ਫੂਡ ਪ੍ਰੋਸੈਸਿੰਗ ਵਿੱਚ ਸਾਂਝਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਮਿਲਦੀ ਹੈ 03 ਕਰੋੜ ਦੀ ਕੈਪੀਟਲ ਸਬਸਿਡੀ-ਤੁਲੀ
ਖਮਾਣੋ/ਫਤਹਿਗੜ੍ਹ ਸਾਹਿਬ 22 ਫਰਵਰੀ
ਫੂਡ ਪ੍ਰੋਸੈਸਿੰਗ ਵਿਭਾਗ, ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਜਿਲ੍ਹਾ ਉਦਯੋਗ ਕੇਂਦਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬੀ.ਡੀ.ਪੀ.ਓ ਦਫਤਰ ਖਮਾਣੋ ਵਿਖੇ ਅਗਾਂਹਵਧੂ ਕਿਸਾਨਾਂ, ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਦੇ ਉਦਮੀ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਪੀ. ਐਮ.ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਸਕੀਮ ਸਬੰਧੀ ਜਾਣਕਾਰੀ ਦੇਣ ਹਿੱਤ ਕੈਂਪ ਲਗਾਇਆ ਗਿਆ। ਇਸ ਵਿੱਚ 75 ਤੋਂ ਜਿਆਦਾ ਇਛੁੱਕ ਉਦਮੀਆਂ ਅਤੇ ਅਧਿਕਾਰੀਆਂ ਨੇ ਭਾਗ ਲਿਆ।
ਕੈਂਪ ਵਿੱਚ ਸਕੀਮ ਦੇ ਸਟੇਟ ਲੀਡ ਪ੍ਰੋਜੈਕਟ ਮੈਨੇਜ਼ਰ ਸ਼੍ਰੀ ਰਜ਼ਨੀਵ ਤੁਲੀ ਨੇ ਸਕੀਮ ਦੀ ਵਿਸ਼ੇਸ਼ਤਾ ਅਤੇ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਦੀ ਲੋੜ ਨੂੰ ਦੱਸਦੇ ਹੋਏ ਜੋਰ ਦਿੱਤਾ ਕਿ ਇਹ ਸਕੀਮ ਕਿਸਾਨਾਂ ਦੀਆਂ ਜਿਨਸਾਂ ਤੋਂ ਆਮਦਨ ਨੂੰ ਵਧਾਉਣ ਲਈ ਬੜੀ ਲਾਹੇਬੰਦ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਫੂਡ ਪ੍ਰੋਸੈਸਿੰਗ ਦਾ ਛੋਟਾ ਯੂਨਿਟ ਲਗਾਉਣ ਜਾਂ ਮੌਜੂਦਾ ਯੂਨਿਟ ਨੂੰ ਅਪਗ੍ਰੇਡ ਕਰਨ ਲਈ ਯੂਨਿਟ ਦੀ ਲਾਗਤ ਦਾ 35 ਫੀਸਦੀ ਹਿੱਸਾ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਵੱਜੋਂ ਵ...








