Shadow

Politics

ਗਲਾਡਾ ਵੱਲੋਂ ਪਿੰਡ ਲਾਦੀਆਂ ਕਲਾਂ ਅਤੇ ਹੁਸੈਨਪੁਰਾ ‘ਚ 3 ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ

ਗਲਾਡਾ ਵੱਲੋਂ ਪਿੰਡ ਲਾਦੀਆਂ ਕਲਾਂ ਅਤੇ ਹੁਸੈਨਪੁਰਾ ‘ਚ 3 ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ

National, Politics, Punjab
ਲੁਧਿਆਣਾ, 17 ਫਰਵਰੀ (000) - ਗਲਾਡਾ ਵੱਲੋਂ ਅਣਅਧਿਕਾਰਤ ਕਲੋਨੀਆਂ 'ਤੇ ਕਾਰਵਾਈ ਦੀ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੇ ਬਾਹਰਲੇ ਪਿੰਡਾਂ ਲਾਦੀਆਂ ਕਲਾਂ ਅਤੇ ਹੁਸੈਨਪੁਰਾ ਵਿੱਚ ਤਿੰਨ ਗੈਰ-ਕਾਨੂੰਨੀ ਕਲੋਨੀਆਂ ਨੂੰ ਢਹਿ-ਢੇਰੀ ਕੀਤਾ ਗਿਆ। ਮੁੱਖ ਪ੍ਰਸ਼ਾਸਕ ਹਰਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਗੈਰ-ਕਾਨੂੰਨੀ ਕਲੋਨੀਆਂ 'ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਅਣਅਧਿਕਾਰਤ ਅਤੇ ਗੈਰ-ਯੋਜਨਾਬੱਧ ਤਰੀਕੇ ਨਾਲ ਕੀਤੀਆਂ ਉਸਾਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਭੋਲੇ-ਭਾਲੇ ਵਸਨੀਕਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਸੰਦੀਪ ਦੀ ਅਗਵਾਈ ਵਾਲੀ ਟੀਮ ਨੇ 3 ਅਣਅਧਿਕਾਰਤ ਕਲੋਨੀਆਂ ਵਿਰੁੱਧ ਕਾਰਵਾਈ ਕਰਦਿਆਂ ਸੜਕਾਂ, ਚਾਰਦੀਵਾਰੀ, ਰਸਤਿਆਂ, ਸਟਰੀਟ ਲਾਈਟਾਂ, ਸੀਵਰੇਜ ਦੇ ਮੈਨਹੋਲਾਂ ਅਤੇ ਇਨ੍ਹਾਂ ਥਾਵਾਂ 'ਤੇ ਹੋਰ ਨਾਜਾਇਜ਼ ਉਸਾਰੀਆਂ ਅਤੇ ਢਾਂਚਿਆਂ ਨੂੰ ਢ...
ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਤੋਂ ਗਰੀਬ ਪਰਿਵਾਰ ਘਰੋਂ ਹੀ ਆਨਲਾਈਨ ਅਪਲਾਈ ਕਰਕੇ ਲੈ ਰਹੇ ਹਨ ਲਾਭ: ਡਾ. ਬਲਜੀਤ ਕੌਰ

ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਤੋਂ ਗਰੀਬ ਪਰਿਵਾਰ ਘਰੋਂ ਹੀ ਆਨਲਾਈਨ ਅਪਲਾਈ ਕਰਕੇ ਲੈ ਰਹੇ ਹਨ ਲਾਭ: ਡਾ. ਬਲਜੀਤ ਕੌਰ

National, Politics, Punjab
ਚੰਡੀਗੜ੍ਹ, 16 ਫਰਵਰੀ   ਸੂਬੇ ਦੇ ਲੋਕਾਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇੱਕ ਵੱਡਾ ਉੱਦਮ ਕੀਤਾ ਗਿਆ ਹੈ। ਅਸ਼ੀਰਵਾਦ ਸਕੀਮ ਨੂੰ ਸੁਖਾਲਾ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਸਾਰੀਆਂ ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਦੀਆਂ ਹਨ। ਇਸ ਪੋਰਟਲ ਰਾਹੀਂ ਗਰੀਬ ਪਰਿਵਾਰ ਘਰ ਬੈਠੇ ਹੀ ਆਨਲਾਈਨ ਅਪਲਾਈ ਕਰਕੇ ਆਰਥਿਕ ਸਹਾਇਤਾ ਦਾ ਲਾਭ ਲੈ ਰਹੇ ਹਨ। ਇਸ ਸਬੰਧੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ http://ashirwad.punjab.gov.in ਪੋਰਟਲ ਤੇ ਅਪਲਾਈ ਕਰ ਸਕਦਾ ਹੈ। ਆਨਲਾਈਨ ਪੋਰਟਲ ਸ਼ੁਰੂ ਕਰਨ ਨਾਲ ਇਸ ਸਕੀਮ ਵਿੱਚ ਪਾਰਦਰਸ਼ਤਾ ਅਤੇ ਤੇਜੀ ਆਈ ਹੈ। ਡਾ. ਬਲਜੀਤ ਕੌ...
ਸਾਲ 2024 ਦੌਰਾਨ 3318 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ: ਸ. ਕੁਲਤਾਰ ਸਿੰਘ ਸੰਧਵਾਂ

ਸਾਲ 2024 ਦੌਰਾਨ 3318 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ: ਸ. ਕੁਲਤਾਰ ਸਿੰਘ ਸੰਧਵਾਂ

National, Politics, Punjab
ਚੰਡੀਗੜ੍ਹ, 16 ਫਰਵਰੀ: ਸੂਬੇ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੈਸ਼ਨ ਅਤੇ ਗੈਰ-ਸੈਸ਼ਨ ਦਿਨਾਂ ਦੌਰਾਨ ਵਿਦਿਆਰਥੀਆਂ ਲਈ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨ ਲਈ ਉਚਿਤ ਪ੍ਰਬੰਧ ਕਰਨ। ਸ. ਸੰਧਵਾਂ ਨੇ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ, ਜਦੋਂ ਸਾਲ 2022 ਸੈਸ਼ਨ ਦੌਰਾਨ 155 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੀ ਅਸਲ ਕਾਰਵਾਈ ਸਮੇਂ ਦੌਰਾ ਕੀਤਾ ਅਤੇ 900 ਵਿਦਿਆਰਥੀਆਂ ਨੇ ਗੈਰ-ਸੈਸ਼ਨ ਦਿਨਾਂ ਦੌਰਾਨ ਦੌਰਾ ਕੀਤਾ। ਇਸ ਉਪਰੰਤ ਸਾਲ 2023 ਦੇ ਸੈਸ਼ਨ ਦੇ ਦਿਨਾਂ ਦੌਰਾਨ 990 ਵਿਦਿਆਰਥੀਆਂ ਅਤੇ ਗੈਰ-ਸੈਸ਼ਨ ਦਿਨਾਂ ਦੌਰਾਨ 1157 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਸ. ਸੰਧਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਲ 2024 ਦੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਕੰਮਕਾਜ ਦੌਰਾਨ 998 ਵਿਦਿਆਰਥੀਆਂ ਨੇ ਦੌਰਾ ਕੀਤਾ। ਇਸੇ ਤਰ੍ਹਾਂ ਸਾਲ 2024 ਦੇ ਗੈਰ-ਸੈਸ਼ਨ ਦਿਨਾਂ ਦੌ...
ਪੰਜਾਬ ‘ਚ 4,474 ਸਰਕਾਰੀ ਇਮਾਰਤਾਂ ‘ਤੇ ਸੋਲਰ ਪੈਨਲ ਲਗਾ ਕੇ ਸਾਲਾਨਾ 4.9 ਕਰੋੜ ਯੂਨਿਟ ਗਰੀਨ ਊਰਜਾ ਕੀਤੀ ਜਾ ਰਹੀ ਹੈ ਪੈਦਾ

ਪੰਜਾਬ ‘ਚ 4,474 ਸਰਕਾਰੀ ਇਮਾਰਤਾਂ ‘ਤੇ ਸੋਲਰ ਪੈਨਲ ਲਗਾ ਕੇ ਸਾਲਾਨਾ 4.9 ਕਰੋੜ ਯੂਨਿਟ ਗਰੀਨ ਊਰਜਾ ਕੀਤੀ ਜਾ ਰਹੀ ਹੈ ਪੈਦਾ

National, Politics, Punjab
ਚੰਡੀਗੜ੍ਹ, 16 ਫਰਵਰੀ: ਪਾਵਰ ਸੈਕਟਰ ਨੂੰ ਕਾਰਬਨ-ਮੁਕਤ ਕਰਨ ਅਤੇ ਊਰਜਾ ਦੇ ਰਵਾਇਤੀ ਸਰੋਤਾਂ 'ਤੇ ਸੂਬੇ ਦੀ ਨਿਰਭਰਤਾ ਨੂੰ ਘਟਾਉਣ ਵੱਲ ਅਹਿਮ ਪੁਲਾਂਘ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ 4,474 ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਫੋਟੋਵੋਲਟੇਇਕ (ਪੀ.ਵੀ.) ਪੈਨਲ ਲਗਾਏ ਗਏ ਹਨ। ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ ਬਾਕੀ ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਕੇ ਸੂਰਜੀ ਊਰਜਾ ਵਿੱਚ 20 ਮੈਗਾਵਾਟ ਦਾ ਹੋਰ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਦਸੰਬਰ 2024 ਤੱਕ ਸੂਬੇ ਭਰ ਵਿੱਚ 4,474 ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ 34 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪੀ.ਵੀ. ਪੈਨਲ ਲਗਾਏ ਗਏ ਹਨ। ਛੱਤਾਂ ‘ਤੇ ਲਗਾਏ ਗਏ ਇਹ ਸੋਲਰ ਪੈਨਲ ਸਾਲਾਨਾ 4.9 ਕਰੋੜ ਯੂਨਿਟ ਤੋਂ ਵੱਧ ਬਿਜਲੀ ਪੈਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰਿੱਡ ਨਾਲ ਜੁੜੇ ਇਹ ਸੋਲਰ (ਪੀ.ਵੀ.) ਪੈਨਲ ਖਪਤਕਾਰ ਪੱਧਰ 'ਤੇ ਬਿਜਲੀ ਪੈਦਾ ਕਰਦੇ ਹ...
ਸਪੀਕਰ ਨੇ 24 ਫਰਵਰੀ, 2025 ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਇਜਲਾਸ

ਸਪੀਕਰ ਨੇ 24 ਫਰਵਰੀ, 2025 ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਇਜਲਾਸ

National, Politics, Punjab
ਚੰਡੀਗੜ੍ਹ 16 ਫਰਵਰੀ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 4 ਸਤੰਬਰ 2024 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਗਏ ਵਿਧਾਨ ਸਭਾ ਦੇ ਇਜਲਾਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਦੇ ਸੰਚਾਲਨ ਦੇ ਨਿਯਮਾਂ ਦੇ ਉਪਨਿਯਮ 16 ਦੇ ਦੂਜੇ ਉਪਬੰਧ ਤਹਿਤ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ 24 ਫਰਵਰੀ 2025, ਸੋਮਵਾਰ ਨੂੰ ਸਵੇਰੇ 11:00 ਵਜੇ  ਇਜਲਾਜ ਸੱਦਿਆ ਗਿਆ ਹੈ। ----------...
ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ; ਅਮਰੀਕਾ ਤੋਂ ਵਾਪਸੀ ਅੱਖਾਂ ਖੋਲ੍ਹਣ ਵਾਲੀ, ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਓ

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ; ਅਮਰੀਕਾ ਤੋਂ ਵਾਪਸੀ ਅੱਖਾਂ ਖੋਲ੍ਹਣ ਵਾਲੀ, ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਓ

National, Politics, Punjab
ਘੁੰਗਰਾਲੀ (ਲੁਧਿਆਣਾ), 16 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਤੋਂ ਗੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ ਤੋਂ ਸਬਕ ਸਿੱਖਣ ਅਤੇ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਸੋਚ ਤਿਆਗ ਕੇ ਆਪਣੇ ਸੂਬੇ ਨੂੰ ਦੇਸ਼ ਵਿੱਚ ਮੋਹਰੀ ਬਣਾਉਣ ਲਈ ਸਖ਼ਤ ਮਿਹਨਤ ਕਰਨ। ਇੱਥੇ ਇਕ ਟੂਰਨਾਮੈਂਟ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਜਨਮ ਲੈਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਥੋਂ ਦੀ ਧਰਤੀ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸੂਬੇ ਵਿੱਚ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਨੌਜਵਾਨ ਬਿਹਤਰ ਭਵਿੱਖ ਦੀ ਭਾਲ ਵਿੱਚ ਹੋਰ ਮੁਲਕਾਂ ਵੱਲ ਪਰਵਾਸ ਕਰਨ ਲਈ ਮਜਬੂਰ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ਤੋਂ ਸਮੂਹਿਕ ਵਾਪਸੀ ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ ਅਤੇ ਹੁਣ ਸਾਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ, ਸਗੋਂ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ...
ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ -ਜ਼ਿਲਾ ਚੋਣ ਅਫਸਰ

ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ -ਜ਼ਿਲਾ ਚੋਣ ਅਫਸਰ

National, Politics, Punjab
ਤਰਨ ਤਾਰਨ, 16 ਫਰਵਰੀ : ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ-2025 ਲਈ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਮਿਤੀ 17 ਫਰਵਰੀ, ਦਿਨ (ਸੋਮਵਾਰ), (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ) ਅਤੇ 20 ਫਰਵਰੀ, (ਵੀਰਵਾਰ), ਨੂੰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ (3 ਵਜੇ ਤੱਕ), 21 ਫਰਵਰੀ, (ਸ਼ੁੱਕਰਵਾਰ) ਨੂੰ ਨਾਮਜ਼ਦਗੀਆਂ ਦੀ ਪੜਤਾਲ ਅਤੇ 22 ਫਰਵਰੀ, ਦਿਨ (ਸ਼ਨੀਵਾਰ), ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ | ਉਹਨਾਂ ਦੱਸਿਆ ਕਿ 2 ਮਾਰਚ ਦਿਨ ਐਤਵਾਰ ਨੂੰ ਵੋਟਾਂ ਪੈਣਗੀਆ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦਾ ਹੋਵੇਗਾ। ਵੋਟਾਂ ਦੀ ਗਿਣਤੀ ਉਸੇ ਦਿਨ (2 ਮਾਰਚ ਦਿਨ ਐਤਵਾਰ) ਨੂੰ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 17 ਫਰਵਰੀ 2025 ਤੋਂ ਮਾਡਲ ਕੋਡ ਆਫ ਕੰਡਕਟ ਨਗਰ ਕੌਂਸਲ ਤਰਨ ਤਾਰਨ ਦੀ...
ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਨੌਜਵਾਨਾਂ ‘ਚ ਭਰਿਆ ਦੇਸ਼ ਭਗਤੀ ਦਾ ਜਜ਼ਬਾ

ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਨੌਜਵਾਨਾਂ ‘ਚ ਭਰਿਆ ਦੇਸ਼ ਭਗਤੀ ਦਾ ਜਜ਼ਬਾ

National, Politics, Punjab
ਪਟਿਆਲਾ, 16 ਫਰਵਰੀ: ਪਟਿਆਲਾ ਵਿਖੇ ਕਰਵਾਏ ਗਏ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਖਾਲਸਾ ਕਾਲਜ ਦੇ ਵਿਹੜੇ ਵਿੱਚ ਪ੍ਰਦਰਸ਼ਿਤ ਕੀਤੇ ਜੰਗੀ ਸਾਜੋ ਸਾਮਾਨ ਨੇ ਪਟਿਆਲਵੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਭਰਿਆ।  ਨੌਜਵਾਨਾਂ ਨੇ ਆਰਮੀ ਟੈਂਕ ਸ਼ੋਅ ਵਿੱਚ ਜਿਥੇ ਟੈਂਕਾਂ ਨਾਲ ਸੈਲਫ਼ੀਆਂ ਕਰਵਾਈਆਂ, ਉਥੇ ਹੀ ਫ਼ੌਜ ਦੇ ਅਧਿਕਾਰੀਆਂ ਪਾਸੋਂ ਫੌਜੀ ਸਾਜੋ ਸਾਮਾਨ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਵਿੱਚ ਵੀ ਦਿਲਚਸਪੀ ਦਿਖਾਈ। ਇਸ ਤੋਂ ਇਲਾਵਾ ਘੋੜ ਸਵਾਰੀ ਦੇ ਕਰਤੱਬ ਤੇ ਗੱਤਕੇ ਨੇ ਹਾਜ਼ਰੀਨ ਵਿੱਚ ਨਵਾਂ ਜੋਸ਼ ਭਰਿਆ। ਆਰਮੀ ਵੱਲੋਂ ਪ੍ਰਦਰਸ਼ਿਤ ਕੀਤੇ ਟੀ-72 ਟੈਂਕ, ਫੁੱਲ ਵੀੜਥ ਮਾਈਨ ਪਲੱਗ, ਟੀ.ਕੇ. ਟੀ-90, ਬੀ.ਐਮ.ਪੀ. 2, 84 ਐਮ.ਐਮ. ਰਾਕਟ ਲਾਚਰ, 5.56 ਐਮ.ਐਮ. ਇਨਸਾਸ ਐਲ.ਐਮ.ਜੀ., ਰਾਈਫਲ, 130 ਐਮ.ਐਮ. ਗੰਨ ਐਮ-46,  30 ਐਮ.ਐਮ. ਕੈਨਨ ਡਰਿੱਲ ਆਰ.ਡੀ.ਐਸ. ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ। ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਦੇਖਣ ਆਏ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਦਾ ਇਹ ਅਨੁਭਵ ਉਨ੍ਹਾਂ ਦੇ ਜੀਵਨ ਵਿੱਚ ਸਦੀਵੀਂ ਯਾਦ ਬਣਕੇ ਰਹੇਗਾ, ਕਿਉਂਕਿ ਉਨ੍ਹਾਂ ਕਦੇ ਸੋਚਿਆਂ ਨਹੀਂ ਸੀ ਕਿ ਆਰਮੀ ਟੈਂ...
ਵਿਧਾਇਕ ਜਿੰਪਾ ਨੇ ਬਾਬਾ ਬਾਲਕ ਨਾਥ ਮੰਦਿਰ ’ਚ ਹੋਏ ਨਤਮਸਤਕ

ਵਿਧਾਇਕ ਜਿੰਪਾ ਨੇ ਬਾਬਾ ਬਾਲਕ ਨਾਥ ਮੰਦਿਰ ’ਚ ਹੋਏ ਨਤਮਸਤਕ

Politics, Punjab
ਹੁਸ਼ਿਆਰਪੁਰ, 16 ਫਰਵਰੀ: ਅੱਜ ਮਾਡਲ ਟਾਊਨ ਸਥਿਤ ਬਾਬਾ ਬਾਲਕ ਨਾਥ ਮੰਦਿਰ ਵਿਚ ਬਾਬਾ ਜੀ ਦੀ ਚੌਂਕੀ ਵਿਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਮੰਦਿਰ ਵਿਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਬਾਬਾ ਬਾਲਕ ਨਾਥ ਜੀ ਦੇ ਅਸਥਾਨ 'ਤੇ ਅਰਦਾਸ ਕੀਤੀ। ਮੰਦਿਰ ਵਿਚ ਧਾਰਮਿਕ ਪ੍ਰੋਗਰਾਮ ਦੌਰਾਨ ਵਿਧਾਇਕ ਜ਼ਿੰਪਾ ਨੇ ਮੰਦਿਰ ਪ੍ਰਬੰਧਕ ਕਮੇਟੀ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦਾ ਵਿਕਾਸ ਸਾਡੇ ਸੱਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਅਹਿਮ ਕਦਮ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੰਦਿਰ ਕੰਪਲੈਕਸ ਵਿੱਚ ਹੋਰ ਵਿਕਾਸ ਕਾਰਜਾਂ ਨੂੰ ਵੀ ਲੋੜ ਅਨੁਸਾਰ ਪਹਿਲ ਦਿੱਤੀ ਜਾਵੇਗੀ। ਵਿਧਾਇਕ ਜਿੰਪਾ ਨੇ ਕਿਹਾ ਕਿ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਸਭ 'ਤੇ ਬਣਿਆ ਰਹੇ। ਅਜਿਹੇ ਧਾਰਮਿਕ ਸਥਾਨ ਸਮਾਜ ਵਿੱਚ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਸੰਗਤਾਂ ਨੂੰ ਸਮਾਜ ਵਿਚ ਏਕਤਾ ਅਤੇ ਪਿਆਰ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਧਾਰਮਿਕ ਪ੍ਰੋਗਰਾਮ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਸ਼ਰਧਾ ਭਾਵਨਾ ਨਾਲ ਬਾਬਾ ਬਾਲਕ ਨਾਥ ਜੀ ਦੇ ਚੌਂਕੀ...
ਸਿਹਤ ਵਿਭਾਗ ਨੇ ਮਨਾਇਆ “ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ”

ਸਿਹਤ ਵਿਭਾਗ ਨੇ ਮਨਾਇਆ “ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ”

National, Politics, Punjab
ਬਰਨਾਲਾ, 16 ਫਰਵਰੀ ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ  (ਇੰਚਾਰਜ) ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲੇ ਵਿੱਚ “ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ” ਮਨਾਇਆ ਗਿਆ । ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਜਿਆਦਾਤਰ ਵੱਡਿਆਂ 'ਚ ਪਾਈ ਜਾਣ ਵਾਲੀ ਬਿਮਾਰੀ ਸੀ ਜਿਸ ਦੇ ਅੱਜਕੱਲ੍ਹ ਛੋਟੇ ਬੱਚਿਆਂ 'ਚ ਵੀ ਮਾਮਲੇ ਵੱਧ ਰਹੇ ਹਨ। ਇਹ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬਚਪਨ ਦਾ ਕੈਂਸਰ ਇਲਾਜਯੋਗ ਹੈ ਜੇਕਰ ਮੁੱਢਲੀ ਸਟੇਜ 'ਤੇ ਇਸਦੀ ਪਹਿਚਾਣ ਹੋ ਜਾਵੇ ਅਤੇ ਮਰੀਜ਼ ਨੂੰ ਸਹੀ ਸਮੇਂ 'ਤੇ ਇਸਦਾ ਸਹੀ ਇਲਾਜ ਮਿਲ ਜਾਵੇ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸੁਚੇਤ ਹੋਣ ਦੀ ਜਰੂਰਤ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਬਲਾਕ ਧਨੌਲਾ ਵਿਖੇ ਡਾ. ਸਤਵੰਤ ਸਿੰਘ ਔਜਲਾ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਧਨੌਲਾ ਦੀ ਯੋਗ ਅਗਵਾਈ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਡਾ.ਸਤਵੰਤ ਔਜਲਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਦੁਨੀਆਂ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵੱਧ ਲੋਕ ਮਰ...