ਸਰਕਾਰੀ ਹਾਈ ਸਕੂਲ ਨਿਜ਼ਾਮ ਵਾਲਾ ਵਿਖੇ ਵਾਤਾਵਰਨ ਦੀ ਸੰਭਾਲ ਲਈ ਲਗਾਏ ਗਏ ਫ਼ਲਦਾਰ ਤੇ ਛਾਂ-ਦਾਰ ਬੂਟੇ
ਫਿਰੋਜ਼ਪੁਰ 22 ਅਗਸਤ 2024:
ਸਰਕਾਰੀ ਹਾਈ ਸਕੂਲ ਨਿਜ਼ਾਮਵਾਲਾ ਵੱਲੋਂ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣ ਦੇ ਮੰਤਵ ਨਾਲ ਛਾਂ-ਦਾਰ ਬੂਟੇ ਲਗਾਏ ਗਏ।
ਇਸ ਮੌਕੇ ਹੈੱਡ ਮਾਸਟਰ ਸ਼੍ਰੀ ਮਨਦੀਪ ਸਿੰਘ ਘਈ ਨੇ ਦੱਸਿਆ ਕਿ ਅੱਜ ਦੇ ਸਮੇਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਜ਼ਰੂਰਤ ਕਿਉਂਕਿ ਰੁੱਖਾਂ ਦੇ ਕੱਟਣ ਕਾਰਨ ਅਤੇ ਪ੍ਰਦੂਸ਼ਣ ਕਾਰਨ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਜੇਕਰ ਅਸੀਂ ਬੂਟੇ ਲਾਉਣ ਦੇ ਉਪਰਾਲੇ ਕਰਾਂਗੇ ਤਾਂ ਹੀ ਸਾਡਾ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਰਹੇਗਾ।
ਇਸ ਮੌਕੇ ਹੈੱਡ ਟੀਚਰ ਸ਼੍ਰੀ ਕਪਿਲ ਦੇਵ ਨੇ ਕਿਹਾ ਕਿ ਅੱਜ ਦੇ ਸਮੇਂ ਵਾਤਾਵਰਨ ’ਚ ਕਈ ਦੂਸ਼ਿਤ ਰਸਾਇਣਿਕ ਗੈਸਾਂ ਦੀ ਭਰਮਾਰ ਹੋ ਗਈ ਹੈ। ਲੋਕਾਂ ਵੱਲੋਂ ਵੱਡੀ ਤਦਾਦ ਵਿਚ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਇਹੋ ਜਿਹੇ ਵਾਤਾਵਰਨ ’ਚ ਆਕਸੀਜਨ ਦੀ ਘਾਟ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਅਸੀਂ ਬੂਟੇ ਲਗਾਉਣ ਦੇ ਉਪਰਾਲੇ ਕ...








