Sunday, September 27
Shadow

Politics

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸੂਬੇ ਵਿਚ ਐੱਸ ਸੀ ਭਾਈਚਾਰੇ ਦੇ ਹੱਕਾਂ ਦੀ ਭਲਾਈ ਲਈ ਵਚਨਬੱਧ: ਰੁਪਿੰਦਰ ਸਿੰਘ ਸੀਤਲ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸੂਬੇ ਵਿਚ ਐੱਸ ਸੀ ਭਾਈਚਾਰੇ ਦੇ ਹੱਕਾਂ ਦੀ ਭਲਾਈ ਲਈ ਵਚਨਬੱਧ: ਰੁਪਿੰਦਰ ਸਿੰਘ ਸੀਤਲ

National, Politics, Punjab
ਬਰਨਾਲਾ, 8 ਜੁਲਾਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸੂਬੇ ਵਿੱਚ ਐੱਸ ਸੀ ਭਾਈਚਾਰੇ ਦੀ ਭਲਾਈ ਅਤੇ ਹੱਕਾਂ ਦੀ ਬਹਾਲੀ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ. ਰੁਪਿੰਦਰ ਸਿੰਘ ਸੀਤਲ ਨੇ ਦੱਸਿਆ ਕਿ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਓਨ੍ਹਾਂ ਨੂੰ 8 ਜ਼ਿਲ੍ਹਿਆਂ ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਮਾਨਸਾ ਅਤੇ ਬਠਿੰਡਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿੱਥੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਿਸੇ ਵੀ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿਅਕਤੀ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਨਾ ਹੋਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐੱਸ ਸੀ ਭਾਈਚਾਰੇ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਵਿਅਕਤੀ ਸਕੀਮਾਂ ਦਾ ਲਾਭ ਲੈ ਸਕਣ ਜਿਵੇਂ ਕਿ ਆਸ਼ੀਰਵਾਦ ਸਕੀਮ, ਅੱਤਿਆਚਾਰ ਰੋਕਥਾਮ ਐਕਟ 1989, ਸਕਾਲਰਸ਼ਿਪ ਸਕੀਮ, ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ...
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ‘ਚ 6.44 ਕਰੋੜ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਦੇ ਰੱਖੇ ਨੀਂਹ ਪੱਥਰ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ‘ਚ 6.44 ਕਰੋੜ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਦੇ ਰੱਖੇ ਨੀਂਹ ਪੱਥਰ

National, Politics, Punjab
ਲੰਬੀ/ਸ੍ਰੀ ਮਕਤਸਰ ਸਾਹਿਬ, 8 ਜੁਲਾਈ: ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਹਲਕੇ ‘ਚ 6.44 ਕਰੋੜ ਦੀ ਲਾਗਤ ਨਾਲ ਹੋਣ ਵਾਲੀ ਵੱਖ-ਵੱਖ ਸੜਕਾਂ ਦੀ ਅਪਗ੍ਰੇਡੇਸ਼ਨ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀ ਭਾਂਤ ਜਾਣੂ ਹੈ ਅਤੇ ਸਰਕਾਰ ਬਣਾਉਣ ਦੇ ਪਹਿਲੇ ਦਿਨ ਤੋਂ ਸੂਬੇ ਦੇ ਹਰ ਹਿੱਸੇ ਵਿੱਚ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਲੰਬੀ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੰਵਾਰਨ ਅਤੇ ਇਥੇ ਵਸਦੇ ਨਾਗਰਿਕਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਖੁੱਡੀਆਂ ਤੋਂ ਮੇਨ ਰੋਡ (ਐਪਲ ਸਕੂਲ) ਵਾਇਆ ਢਾਣ...
ਰੱਖੜੀ ਰਹੇਗੀ ਸੁਰੱਖਿਅਤ, ਡਾਕ ਵਿਭਾਗ ਨੇ ਜਾਰੀ ਕੀਤੇ ਆਕਰਸ਼ਕ ਵਾਟਰਪਰੂਫ ਲਿਫ਼ਾਫ਼ੇ

ਰੱਖੜੀ ਰਹੇਗੀ ਸੁਰੱਖਿਅਤ, ਡਾਕ ਵਿਭਾਗ ਨੇ ਜਾਰੀ ਕੀਤੇ ਆਕਰਸ਼ਕ ਵਾਟਰਪਰੂਫ ਲਿਫ਼ਾਫ਼ੇ

National, Politics, Punjab
ਫਿਰੋਜ਼ਪੁਰ 8 ਜੁਲਾਈ (  ) ਫਿਰੋਜ਼ਪੁਰ ਡਾਕ ਮੰਡਲ ਦੇ ਸੁਪਰਡੈਂਟ ਆਫ ਪੋਸਟ ਆਫ਼ਿਸ ਸ੍ਰੀ ਰਵੀ ਕੁਮਾਰ ਨੇ ਕਿਹਾ ਕਿ ਹੁਣ ਭੈਣਾਂ ਡਾਕ ਵਿਭਾਗ ਰਾਹੀਂ ਵਿਦੇਸ਼ਾਂ 'ਚ ਰਹਿ ਰਹੇ ਭਰਾਵਾਂ ਨੂੰ ਬਹੁਤ ਹੀ ਵਾਜਬ ਦਰਾਂ ਤੇ ਰੱਖੜੀ ਭੇਜ ਸਕਣਗੀਆਂ । ਉਨ੍ਹਾਂ ਦੱਸਿਆਂ ਕਿ ਡਾਕਘਰ ਦੀਆਂ ਦਰਾਂ ਨਿੱਜੀ ਕੋਰੀਅਰ ਸੇਵਾਵਾਂ ਦੇ ਮੁਕਾਬਲੇ ਕਾਫੀ ਘੱਟ ਹਨ। ਉਨ੍ਹਾਂ ਨੇ ਕਿਹਾ ਕਿ "ਹੈਪੀ ਰੱਖੜੀ" ਲਿਖੇ ਇਹ ਆਕਰਸ਼ਕ ਡਿਜ਼ਾਈਨ ਵਾਲੇ ਲਿਫ਼ਾਫ਼ੇ ਭੈਣਾਂ ਨੂੰ ਬਹੁਤ ਪਸੰਦ ਆਉਣਗੇ । ਇਨ੍ਹਾਂ ਦਾ ਆਕਾਰ ਆਮ ਲਿਫ਼ਾਫ਼ੇ ਤੌ ਵੱਡਾ ਅਤੇ ਰੰਗੀਨ ਹੌਣ ਦੇ ਬਾਵਜੂਦ, ਇਨ੍ਹਾਂ ਦਾ ਮੁੱਲ ਸਿਰਫ਼ 15 ਰੁਪਏ ਰੱਖਿਆ ਗਿਆ ਹੈ । ਜਿਸ ਨਾਲ ਭੈਣਾਂ ਵਲੋਂ ਭਰਾਵਾਂ ਨੂੰ ਭੇਜੀ ਗਈ ਰੱਖੜੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ । ਫਿਰੋਜ਼ਪੁਰ ਡਾਕ ਮੰਡਲ ਦੇ ਸਾਰੇ ਡਾਕਘਰਾਂ ਵਿਚ ਇਹ ਲਿਫ਼ਾਫ਼ੇ ਲੋੜੀਂਦੀ ਗਿਣਤੀ ਵਿਚ ਉਪਲਬੱਧ ਕਰਵਾਏ ਗਏ ਹਨ । ਇਸ ਤੋਂ ਇਲਾਵਾ ਡਾਕ ਵਿਭਾਗ ਦੁਆਰਾ ਦੇਸ਼-ਵਿਦੇਸ਼ਾਂ ਵਿਚ ਭੇਜਣ ਲਈ ਰੱਖੜੀ ਬਾਕਸ ਅਤੇ ਉਨ੍ਹਾਂ ਦੀ ਪੈਕਿੰਗ ਦੀ ਸੁਵਿਧਾ ਵੀ ਉਪਲੱਬਧ ਕਾਰਵਾਈ ਗਈ ਹੈ ਜੋ ਕਿ ਡਾਕ ਵਿਭਾਗ ਦੇ ਸਟਾਫ ਦੁਆਰਾ ਇਹ ਸੇਵਾ ਫ੍ਰੀ ਵਿ...
ਨਾਬਾਰਡ ਅਤੇ ਕੇਵੀਕੇ ਵੱਲੋਂ ਪਿੰਡ ਪੇਦਨੀ ਕਲਾਂ ਵਿੱਚ ਸਾਂਝੇ ਤੌਰ ‘ਤੇ ਪੌਦੇ ਲਾਉਣ ਸਬੰਧੀ ਸਮਾਗਮ ਦਾ ਆਯੋਜਨ

ਨਾਬਾਰਡ ਅਤੇ ਕੇਵੀਕੇ ਵੱਲੋਂ ਪਿੰਡ ਪੇਦਨੀ ਕਲਾਂ ਵਿੱਚ ਸਾਂਝੇ ਤੌਰ ‘ਤੇ ਪੌਦੇ ਲਾਉਣ ਸਬੰਧੀ ਸਮਾਗਮ ਦਾ ਆਯੋਜਨ

National, Politics, Punjab
ਪੇਦਨੀ ਕਲਾਂ/ਸੰਗਰੂਰ, 8 ਜੁਲਾਈ (000) – ਵਾਤਾਵਰਣ ਨੂੰ ਬਚਾਈ ਰੱਖਣ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਾਬਾਰਡ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਖੇੜੀ ਵੱਲੋਂ ਵਣ ਮਹਾਂਉਤਸਵ ਦੇ ਮੌਕੇ 'ਤੇ ਪਿੰਡ ਪੇਦਨੀ ਕਲਾਂ ਵਿੱਚ ਸਾਂਝੇ ਤੌਰ ਉੱਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਿੰਡ ਦੇ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ (SHGs) ਦੇ ਮੈਂਬਰਾਂ ਨੇ ਸਰਗਰਮ ਹਿੱਸਾ ਲਿਆ। ਪਿੰਡ ਵਿੱਚ ਨਿੰਮ ਅਤੇ ਲੱਕੜੀ ਵਾਲੀਆਂ ਕਿਸਮਾਂ ਦੇ ਬੂਟਿਆਂ ਦੀ ਵੰਡ ਕੀਤੀ ਗਈ ਅਤੇ ਬੂਟੇ ਲਗਾਏ ਗਏ। ਡਾ. ਮਨਦੀਪ ਸਿੰਘ, ਇੰਚਾਰਜ, ਕੇਵੀਕੇ ਨੇ ਐਗਰੋਫੋਰੇਸਟਰੀ ਅਤੇ ਰੁੱਖ ਲਗਾਉਣ ਦੀ ਮਿੱਟੀ ਦੀ ਸਿਹਤ ਸੁਧਾਰਨ ਅਤੇ ਖੇਤੀ ਦੀ ਆਮਦਨ ਵਧਾਉਣ ਵਿੱਚ ਭੂਮਿਕਾ ਉਤੇ ਜ਼ੋਰ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਕੇਵੀਕੇ ਦੇ ਮਾਹਿਰਾਂ ਨੇ ਰੁੱਖ ਲਗਾਉਣ ਦੀ ਮਿੱਟੀ ਦੀ ਕਟਾਅ ਰੋਕਣ, ਭੂਗਰਭੀ ਜਲ ਪੱਧਰ ਦੀ ਭਰਪਾਈ ਅਤੇ ਲੰਬੇ ਸਮੇਂ ਤੱਕ ਖੇਤੀ ਦੀ ਉਤਪਾਦਕਤਾ ਬਣਾਈ ਰੱਖਣ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮਨੀਸ਼ ਗੁਪਤਾ, ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ ਨੇ ਨਾਬਾਰਡ ਵੱਲੋਂ ਮੌਸਮ ਤਬ...
ਦੂਰ ਦੂਰਾਂਡੇ ਪੇਂਡੂ ਖੇਤਰਾਂ ਤੱਕ ਪਹੁੰਚੀ ਭਗਵੰਤ ਮਾਨ ਸਰਕਾਰ ਦੀ ਵਿਕਾਸ ਦੀ ਲਹਿਰ

ਦੂਰ ਦੂਰਾਂਡੇ ਪੇਂਡੂ ਖੇਤਰਾਂ ਤੱਕ ਪਹੁੰਚੀ ਭਗਵੰਤ ਮਾਨ ਸਰਕਾਰ ਦੀ ਵਿਕਾਸ ਦੀ ਲਹਿਰ

National, Politics, Punjab
ਨੰਗਲ 08 ਜੁਲਾਈ () ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਿਕਾਸ ਦੀ ਲਹਿਰ ਸੂਬੇ ਦੇ ਕੋਨੇ ਕੋਨੇ ਨੂੰ ਛੂਹ ਰਹੀ ਹੈ। ਦੂਰ ਦੂਰਾਂਡੇ ਪੇਂਡੂ ਖੇਤਰਾਂ ਜਿੱਥੇ ਦਹਾਕਿਆਂ ਤੱਕ ਕੋਈ ਵਿਕਾਸ ਨਹੀ ਹੋਇਆ ਸੀ, ਉਥੇ ਕਰੋੜਾ ਰੁਪਏ ਖਰਚ ਹੋ ਰਹੇ ਹਨ।    ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਜਦੋਂ ਵਿਧਾਨ ਸਭਾ ਚੋਣਾ ਤੋ ਪਹਿਲਾ ਜਿਲ੍ਹੇ ਦੇ ਅੰਦਰੂਨੀ ਪਿੰਡਾਂ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਲੰਮੇ ਅਰਸੇ ਤੋਂ ਕੋਈ ਵਿਕਾਸ ਨਹੀ ਹੋਇਆ ਅਤੇ ਇਹ ਇਲਾਕਾ ਬੁਨਿਆਦੀ ਸਹੂਲਤਾਂ ਤੋ ਸੱਖਣਾ ਹੈ। ਹਰਜੋਤ ਬੈਂਸ ਨੇ ਭਰੋਸਾ ਦਿੱਤਾ ਸੀ ਕਿ ਉਹ ਵਿਧਾਇਕ ਬਣਕੇ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਵੇਗਾਂ, ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਇਲਾਕੇ ਨੂੰ ਮੰਤਰੀ ਮੰਡਲ ਵਿਚ ਪ੍ਰਤੀਨਿਧਤਾ ਮਿਲਣ ਨਾਲ ਲੋਕਾਂ ਵਿੱਚ ਵਿਕਾਸ ਦੀ ਆਸ ਬੱਧ ਗਈ।     ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੁਖਸਾਲ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਅਤੇ ਪਿੰਡ ਦੇ ਬੱਚਿਆ ਨੂੰ ਮਿਆਰੀ ਸਿੱਖਿਆ ਦੇਣ ਲਈ ਸਰਕਾਰੀ ਸੀਨੀ.ਸੈਕੰ ਸਕੂਲ...

ਪੰਜਾਬ ਸਰਕਾਰ ਨੇ ਡਾ. ਅਨਿਲ ਕੰਬੋਜ਼ ਦੇ ਇਲਾਜ ਲਈ ਡੀ.ਐਮ.ਸੀ ਦੇ ਪ੍ਰਫੈਸਰ ਡਾ. ਪ੍ਰਸ਼ੋਤਮ ਗੋਤਮ ਨੂੰ ਮੈਡੀਸਿਟੀ ਹਸਪਤਾਲ ਮੋਗਾ ਭੇਜਿਆ

National, Politics, Punjab
ਮੋਗਾ, 7 ਜੁਲਾਈ             ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ਼ ਦੇ ਗੋਲੀਆ ਲੱਗਣ ਕਾਰਣ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਚਲ ਰਹੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ।ਡਾਕਟਰੀ ਟੀਮਾਂ ਨਾਲ ਬਕਾਇਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰੋਜ਼ਾਨਾ ਪੱਧਰ ਤੇ ਰਾਬਤਾ ਰੱਖ ਰਹੇ ਹਨ।ਇਹ ਜਾਣਕਾਰੀ ਡੀ.ਐਮ.ਸੀ ਦੇ ਪ੍ਰੋਫੈਸਰ ਤੇ ਨਾਜ਼ੁਕ ਸੰਭਾਲ ਅਤੇ ਮੈਡੀਸ਼ਨ ਵਿਭਾਗ ਦੇ ਮੁਖੀ ਡਾ. ਪ੍ਰੋਸ਼ਤਮ ਗੋਤਮ ਨੇ ਡਾ. ਅਨਿਲ ਕੰਬੋਜ਼ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।           ਡਾ. ਪ੍ਰੋਸ਼ਤਮ ਗੋਤਮ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜਿੱਥੇ ਸਰੀਰ ਦੇ ਬਹੁਤੇ ਹਿੱਸੇ ਪ੍ਰਭਾਵਿਤ ਹੋ ਜਾਂਦੇ ਹਨ, ਉਥੇ ਖੂਨ ਦੀ ਕਾਫ਼ੀ ਕਮੀ ਹੁੰਦੀ ਹੈ, ਜਿਸਦੇ ਲਈ ਮਾਹਿਰ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਆਪਣੇ ਵੱਲੋਂ ਅਨਿਲ ਕੰਬੋਜ਼ ਦੀ ਸਿਹਤਯਾਬੀ ਲਈ ਹਰੇਕ ਤਕਨਲੋਜ਼ੀ ਤੇ ਕੰਮ ਕਰ ਰਹੀਆ ਹਨ।ਉਨ੍ਹਾਂ ਕਿਹਾ ਕਿ ਰਿਕਵਰੀ ਨੂੰ ਥੋੜਾ ਸਮਾਂ ਲੱਗ ਸਕਦਾ ਹੈ ਜਿਸਦੇ ਲਈ ਡਾਕਟਰੀ ਟੀਮਾਂ ਵ...

ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਮਾਡਲ ਟਾਊਨ ਡਰੇਨ ‘ਤੇ ਚੱਲਣਗੇ ਦੋ-ਪਹੀਆਂ ਤੇ ਹਲਕੇ ਵਾਹਨ; ਟਰੈਫ਼ਿਕ ਸਮੱਸਿਆ ਤੋਂ ਮਿਲੇਗੀ ਨਿਜਾਤ : ਡਾ. ਬਲਬੀਰ ਸਿੰਘ

National, Politics, Punjab
ਪਟਿਆਲਾ, 7 ਜੁਲਾਈ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮਾਡਲ ਟਾਊਨ ਡਰੇਨ ਦਾ ਦੌਰਾ ਕਰਕੇ ਇਸ ਖੇਤਰ ਦੀ ਟਰੈਫ਼ਿਕ ਦੀ ਸਮੱਸਿਆ ਹੱਲ ਕਰਨ ਲਈ ਭਾਦਸੋਂ ਰੋਡ ਟਿਵਾਣਾ ਚੌਂਕ ਤੋਂ ਦੀਪ ਤੇ ਵਿਕਾਸ ਨਗਰ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਉਣ ਲਈ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਡਰੇਨ 'ਤੇ ਬਣੀਆਂ ਬਰਸਾਤੀ ਪਾਣੀ ਦੀਆਂ ਹੋਦੀਆਂ ਦੀ ਸਫ਼ਾਈ ਤੇ ਸੁਰੱਖਿਆ ਲਈ ਹੋਦੀਆਂ ਦੇ ਆਲੇ-ਦੁਆਲੇ ਗਰਿੱਲ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਡੇਅਰੀ ਮਾਲਕਾਂ ਨੂੰ ਮਾਡਲ ਟਾਊਨ ਡਰੇਨ ਵਿੱਚ ਗੋਹਾ-ਕੂੜਾ ਨਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਏ.ਡੀ.ਸੀ. ਨਵਰੀਤ ਕੌਰ ਸੇਖੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਭਗ ਦੋ ਸਾਲ ਪਹਿਲਾ 25.60 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਡਰੇਨ ਨੂੰ ਕਵਰ ਕੀਤਾ ਗਿਆ ਸੀ, ਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਭਾਦਸੋਂ ਰੋਡ ਦੇ ਦਰਜਨਾਂ  ਕਲੋਨੀਆਂ ਸਮੇਤ ਸਿਊਣਾ ਤੇ ਹੋਰ ਪਿੰਡਾਂ ਨੂੰ ਰਸਤਾ ਜਾਣ ਕਰਕੇ ...

ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ

National, Politics, Punjab
ਚੰਡੀਗੜ੍ਹ, 7 ਜੁਲਾਈ: ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਭਰ ਵਿੱਚ ਹੜ੍ਹ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਥੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਹੜ੍ਹਾਂ ਜਿਹੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਭਰ ਵਿੱਚ ਚੱਲ ਰਹੇ ਯਤਨਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਮੌਜੂਦਾ ਹੜ੍ਹ ਨਿਯੰਤਰਣ ਉਪਾਵਾਂ ਦੀ ਸਥਿਤੀ ਅਤੇ ਸੰਭਾਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੂੰ ਹੜ੍ਹ ਸੁਰੱਖਿਆ ਉਪਾਵਾਂ ਅਤੇ ਸੰਵੇਦਨਸ਼ੀਲ ਖੇਤਰਾਂ ਲਈ ਵਿਸਤ੍ਰਿਤ ਤਿਆਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਸਰਕਾਰ ਨੇ ਵੱਖ-ਵੱਖ ਹੜ੍ਹ ਪ੍ਰਬੰਧਨ ਪਹਿਲਕਦਮੀਆਂ ਲਈ ਲਗਭਗ 230 ਕਰੋੜ ਰੁਪਏ ਖਰਚੇ ਹਨ। ਇਹ ਵੀ ਦੱਸਿਆ ਗਿਆ ਕਿ ਐਸ.ਡੀ.ਐਮ.ਐਫ, ਮਨਰੇਗਾ ਅਤੇ ਵਿਭਾਗੀ ਅਮਲੇ ਵੱਲੋਂ ਕੁੱਲ 599 ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਇਨ੍ਹਾ...
ਸੂਬੇ ਵਿੱਚ ਰਾਜਮਾਰਗਾਂ ਉੱਤੇ ਫੁੱਲਦਾਰ ਬੂਟੇ ਲਾਉਣ ਦੇ ਪਾਇਲਟ ਪ੍ਰੋਜੈਕਟ ਦੀ ਸੰਭਾਵਨਾ ਵਿਚਾਰੀ ਜਾਵੇ: ਲਾਲ ਚੰਦ ਕਟਾਰੂਚੱਕ

ਸੂਬੇ ਵਿੱਚ ਰਾਜਮਾਰਗਾਂ ਉੱਤੇ ਫੁੱਲਦਾਰ ਬੂਟੇ ਲਾਉਣ ਦੇ ਪਾਇਲਟ ਪ੍ਰੋਜੈਕਟ ਦੀ ਸੰਭਾਵਨਾ ਵਿਚਾਰੀ ਜਾਵੇ: ਲਾਲ ਚੰਦ ਕਟਾਰੂਚੱਕ

National, Politics, Punjab
ਚੰਡੀਗੜ੍ਹ, 7 ਜੁਲਾਈ: ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਾਲ 2025-26 ਲਈ ਨਿਵੇਕਲੀਆਂ ਪਹਿਲਕਦਮੀਆਂ ਉਲੀਕੀਆਂ ਜਾ ਰਹੀਆ ਹਨ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਹਾਈਵੇਅ (ਰਾਜਮਾਰਗਾਂ) ਦੇ ਨਾਲ-ਨਾਲ ਖਾਸ ਕਰਕੇ ਸੰਗਰੂਰ, ਜਲੰਧਰ ਤੋਂ ਅੰਮ੍ਰਿਤਸਰ ਸੜਕ, ਪਠਾਨਕੋਟ ਤੋਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਫਗਵਾੜਾ - ਚੰਡੀਗੜ੍ਹ ਸੜਕ ਉੱਤੇ ਖਟਕੜ ਕਲਾਂ ਵਿਖੇ ਫੁੱਲਦਾਰ ਬੂਟੇ ਲਾਉਣ ਦੇ ਪਾਇਲਟ ਪ੍ਰੋਜੈਕਟ ਦੀ ਸੰਭਾਵਨਾ ਨੂੰ ਪੜਚੋਲਣਾ ਸ਼ਾਮਿਲ ਹੈ। ਇਸੇ ਦੇ ਨਾਲ ਹੀ ਪ੍ਰਸਿੱਧ ਪੰਜਾਬੀ ਕਵੀ ਮਰਹੂਮ ਸਿ਼ਵ ਕੁਮਾਰ ਬਟਾਲਵੀ ਦੀ ਯਾਦ ਵਿੱਚ 23 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਬਟਾਲਾ ਵਿੱਚ ਇੱਕ ਕਵਿਤਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਮੁਕਾਬਲਾ ਵਿੱਚ ਪ੍ਰਾਇਮਰੀ, ਮਿਡਲ, ਸੈਕੰਡਰੀ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਭਾਗ ਲੈਣਗੇ ਅਤੇ ਹਰੇਕ ਵਰਗ ਵਿੱਚ ਪਹਿਲੇ 3 ਸਥਾਨ ਹਾਸਿਲ ਕਰਨ ਵਾਲਿਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੂਬੇ ਵਿੱਚ ਜੰਗਲਾਤ ਅਧੀਨ ਰਕਬਾ ਵਧਾਉਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵ...

ਯੁੱਧ ਨਸ਼ਿਆਂ ਵਿਰੁਧ ਦਾ 128ਵਾਂ ਦਿਨ: 3.8 ਕਿਲੋ ਹੈਰੋਇਨ, 5 ਕਿਲੋ ਅਫੀਮ ਸਮੇਤ 110 ਨਸ਼ਾ ਤਸਕਾਰ ਕਾਬੂ

Crime, National, Politics, Punjab
ਚੰਡੀਗੜ੍ਹ, 7 ਜੁਲਾਈ: ਸੂਬੇ ਵਿੱਚੋਂ ਨਸ਼ੀਲੇ ਪਦਾਰਥਾਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਮੁਹਿੰਮ "ਯੁੱਧ ਨਸ਼ਿਆਂ ਵਿਰੁਧ" ਦੇ 128ਵੇਂ ਦਿਨ , ਪੰਜਾਬ ਪੁਲਿਸ ਨੇ 110 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.8 ਕਿਲੋਗ੍ਰਾਮ ਹੈਰੋਇਨ, 5 ਕਿਲੋਗ੍ਰਾਮ ਅਫੀਮ ਅਤੇ 906 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ। ਇਸ ਦੇ ਨਾਲ, ਸਿਰਫ਼ 128 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 20,878 ਹੋ ਗਈ ਹੈ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਕੀਤੀ ਗਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮ...