ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵਲੋਂ ਫਾਇਰ ਸਟੇਸ਼ਨ ਦੀ ਨਵੀਂ ਥਾਂ ਦਾ ਦੌਰਾ
ਹੁਸ਼ਿਆਰਪੁਰ, 19 ਮਾਰਚ: ਸਥਾਨਕ ਸ਼ਹਿਰ ਅੰਦਰ ਕੋਆਪ੍ਰੇਟਿਵ ਬੈਂਕ ਨੇੜੇ ਬਜ਼ਾਰ ਵਿਚ ਸਥਿਤ ਫਾਇਰ ਬ੍ਰਿਗੇਡ ਸਟੇਸ਼ਨ ਲਈ ਤਜਵੀਜ਼ਤ ਨਵੀਂ ਜਗ੍ਹਾ ਦਾ ਅੱਜ ਦੌਰਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਸ਼ਹਿਰ ਦੇ ਬਾਹਰ ਗਊਸ਼ਾਲਾ ਨੇੜੇ ਖੁੱਲ੍ਹੀ ਜਗ੍ਹਾ ‘ਤੇ ਤਬਦੀਲ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਭੰਗੀ ਚੋਅ ਨੇੜੇ ਫਾਇਰ ਬ੍ਰਿਗੇਡ ਸਟੇਸ਼ਨ ਦੀ ਨਵੀਂ ਜਗ੍ਹਾ ‘ਤੇ ਪਹੁੰਚ ਕੇ ਸਟੇਸ਼ਨ ਦੇ ਨਿਰਮਾਣ ਸਬੰਧੀ ਜਾਣਕਾਰੀ ਲੈਂਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਲੋੜੀਂਦੀ ਪ੍ਰਕਿਰਿਆ ਨੂੰ ਛੇਤੀਂ ਅਮਲ ਵਿਚ ਲਿਆਂਦਾ ਜਾਵੇ ਤਾਂ ਜੋ ਨਵੀਂ ਥਾਂ ‘ਤੇ ਫਾਇਰ ਬ੍ਰਿਗੇਡ ਸਟੇਸ਼ਨ ਤਬਦੀਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵੀਂ ਥਾਂ ‘ਤੇ ਫਾਇਰ ਬ੍ਰਿਗੇਡ ਸਟੇਸ਼ਨ ਦੀ ਉਸਾਰੀ ਆਦਿ ਲਈ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਨੂੰ 2.50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਸਥਾਨਕ ਸਰਕਾਰਾਂ ਮੰਤਰੀ ਨੇ ਨਵੇਂ ਫਾਇਰ ਬ੍ਰਿਗੇਡ ਸਟੇਸ਼ਨ ਦਾ ਪ੍ਰਸਤਾਵਤ ਪਲਾਨ ਦੇਖਦਿਆਂ ਕਿਹਾ ਕਿ ਆਧੁਨਿਕ ਸਮੇਂ ਦੀ...








