ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਖਪਤ ਦੀ ਸਮਰੱਥਾ ਵਧਾਉਣ ਲਈ ਝੋਨੇ ਦੇ ਅਗਲੇ ਸੀਜ਼ਨ ਤੱਕ ਤਿੰਨ ਲੱਖ ਮੀਟ੍ਰਿਕ ਟਨ ਸਮਰੱਥਾ ਦੇ ਹੋਰ ਯੂਨਿਟ ਲਾਉਣ ਦਾ ਟੀਚਾ
ਐਸ.ਏ.ਐਸ.ਨਗਰ, 8 ਜਨਵਰੀ, 2024:
ਉਦਯੋਗਾਂ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਬੁਆਇਲਰਾਂ ਰਾਹੀਂ ਫਸਲਾਂ ਦੀ ਰਹਿੰਦ-ਖੂੰਹਦ ਦੀ ਖਪਤ ਲਈ ਅਗਾਊਂ ਤਿਆਰੀਆਂ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਸਮਰੱਥਾ 4 ਲੱਖ ਮੀਟਰਕ ਟਨ ਸਾਲਾਨਾ ਤੱਕ ਕਰਨ ਲਈ ਹੁਣ ਤੋਂ ਹੋ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਲ੍ਹੇ ਦੀ ਆਪਣੀ ਫਸਲ ਦੀ ਰਹਿੰਦ-ਖੂੰਹਦ 1.98 ਲੱਖ ਮੀਟਰਕ ਟਨ ਪ੍ਰਤੀ ਸਾਲ ਹੁੰਦੀ ਹੈ, ਪਰ ਅਸੀਂ ਨੇੜਲੇ ਜ਼ਿਲ੍ਹਿਆਂ ਬਾਰੇ ਵੀ ਸੋਚ ਰਹੇ ਹਾਂ। ਸ਼੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਆਉਣ ਵਾਲੇ ਝੋਨੇ ਦੀ ਵਾਢੀ ਦੇ ਸੀਜ਼ਨ ਤੱਕ ਪ੍ਰਸਤਾਵਿਤ ਹੋਰ 03 ਲੱਖ ਮੀਟ੍ਰਿਕ ਟਨ ਦੇ ਨਾਲ, ਅਸੀਂ ਫਸਲਾਂ ਦੀ ਰਹਿੰਦ-ਖੂੰਹਦ (ਝੋਨੇ ਦੀ ਪਰਾਲੀ) ਨੂੰ ਜੈਵਿਕ ਬਾਲਣ ਵਜੋਂ ਵਰਤਣ ਦੇ ਯੋਗ ਹੋ ਜਾਵਾਂਗੇ।
ਡੀ ਸੀ ਜੈਨ ਨੇ ਮੌਜੂਦਾ ਸਮਰੱਥਾ ਦੀ ਸਮੀਖਿਆ ਕਰਦੇ ਹੋਏ, ਜਿਸ ਵਿੱਚ ਸਾਲਾਨਾ ਇੱਕ ਲੱਖ ਮੀਟ੍ਰਿਕ ਟਨ ਵਿੱਚ ਯੋਗਦਾਨ ਪਾਉਣ ਲਈ ਪੰਜ ਯੂਨਿਟ ਸ਼ਾਮਲ ਹਨ ਅਤੇ ਦੋ ਹੋਰ ਹਿੱਸੇਦਾਰ ਚੰਡੀਗੜ੍...








