ਮੋਹਾਲੀ ਪੁਲਿਸ ਵੱਲੋਂ ਗਹਿਣਿਆਂ ਦੀਆਂ ਦੁਕਾਨਾਂ ਤੇ ਗਹਿਣੇ ਖਰੀਦਣ ਦੇ ਬਹਾਨੇ ਚੋਰੀ ਕਰਨ ਵਾਲਾ ਅੰਤਰਰਾਜੀ ਗਰੋਹ ਕਾਬੂ
ਐੱਸ ਏ ਐੱਸ ਨਗਰ, 8 ਅਕਤੂਬਰ:
ਐੱਸ ਐੱਸ ਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐੱਸ ਏ ਐੱਸ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਜਿਊਲਰ ਸ਼ਾਪ ਵਿੱਚ ਜਿਊਲਰੀ ਲੈਣ ਦੇ ਬਹਾਨੇ ਦੁਕਾਨਦਾਰਾਂ ਨੂੰ ਆਪਣੀਆਂ ਗੱਲਾਂ ਵਿੱਚ ਪਾ ਕੇ ਗਹਿਣੇ ਦੇਖਣ ਦੇ ਬਹਾਨੇ, ਗਹਿਣੇ ਚੋਰੀ ਕਰਨ ਵਾਲੇ ਦੋਸ਼ੀ/ਦੋਸ਼ਣਾਂ ਦੇ 10 ਮੈਂਬਰੀ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ ਮਿਤੀ 20-09-2024 ਨੂੰ ਪ੍ਰਵੀਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਨੇੜੇ ਪੱਕਾ ਦਰਵਾਜਾ ਵਾਰਡ ਨੰ: 3 ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 74 ਮਿਤੀ 20-09-2024 ਅ/ਧ 305 ਬੀ.ਐਨ.ਐਸ. ਥਾਣਾ ਸਿਟੀ ਕੁਰਾਲ਼ੀ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 15-09-2024 ਨੂੰ ਵਕਤ ਕ੍ਰੀਬ 6:10 ਪੀ.ਐਮ. ਤੇ ਉਹ ਆਪਣੀ ਦੁਕਾਨ ਵਿੱਚ ਹਾਜਰ ਸੀ ਤਾਂ ਉਸਦੀ ਦੁਕਾਨ ਦੇ ਅੰਦਰ 02 ਔਰਤਾਂ ਅਤੇ ਇੱਕ ਮੋਨਾ ਵਿਅਕਤੀ ਦੁਕਾਨ ਤੇ ਆਏ। ਔਰਤਾਂ ਦੁਕਾਨ ਦੇ ਅੰਦਰ ਬੈਠਕੇ ਗਹ...







