ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਸਬੰਧੀ ਹੋਰਨਾਂ ਪਹਿਲਕਦਮੀਆਂ ਲਈ ਰਾਹਗਿਰੀ ਫਾਊਂਡੇਸ਼ਨ ਅਤੇ ਅਰਬਨ ਲੈਬ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ
ਚੰਡੀਗੜ੍ਹ, 11 ਮਾਰਚ:
ਸੜਕ ਸੁਰੱਖਿਆ, ਕਾਨੂੰਨ ਲਾਗੂ ਕਰਨ, ਸ਼ਹਿਰੀ ਆਵਾਜਾਈ ਅਤੇ ਲੋਕਾਂ ਦਰਮਿਆਨ ਜਾਗਰੂਕਤਾ ਨੂੰ ਵਧਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਰਾਹਗਿਰੀ ਫਾਊਂਡੇਸ਼ਨ ਅਤੇ ਦ ਅਰਬਨ ਲੈਬ ਫਾਊਂਡੇਸ਼ਨ ਨਾਲ ਦੋ ਸਮਝੌਤੇ ਸਹੀਬੱਧ ਕੀਤੇ।
ਦੱਸਣਯੋਗ ਹੈ ਕਿ ਇਹਨਾਂ ਸਮਝੌਤਿਆਂ 'ਤੇ ਸ਼ੈਲੀ ਕੁਲਸ਼੍ਰੇਸ਼ਠ ਅਤੇ ਅਭਿਜੀਤ ਲੋਕਰੇ ਨੇ ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਜ਼ਰੀਏ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟ੍ਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਤੇ ਸਾਰਿਕਾ ਪਾਂਡਾ ਭੱਟ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।
ਏਡੀਜੀਪੀ ਏ.ਐਸ. ਰਾਏ ਅਤੇ ਸੜਕਾਂ ਦੀ ਸੁਰੱਖਿਆ ਪ੍ਰਤੀ ਟੀਮ ਦੇ ਸਮਰਪਣ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਰਾਹਗਿਰੀ ਫਾਊਂਡੇਸ਼ਨ ਅਤੇ ਦ ਅਰਬਨ ਲੈਬ ਫਾਊਂਡੇਸ਼ਨ ਨਾਲ ਸਮਝੌਤਿਆਂ ਰਾਹੀਂ ਟ੍ਰੈਫਿਕ ਪ੍ਰਬੰਧਨ ਅਤੇ ਆਵਾਜਾਈ ਲਈ ਡੇਟਾ-ਅਧਾਰਿਤ ਪਹੁੰਚ ਅਪਣਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਤਾਲਮੇ...








