ਗੰਨ ਪੁਆਇੰਟ ਤੇ ਕਾਰ ਖੋਹ ਕਰਨ ਵਾਲ਼ੇ 02 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਕਤੂਬਰ, 2024:
ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਸ਼੍ਰੀ ਦੀਪਕ ਪਾਰਿਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07-10-2024 ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ ਗੰਨ ਪੁਆਇੰਟ ਤੇ ਕਾਰ ਖੋਹ ਕਰਨ ਵਾਲ਼ੇ 02 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਤੁਰੰਤ ਅਤੇ ਪ੍ਰਭਾਵੀ ਐਕਸ਼ਨ ਲੈਂਦੇ ਹੋਏ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ।
ਐੱਸ ਐੱਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ, ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਡੀ ਆਈ ਜੀ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ, ਮਿਤੀ 07-10-2024 ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ 02 ਨਾ-ਮਾਲੂਮ ਵਿਅਕਤੀਆਂ ਵੱਲੋਂ ਗੰਨ ਪੁਆਇੰਟ ਤੇ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਸ਼੍ਰੀ ਹਰਸਿਮਰਨ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਸ਼ਹਿਰੀ-2) ਅਤੇ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਨੂੰ ...








