ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਐਸਕੈਡ ਕੈਂਪ
ਫਰੀਦਕੋਟ 20 ਦਸੰਬਰ () ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫ਼ਰੀਦਕੋਟ ਡਾ. ਰਾਜਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਵਿਖੇ ਬਲਾਕ ਪੱਧਰੀ ਐਸਕੈਡ ( ਅਸਿਸਟੈਂਸ ਟੂ ਸਟੇਟ ਫਾਰ ਕੰਟਰੋਲ ਆਫ਼ ਐਨੀਮਲ ਡਿਸੀਜ਼ਸ) ਕੈਂਪ ਲਗਾਇਆ ਗਿਆ। ਜਿਸ ਵਿਚ ਪਿੰਡ ਸੁੱਖਣਵਾਲਾ, ਹਰੀਏਵਾਲਾ ਤੇ ਨੇੜੇ ਦੇ ਪਿੰਡਾਂ ਤੋਂ ਪਹੁੰਚੇ ਪਸ਼ੂ ਪਾਲਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਇਸ ਮੌਕੇ ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਦੇ ਇੰਚਾਰਜ ਡਾ. ਅਵਤਾਰ ਸਿੰਘ ਨੇ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਅਰਪਣ ਕੀਤੀ। ਇਸ ਉਪਰੰਤ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਗਰਗ, ਸੀਨੀਅਰ ਵੈਟਨਰੀ ਅਫ਼ਸਰ ਡਾ. ਗੁਰਵਿੰਦਰ ਸਿੰਘ, ਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ ਦਾ ਧੰਨਵਾਦ ਕਰਨ ਉਪਰੰਤ ਭਾਗ ਲੈਣ ਵਾਲੇ ਸਮੁਚੇ ਪਸ਼ੂ ਪਾਲਕਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਲਗਭਗ 85 ਦੇ ਕਰੀਬ ਪਸ਼ੂ ਪਾਲਕ ਵੀਰਾਂ ਤੇ 25 ਦੇ ਕਰੀਬ ਬੀਬੀਆਂ ਨੇ ਪਹੁੰਚੇ ਹੋਏ ਮਾਹਿਰ ਡਾਕਟਰਾਂ ਤੋਂ ...







