਾਵਾਂ ਵਿੱਚ ਲੇਬਰ ਰੂਮ ਅਤੇ ਨਿਊ ਬੋਰਨ ਸਿਕ ਯੂਨਿਟ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੇਬਰ ਰੁਮ ਵਿੱਚ ਹੋਣ ਵਾਲੇ ਜਨੇਪੇ ਸਨਮਾਨਜਨਕ ਅਤੇ ਸੁਰੱਖਿਅਤ ਕਰਨ ਅਤੇ ਨਾਲ ਨਾਲ ਓਪਰੇਸ਼ਨ ਥੀਏਟਰ ਵਿੱਚ ਹੋਣ ਵਾਲੇ ਸੀਜ਼ੇਰਿਅਨ ਜਨੇਪਿਆਂ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਟੀਚਾ ਲੈ ਕੇ ਦਕਸ਼ਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਨੇਪੇ ਦੌਰਾਨ ਅਤੇ ਜਨੇਪੇ ਤੋਂ ਬਾਅਦ ਸਾਂਭ ਸੰਭਾਲ ਸਬੰਧੀ ਲਾਂਚ ਕੀਤੇ ਇਸ ਪ੍ਰੋਗਰਾਮ ਅਧੀਨ ਸਟਾਫ਼ ਨੂੰ ਟ੍ਰੇਨਿੰਗਾ...
ਸੜ੍ਹਕ ਹਾਦਸਾ ਵਾਪਰਨ ‘ਤੇ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਨੂੰ ਦਿੱਤੀ ਜਾਵੇ

ਸੜ੍ਹਕ ਹਾਦਸਾ ਵਾਪਰਨ ‘ਤੇ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਨੂੰ ਦਿੱਤੀ ਜਾਵੇ

Politics, Punjab
ਐਸ.ਏ.ਐਸ.ਨਗਰ, 17 ਦਸੰਬਰ, 2024: ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਸੀਨੀਅਰ ਕਪਤਾਨ ਪੁਲਿਸ, ਦੀਪਕ ਪਾਰਿਕ, ਕਪਤਾਨ ਪੁਲਿਸ (ਟ੍ਰੈਫਿਕ) ਹਰਿੰਦਰ ਸਿੰਘ ਮਾਨ ਵੱਲੋਂ ਐਸ.ਏ.ਐਸ.ਨਗਰ ਵਿੱਚ “ਰੋਡ ਸਾਈਡ ਐਕਸੀਡੈਂਟਾਂ” (ਸੜ੍ਹਕ ਹਾਦਸਿਆਂ) ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਵੱਲੋਂ ਟ੍ਰੈਫਿਕ ਕਰਮਚਾਰੀਆਂ ਨੂੰ ਨਾਲ ਲੈ ਕੇ ਲਾਂਡਰਾ, ਸਨੇਟਾ ਅਤੇ ਕੁਰਾਲੀ ਰੋਡ ਤੇ ਰਿਫਲੈਕਟਰ ਟੇਪ, ਰਿਫਲੈਕਟਰ ਬੋਰਡ ਅਤੇ ਸਾਈਨ ਬੋਰਡ ਲਗਵਾਏ ਗਏ ਤਾਂ ਜੋ ਧੁੰਦ ਦੇ ਮੌਸਮ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਡੀ ਐਸ ਪੀ ਕਰਨੈਲ ਸਿੰਘ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਸੜ੍ਹਕ ਹਾਦਸਾ ਹੰਦਾ ਹੈ ਤਾਂ ਇਸਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਨੂੰ ਦਿੱਤੀ ਜਾਵੇ ਤਾਂ ਜੋ ਐਕਸੀਡੈਂਟ ਦੌਰਾਨ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਦੇ ਮੋਬਾਇਲ ਨੰਬਰ ਸੜਕ ਸੁਰੱਖਿਆ ਫੋਰਸ ਦੇ ਰੂਟ ‘ਤੇ ਥਾਂ-ਥਾਂ ‘ਤੇ ਲਿਖੇ ਹੋਏ ਹਨ।...