ਬਰਸਾਤੀ ਮੌਸਮ ‘ਚ ਡੇਂਗੂ, ਮਲੇਰੀਆ ਤੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਜ਼ਰੂਰੀ: ਸਿਵਲ ਸਰਜਨ
ਬਰਨਾਲਾ, 13 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਬਰਸਾਤੀ ਸੀਜ਼ਨ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਿਲ੍ਹਾ ਬਰਨਾਲਾ ਨਿਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੱਲੋਂ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੀਂਹ, ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਸਲੱਮ ਏਰੀਆ ਵਿੱਚ ਡੇਂਗੂ, ਮਲੇਰੀਆ ਅਤੇ ਦੂਸ਼ਿਤ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਓਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਮੀਂਹ ਦਾ ਪਾਣੀ ਗਲੀਆਂ ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਕਈ ਵਾਰ ਪੀਣ ਵਾਲੇ ਪਾਣੀ ਦੇ ਸਾਧਨ 'ਚ ਮਿਲ ਜਾਣ ਕਾਰਨ ਦਸਤ, ਉਲਟੀਆਂ ਅਤੇ ਹੈਪੇਟਾਇਟਸ ਪੀਲੀਆ ਵਰਗੀਆਂ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਘਰਾਂ, ਦੁਕਾਨਾਂ, ਹੋਰ ਥਾਵਾਂ 'ਤੇ ਗਮਲੇ, ਕੂਲਰ, ਟਾਇਰ, ਘੜੇ , ਫਰਿੱਜ ਦੀ ਬੈਕ ਟਰੇਅ, ਖੇਲਾਂ ਆਦਿ ਵਿੱਚ ...








