ਅੰਮ੍ਰਿਤਸਰ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣਾ ਬਹੁਤ ਜਰੂਰੀ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ 29 ਸਤੰਬਰ 2024---
ਅੰਮ੍ਰਿਤਸਰ ਦੇ ਸੱਭਿਆਚਾਰ ਅਤੇ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਕਿ ਸਾਡਾ ਸਭਿਆਚਾਰ ਅਤੇ ਵਿਰਾਸਤ ਕੀ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ, ਵਿਸ਼ਵ ਵਿਰਾਸਤ ਮੌਕੇ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਕਰਵਾਈ ਗਈ ਹੈਰੀਟੇਜ਼ ਵਾਕ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਅੱਜ ਵਾਇਸ ਆਫ ਅੰਮ੍ਰਿਤਸਰ ਅਤੇ ਅਗੋਸ਼ ਐਨਜੀਓ ਦੀ ਸਹਾਇਤਾ ਨਾਲ ਟਾਊਨ ਹਾਲ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੱਕ ਕੱਢੀ ਗਈ ਵਿਰਾਸਤੀ ਸੈਰ ਦੀ ਅਗਵਾਈ ਕਰਦਿਆਂ ਕੀਤਾ। ਇਹ ਵਿਰਾਸਤੀ ਸੈਰ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਰਾਗੜ੍ਹੀ, ਕਿਲ੍ਹਾ ਆਹਲੁਵਾਲੀਆ, ਜਲੇਬੀ ਵਾਲਾ ਚੌਂਕ, ਉਦਾਸੀਨ ਆਸ਼ਰਮ ਅਖਾੜਾ ਸੰਗਲਾ ਵਾਲਾ, ਦਰਸ਼ਨੀ ਡਿਓਢੀ, ਚੌਰਸਤੀ ਅਟਾਰੀ, ਬਾਬਾ ਬੋਹੜ, ਕਰਾਲਿੰਗ ਸਟਰੀਟ ਅਤੇ ਪੁਰਾਣੇ ਬਜ਼ਾਰਾਂ ਚੋਂ ਹੁੰਦੀ ਹੋਈ ਵਾਪਿਸ ਟਾਊਨ ਹਾਲ ਵਿਖੇ ਸਮਾਪਤ ਹੋਈ। ਉਹਨਾਂ ਕਿਹਾ ਕਿ ਇਸ ਵਿਰਾਸਤੀ ਸੈਰ ਦਾ ਮੁੱਖ ਮਕਸਦ ਨਵੀਂ ਪੀੜੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਸ...








