ਝੋਨੇ ਦੀ ਪਰਾਲੀ ਨੂੰ ਲਗਾਤਾਰ ਖੇਤਾਂ ਵਿਚ ਸੰਭਾਲ ਕਰਨ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ- ਮੁੱਖ ਖੇਤੀਬਾੜੀ ਅਫ਼ਸਰ
ਫ਼ਰੀਦਕੋਟ: 17 ਅਕਤੂਬਰ 2024 ( )
ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਨਾਲ ਝੋਨੇ ਦੀ ਪਰਾਲੀ , ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ,ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰਨ,ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ,ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਉਣ ਅਤੇ ਚਿਰ ਸਥਾਈ ( ਹੰਢਣਸਾਰ ਖੇਤੀ ) ਖੇਤੀ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ । ਝੋਨੇ ਦੀ ਪਰਾਲੀ ਦੀ ਖੇਤ ਵਿਚ ਅਤੇ ਖੇਤ ਤੋਂ ਬਾਹਰ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਪੈਦਾ ਹੋਈ ਪਰਾਲੀ ਕਿਸਾਨ ਆਮ ਕਰਕੇ ਤਿੰਨ ਤਰੀਕਿਆਂ ਨਾਲ ਸਾਂਭਦੇ ਹਨ, ਜਿਵੇਂ ਖੇਤ ਤੋਂ ਬਾਹਰ ( ਬੇਲੀਂਗ ਕਰਕੇ ਗੱਠ ਬਣਾਉਣੀ,ਪਸ਼ੂਆਂ ਦੇ ਚਾਰੇ ਲਈ ਸਾਂਭਣੀ,ਸਬਜੀਆਂ ਦੀ ਕਾਸ਼ਤ ਵਿਚ ਮਲਚਿੰਗ ਤੌਰ 'ਤੇ ਵਰਤੋਂ ਕਰਨੀ ਆਦਿ),ਖੇਤ ਦੇ ਅੰਦਰ ਪਰਾਲੀ ਦੀ ਸੰਭਾਲ (ਜਿਵੇਂ ਮਲਚਰ , ਉਲਟਾਵੀਹੱਲ, ਸਟਰਾਅ ਰੀਪਰ, ਹੈਪੀ ਸੀਡਰ,ਸਮਾਰਟ ਸੀਡਰ,ਸਰਫ਼ੇਸ ਸੀਡਰ ) ਦੀ ਵਰਤੋਂ ਕਰਕੇ ਜਾਂ ਅੱਗ ਲਗਾ ਕੇ ਕਣਕ ਦੀ ਬਿਜਾਈ ਕਰਦੇ ਹਨ ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲ...








