ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ (ਮੋਹਾਲੀ) ਦੇ ਯੂਥ ਨਾਲ ਕੀਤੀ ਮੀਟਿੰਗ
ਤਰਨ ਤਾਰਨ, 30 ਮਈ
ਯੂਥ ਪ੍ਰਧਾਨ ਪੰਜਾਬ ਅਤੇ ਐਮ ਐਲ ਏ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਹਲਕਾ ਐਸ ਏ ਐਸ ਨਗਰ ਦੇ ਜਿਲੇ ਦੇ ਯੂਥ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਤੋਂ ਯੂਥ ਕਲੱਬ ਕੋਆਡੀਨੇਟਰ ਗੁਰਪ੍ਰੀਤ ਸਿੰਘ ਬੈਂਸ ਦੇ ਨਿਵਾਸ ਸਥਾਨ ਤੇ ਨਿੱਜੀ ਤੌਰ ਤੇ ਪਹੁੰਚ ਕੇ ਮੀਟਿੰਗ ਕੀਤੀ ਗਈl ਜਿਸ ਵਿੱਚ ਹਲਕਾ ਐਸ ਏ ਐਸ ਨਗਰ ਮੋਹਾਲੀ ਦੇ ਯੂਥ ਕਲੱਬ ਦੇ ਮੈਂਬਰ ਹਾਜ਼ਰ ਰਹੇ। ਇਸ ਮੀਟਿੰਗ ਦੌਰਾਨ ਪ੍ਰਧਾਨ ਲਾਲਪੁਰਾ ਵੱਲੋਂ ਯੂਥ ਕਲੱਬ ਦੇ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਚੰਗੀਆਂ ਸੱਭਿਆਚਾਰਕ, ਵਪਾਰਕ, ਖੇਡਾਂ , ਨਸ਼ਿਆਂ ਤੋਂ ਦੂਰ ਰਹਿਣ ਵਰਗੀਆਂ ਹੋਰ ਚੰਗੀਆਂ ਗਤੀਵਿਧੀਆਂ ਨਾਲ ਹਲਕੇ ਦੇ ਯੂਥ ਨੂੰ ਜੋੜਣ ਲਈ ਪ੍ਰੇਰਿਤ ਕਰਨ ਤਾਂ ਜੋ ਭਵਿੱਖ ਵਿੱਚ ਯੂਥ ਚੰਗੀਆਂ ਗਤੀਵਿਧੀਆਂ ਦਾ ਹਿੱਸਾ ਬਣ ਸਕਣ l
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਯੂਥ ਕਲੱਬ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬੈਂਸ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰਧਾਨ ਲਾਲਪੁਰਾ ਅਤੇ ਯੂਥ ਕਲੱਬ ਦੇ ਮੈਂਬਰਾਂ ਦਾ ਉਹਨਾਂ ਦੇ ਨਿਵਾਸ ਸਥਾਨ ਤੇ ਆਉਣ ਤੇ ਸਵਾਗਤ ਕਰਦੇ ਹੋਏ ਦੱਸਿਆ...








