ਬਲਾਕ ਫ਼ਰੀਦਕੋਟ ਵਿਖੇ ਚਾਰ ਰੋਜ਼ਾ ਜੀ. ਪੀ.ਡੀ.ਪੀ ਦੇ ਜਾਗਰੂਕਤਾ ਕੈਂਪ ਸ਼ੁਰੂ : ਬੀ.ਡੀ.ਪੀ.ਓ.
ਫ਼ਰੀਦਕੋਟ 20 ਅਗਸਤ,
ਡਿਪਟੀ ਡਾਇਰੈਕਟਰ ਹਰਮਨਦੀਪ ਸਿੰਘ ਐਸ.ਆਈ.ਆਰ.ਡੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ. ਨਰਭਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਨੀਰਜ ਕੁਮਾਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਰੀਦਕੋਟ ਦੀ ਸਾਂਝੀ ਯੋਗ ਅਗਵਾਹੀ ਹੇਠ ਐਸ.ਆਈ.ਆਰ.ਡੀ ਮੋਹਾਲੀ ਵੱਲੋਂ ਬੀ.ਡੀ.ਪੀ.ਓ ਦਫ਼ਤਰ ਬਲਾਕ ਫਰੀਦਕੋਟ ਵਿਖੇ 20 ਅਗਸਤ ਤੋਂ 23 ਅਗਸਤ 2024 ਤੱਕ ਥੀਮੈਟਿਕ ਜੀ.ਪੀ.ਡੀ.ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ ) ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ. ਨਿਰਮਲ ਸਿੰਘ ਬਰਾੜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਿਕ ਅਫ਼ਸਰ ਪੰਚਾਇਤ ਸੰਮਤੀ ਫ਼ਰੀਦਕੋਟ ਨੇ ਦੱਸਿਆ ਕਿ ਅੱਜ ਪਹਿਲੇ ਸਿਖਲਾਈ ਕੈਂਪ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ, ਆਸ਼ਾ ਵਰਕਰ ਅਤੇ ਏ.ਐਨ.ਐਮ, ਆਂਗਨਵਾੜੀ ਵਰਕਰ ਅਤੇ ਸਿੱਖਿਆ ਵਿਭਾਗ ਤੋਂ ਇਕ ਅਧਿਆਪਕ, ਪ੍ਰਤੀ ਗ੍ਰਾਮ ਪੰਚਾਇਤ ਨੂੰ ਸਥਾਈ ਵਿਕਾਸ ਦੇ 17 ਟੀਚਿਆਂ ਅਤੇ ਉਨ੍ਹਾਂ ਦਾ ਸਥਾਨੀਕਰਨ ਕਰਨ ਅਤੇ 9 ਥੀਮਾਂ ਦੀ ਪ੍ਰਾਪਤੀ ਲਈ ਥਮੈਟਿਕ ਜੀ.ਪੀ ਡੀ .ਪੀ ( ਗ੍ਰਾਮ ਪੰਚਾਇਤ ਡ...








