ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ
ਫਾਜ਼ਿਲਕਾ 19 ਅਕਤੂਬਰ
ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਵਿੱਚ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ) ਮੁਕਾਬਲਾ ਮਿਤੀ 18 ਅਕਤੂਬਰ (ਦਿਨ ਸ਼ੁੱਕਰਵਾਰ) 2024 ਨੂੰ 10:00 ਵਜੇ ਸਵੇਰੇ ਸਰਕਾਰੀ ਐਮ.ਆਰ.ਕਾਲਜ, ਫ਼ਾਜ਼ਿਲਕਾ ਵਿਖੇ ਕਰਵਾਇਆ ਗਿਆ । ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ, ਵਰਗ: (ਅ) ਨੌਵੀ ਤੋਂ 12ਵੀਂ ਤੱਕ ਅਤੇ ਵਰਗ: (ੲ) ਬੀ.ਏ./ਬੀ.ਕਾਮ./ਬੀ.ਐੱਸ.ਸੀ. ਅਤੇ ਬੀ.ਸੀ.ਏ. (ਗ੍ਰੈਜੂਏਸ਼ਨ ਤੱਕ) ਨੇ ਭਾਗ ਲਿਆ । ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਸਨਮਾਨ ਸਮਾਰੋਹ ਵਿੱਚ ਪਹੁੰਚਣ ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਸੁਨੀਤਾ ਬੁਲੰਦੀ (ਸ.ਸ.ਸ. ਗਰਲਜ਼ ਸਕੂਲ, ਅਬੋਹਰ) ਅਤੇ ਸ਼੍ਰੀ ਵਿਜੈ ਪਾਲ (ਨੋਡਲ ਅਫ਼ਸਰ, ਫ਼ਾਜ਼ਿਲਕਾ) ਅਤੇ ਸ਼੍ਰੀ ਮਤੀ ਅੰਸ਼ੂ ਸ਼ਰਮਾ (ਕਾਰਜਕਾਰੀ ਪ੍ਰਿੰਸੀਪਲ) ਵਿਸ਼ੇਸ਼ ਮਹਿਮਾਨ...







