ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਵੱਲੋਂ ਪ੍ਰਤਾਪ ਬਾਗ ਅਤੇ ਵਾਨ ਬਜਾਰ ਵਿਖੇ ਕੀਤਾ ਗਿਆ ਪਲਾਸਟਿਕ ਇਕੱਤਰ, ਬਣਾਈਆਂ ਗਈਆਂ ਬੇਲਸ
ਫਾਜ਼ਿਲਕਾ, 21 ਅਗਸਤ
23 ਅਗਸਤ ਤੱਕ ਜਾਰੀ ਸਾਫ—ਸਫਾਈ ਮੁਹਿੰਮ ਦੇ ਮੱਦੇਨਜਰ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਰਜ ਸਾਧਕ ਅਫਸਰ ਸ. ਜਗਸੀਰ ਸਿੰਘ ਧਾਲੀਵਾਲਾ ਦੇ ਦਿਸ਼ਾ—ਨਿਰਦੇਸ਼ਾਂ ਹੇਠ ਚੀਫ ਸੈਨੇਟਰੀ ਇੰਸਪੈਕਟਰ ਨਰੇਸ਼ਾ ਖੇੜਾ, ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਦੀ ਅਗਵਾਈ ਹੇਠ ਵਾਨ ਬਜਾਰ ਤੇ ਪ੍ਰਤਾਪ ਬਾਗ ਦੇ ਨਾਲ—ਨਾਲ ਹੋਰ ਵੱਖ—ਵੱਖ ਖੇਤਰਾਂ ਤੋਂ ਬੋਤਲਾਂ, ਡਬੇ, ਪਲਾਸਟਿਕ ਆਦਿ ਇਕਤਰ ਕੀਤਾ ਗਿਆ। ਸੂੱਕੇ ਕੁੜੇ ਦੇ ਇਕੱਤਰ ਉਪਰੰਤ ਉਸਦੀਆਂ ਬੇਲ ਬਣਵਾਈਆਂ ਗਈਆਂ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਆਪਣੇ ਆਲੇ—ਦੁਆਲੇ ਦੀ ਸਾਫ—ਸਫਾਈ ਹਰੇਕ ਵਿਅਕਤੀ ਲਈ ਜਰੂਰੀ ਹੈ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਰੋਜਾਨਾਂ ਪੱਧਰ *ਤੇ ਸਾਫ—ਸਫਾਈ ਦੇ ਸਨਮੁੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੇਸਟ ਕੁਲੈਕਟਰਾਂ ਵੱਲੋਂ ਸੁੱਕਾ ਕੂੜਾ ਤੇ ਗਿਲਾ ਕੁੜਾ ਵੱਖਰਾ—ਵੱਖਰਾਂ ਇਕਠਾ ਕੀਤਾ ਜਾ ਰਿਹਾ ਹੈ ਉਥੇ ਸੁੱਕੇ ਕੂੜੇ ਤੋਂ ਬੇਲਸ ਬਣਾਈਆਂ ਜਾ ਰਹੀਆਂ ਹਨ ਉਥੇ ਗਿਲੇ ਕੂੜੇ (ਫਲ ਤੇ ਸਬਜੀਆਂ ਦੇ ਛਿਲਕਿਆਂ) ਤੋਂ ਖਾਦ ਬਣਾਈ ਜਾ ਰਹੀ ਹੈ, ਪ੍ਰਤਾਪ ਬਾਗ ਵਿਖੇ ਜੈਵਿ...








