ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ ਪੰਜਾਬ ਵਿੱਚ 300 ਕਰੋੜ ਦੀ ਲਾਗਤ ਨਾਲ ਐਡਹੇਸਿਵ ਅਤੇ ਵਾਟਰਪ੍ਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਤ: ਸੰਜੀਵ ਅਰੋੜਾ
ਚੰਡੀਗੜ੍ਹ 7 ਜਨਵਰੀ 2026:
ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਐਡਹੇਸਿਵ ਅਤੇ ਨਿਰਮਾਣ ਨਾਲ ਸਬੰਧਤ ਰਸਾਇਣਾਂ ਦੇ ਉਤਪਾਦਨ ਵਿੱਚ ਮੋਹਰੀ ਕੰਪਨੀ ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ 300 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਪੰਜਾਬ ਵਿੱਚ ਇੱਕ ਨਵੀਂ ਨਿਰਮਾਣ ਸਹੂਲਤ ਸਥਾਪਤ ਕੀਤੀ ਜਾਵੇਗੀ।
ਇਹ ਪ੍ਰਸਤਾਵਿਤ ਪ੍ਰੋਜੈਕਟ ਪਿੰਡ ਮਾਜਰੀ ਫਕੀਰਾਂ ਅਤੇ ਪਿੰਡ ਸੋਹਣੇ ਮਾਜਰਾ, ਸਬ-ਤਹਿਸੀਲ ਘਨੌਰ, ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿਖੇ 31 ਏਕੜ ਜ਼ਮੀਨ ਵਿੱਚ ਸਥਾਪਤ ਕੀਤਾ ਜਾਵੇਗਾ।
ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਸਹੂਲਤ ਪਾਣੀ-ਅਧਾਰਤ ਐਡਹੇਸਿਵ ਪਦਾਰਥਾਂ ਅਤੇ ਵਾਟਰਪ੍ਰੂਫਿੰਗ ਉਤਪਾਦਾਂ ਦੇ ਮਿਸ਼ਰਣ ਅਤੇ ਬਲੈਂਡਿੰਗ 'ਤੇ ਕੇਂਦ੍ਰਤ ਹੋਵੇਗੀ, ਜਿਸਦੀ ਕੁੱਲ ਪ੍ਰਸਤਾਵਿਤ ਸਮਰੱਥਾ ਸਾਲਾਨਾ 2,00,000 ਮੀਟ੍ਰਿਕ ਟਨ ਹੋਵੇਗੀ ਅਤੇ ਇਸ ਵਿੱਚ 1,40,000 ਮੀਟ੍ਰਿਕ ਟਨ ਪਾਣੀ-ਅਧਾਰਤ ਐਡਹੇਸਿਵ ਪਦਾਰਥ ਅਤੇ 60,000 ਮੀਟ੍ਰਿਕ ਟਨ ਵਾਟਰਪ੍ਰੂਫਿੰਗ ਉਤਪਾਦ ਸ਼ਾਮਲ ਹਨ। ਇਹ ਸਹੂਲਤ ਮੁ...








