ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ
ਕੋਟਕਪੂਰਾ, 28 ਦਸੰਬਰ ( ) :-
ਮਿਲਾਪੜੇ ਸੁਭਾਅ ਦੇ ਮੰਨੇ ਜਾਂਦੇ ਅਤੇ ਆਪਣੀ ਵੱਖਰੀ ਤੇ ਨਿਵੇਕਲੀ ਸੋਚ ਨਾਲ ਸਿਆਸਤ ਵਿੱਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਅਕਸਰ ਆਪਣੇ ਕਾਫਲੇ ਨੂੰ ਰੋਕ ਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਮਸ਼ਹੂਰ ਹਨ। ਉਹ ਅਕਸਰ ਆਪਣੇ ਹਲਕੇ ਤੋ ਇਲਾਵਾ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਦੀਆਂ
ਸ਼ਿਕਾਇਤ ਸੁਣ ਕੇ ਉਸਦਾ ਹੱਲ ਕਰਨ ਨੂੰ ਨੂੰ ਹੀ ਅਸਲੀ ਸੇਵਾ ਮੰਨਦੇ ਹਨ। ਪਿਛਲੇ ਦਿਨੀਂ ਕੋਟਕਪੂਰਾ ਤੋਂ ਫਰੀਦਕੋਟ ਨੂੰ ਜਾਣ ਵਾਲੀ ਸੜਕ ’ਤੇ ਆਪਣੀ ਸਕੂਲ ਵੈਨ ਉਡੀਕ ਰਹੇ ਬੱਚਿਆਂ ਕੋਲ ਗੱਡੀ ਰੋਕ ਕੇ ਸਪੀਕਰ ਸ.ਸੰਧਵਾਂ ਨੇ ਇਕ ਇਕ ਵਿਦਿਆਰਥਣ ਨੂੰ ਉਸਦਾ ਨਾਮ, ਸਕੂਲ, ਕਲਾਸ ਬਾਰੇ ਪੁੱਛਿਆ ਅਤੇ ਉਹਨਾ ਦੀ ਪੜਾਈ ਤੋਂ ਬਾਅਦ ਵਾਲੀ ਇੱਛਾ ਬਾਰੇ ਪੁੱਛ ਕੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ, ਕਿਉਂਕਿ ਉਕਤ ਲੜਕੀਆਂ ਆਪਣੀ ਪੜਾਈ ਪੂਰੀ ਕਰਕੇ ਆਈ.ਏ.ਐੱਸ., ਪੀ.ਸੀ.ਐੱਸ., ਆਈ.ਪੀ.ਐੱਸ. ਵਰਗੇ ਇਮਤਿਹਾਨ ਦੇ ਕੇ ਵੱਡੇ ਅਫਸਰ ਬਣਨ ਦੇ ਟੀਚੇ ਸਰ ਕਰਨਾ ਚਾਹੁੰਦੀਆਂ ਹਨ। ਸਪੀਕਰ ਸ. ਸੰਧਵਾਂ ਨੇ ਉਕਤ ਬੇਟੀਆਂ ਨੂੰ ਆਸ਼ੀਰਵਾਦ ਦਿੰਦਿਆਂ...








