Saturday, September 12
Shadow

National

ਕਲਾ ਉਤਸਵ ਮੁਕਾਬਲਿਆਂ ਵਿਚ ਜ਼ਿਲ੍ਹਾ ਫਾਜ਼ਿਲਕਾ ਨੇ ਰਾਜ ਪੱਧਰ *ਤੇ ਹਾਸਲ ਕੀਤਾ ਪਹਿਲਾ ਸਥਾਨ

ਕਲਾ ਉਤਸਵ ਮੁਕਾਬਲਿਆਂ ਵਿਚ ਜ਼ਿਲ੍ਹਾ ਫਾਜ਼ਿਲਕਾ ਨੇ ਰਾਜ ਪੱਧਰ *ਤੇ ਹਾਸਲ ਕੀਤਾ ਪਹਿਲਾ ਸਥਾਨ

National, Politics, Punjab
ਫਾਜ਼ਿਲਕਾ, 10 ਨਵੰਬਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਤੇ ਕਲਾ ਨੂੰ ਹੋਰ ਨਿਖਾਰਨ ਦੇ ਮੰਤਵ ਤਹਿਤ ਸਿਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਰੰਗ ਲਿਆ ਰਹੀਆਂ ਹਨ। ਇਸੇ ਤਹਿਤ ਕਲਾ ਉਤਸਵ ਮੁਕਾਬਲਿਆਂ ਵਿਚ ਜ਼ਿਲ੍ਹਾ ਫਾਜ਼ਿਲਕਾ ਨੇ ਰਾਜ ਪੱਧਰ *ਤੇ ਪਹਿਲਾ ਸਥਾਨ ਹਾਸਲ ਕਰਕੇ ਕਿਸੇ ਪੱਖੋਂ ਵੀ ਕਲਾ ਦੀ ਘਾਟ ਨਾ ਹੋਣ ਦਾ ਸਬੂਤ ਦਿੱਤਾ ਹੈ ਤੇ ਹੁਣ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਨੈਸ਼ਨਲ ਪੱਧਰ *ਤੇ ਪੰਜਾਬ ਰਾਜ ਦੀ ਨੁਮਾਇੰਦਗੀ ਕਰੇਗੀ ਤੇ ਆਪਣਾ ਜੋਹਰ ਪ੍ਰਗਟ ਕਰੇਗੀ। ਇਹ ਜਾਣਕਾਰੀ ਨੋਡਲ ਅਫਸਰ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਕਲਾ ਉਤਸਵ ਵਿਜੈ ਪਾਲ ਨੇ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਖਿਆ ਅਫਸਰ(ਸੈ. ਸਿ ) ਬ੍ਰਿਜ ਮੋਹਨ ਸਿੰਘ ਬੇਦੀ, ਜ਼ਿਲ੍ਹਾ ਸਿਖਿਆ ਅਫਸਰ (ਐ. ਸਿ) ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ, ਉਪ ਜ਼ਿਲ੍ਹਾ ਸਿਖਿਆ ਅਫਸਰ ਪਰਵਿੰਦਰ ਸਿੰਘ ਅਤੇ ਕੋਆਰਡੀਨੇਟਰ ਜ਼ੋਨ ਪੱਧਰੀ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਤੋਂ ਬਾਅਦ ਹੁਣ ਵਿਦਿਆਰਥਣਾਂ ਦੀ ਨਾਟਕ ਦੀ ਪੇਸ਼ਕਾ...
ਬੇਲਰ ਮਾਲਕਾਂ  ਨੁੰ ਪਰਾਲੀ ਦੀਆਂ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ਤੇ ਦਿੱਤੀ ਜਾਵੇਗੀ- ਡੀ ਸੀ

ਬੇਲਰ ਮਾਲਕਾਂ ਨੁੰ ਪਰਾਲੀ ਦੀਆਂ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ਤੇ ਦਿੱਤੀ ਜਾਵੇਗੀ- ਡੀ ਸੀ

National, Politics, Punjab
ਫਰੀਦਕੋਟ:10 ਨਵੰਬਰ 2024 ()  ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਫ਼ਰੀਦਕੋਟ ਵਿੱਚ ਪਰਾਲੀ ਨੁੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।ਅਜਿਹੇ ਉਪਰਾਲਿਆਂ ਵਿਚ ਇਕ ਉਪਰਾਲਾ ਬੇਲਰ ਮਾਲਕ ਕਿਸਾਨਾਂ ਨੂੰ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ਤੇ ਦੇਣੀ ਤਾਂ ਜੋ ਉਹ ਬਣਾਈਆਂ ਗੱਠਾਂ ਬਿਨਾਂ ਕਿਸੇ ਮੁਸ਼ਕਿਲ ਦੇ ਸੰਭਾਲ ਸਕਣ ਅਤੇ ਬਾਅਦ ਵਿੱਚ ਵਰਤੋਂ ਵਿੱਚ ਲਿਆ ਸਕਣ। ਇਸ ਬਾਰੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਅਤੇ ਉਨਾਂ ਦੀ ਟੀਮ ਵੱਲੋਂ ਵੱਖ ਵੱਖ ਪਿੰਡਾਂ ਵਿਚ ਝੋਨੇ ਦੀ ਪਰਾਲੀ ਦੀ ਬੇਲਿੰਗ ਕਰ ਰਹੇ ਬੇਲਰ ਮਾਲਿਕ ਕਿਸਾਨਾਂ ਨਾਲ ਗੱਲਬਾਤ ਕਰਕੇ ਜਗ੍ਹਾਂ ਦੀ ਮੰਗ ਬਾਰੇ ਜਾਣਕਾਰੀ ਹਾਸਲ ਕੀਤੀ। ਟੀਮ ਵਿਚ ਡਾਕਟਰ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਅਤੇ ਡਾ.ਸੁਖਦੀਪ ਸਿੰਘ ਸੇਖੋਂ ਖੇਤੀ ਉਪ ਨਿਰੀਖਕ ਸ਼ਾਮਿਲ ਸਨ। ਪਿੰਡ ਚੇਤ ਸਿੰਘ ਵਾਲਾ ਵਿਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਰਹੇ ਬੇਲਰ ਮਾਲਕ ਕ...
ਬੀਤੀਂ ਸ਼ਾਮ ਤੱਕ  479547  ਮੀਟਰਕ ਟਨ ਝੋਨੇ ਦੀ ਹੋਈ ਖਰੀਦ-ਡੀ.ਸੀ

ਬੀਤੀਂ ਸ਼ਾਮ ਤੱਕ 479547 ਮੀਟਰਕ ਟਨ ਝੋਨੇ ਦੀ ਹੋਈ ਖਰੀਦ-ਡੀ.ਸੀ

National, Politics, Punjab
ਫਰੀਦਕੋਟ 10  ਨਵੰਬਰ,2024 ( ) ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ, ਲਿਫਟਿੰਗ ਅਤੇ ਅਦਾਇਗੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰਾਂ ਦੀ ਦਿੱਕਤ ਨਹੀ ਆਉਣ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਹੁਣ ਤੱਕ ਖ਼ਰੀਦੇ ਝੋਨੇ ਦੀ 987 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੀਂ ਸ਼ਾਮ ਤੱਕ  479547  ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ  ਖਰੀਦ ਦੇ ਅੰਕੜਿਆਂ ਮੁਤਾਬਕ ਵੱਖ ਵੱਖ ਏਜੰਸੀਆਂ ਜਿੰਨਾਂ ਵਿੱਚ ਪਨਗ੍ਰੇਨ ਨੇ 198557 ਮੀਟ੍ਰਿਕ ਟਨ,ਮਾਰਕਫੈਡ ਨੇ 126781 ਮੀਟ੍ਰਿਕ ਟਨ, ਪਨਸਪ ਨੇ 99740 ਮੀਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 53143 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 1327 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਹੁਣ ਤੱਕ ਜ਼ਿਲੇ ਵਿਚ ਕੁੱਲ 292285 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ।   ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ  ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨ...
ਲੋਕ ਪੁਰਾਣੀਆਂ ਬਿਮਾਰੀਆਂ ਤੋਂ ਮੁਕਤ ਹੋ ਕੇ ਹੋਰਾਂ ਨੂੰ ਵੀ ਦੱਸ ਰਹੇ ਨੇ ਯੋਗਾ ਦੇ ਲਾਭ –ਐਸ ਡੀ ਐਮ ਦਮਨਦੀਪ ਕੌਰ

ਲੋਕ ਪੁਰਾਣੀਆਂ ਬਿਮਾਰੀਆਂ ਤੋਂ ਮੁਕਤ ਹੋ ਕੇ ਹੋਰਾਂ ਨੂੰ ਵੀ ਦੱਸ ਰਹੇ ਨੇ ਯੋਗਾ ਦੇ ਲਾਭ –ਐਸ ਡੀ ਐਮ ਦਮਨਦੀਪ ਕੌਰ

National, Politics, Punjab
 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ, 2024:  ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਲੋਕ ਪੁਰਾਣੇ ਰੋਗਾਂ ਤੋਂ ਮੁਕਤ ਹੋ ਰਹ ਹਨ। ਮੋਹਾਲੀ ਦੇ ਸੈਕਟਰ 71, 77, 78, 88 ਅਤੇ ਫੇਜ਼-1 ’ਚ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 150 ਤੋਂ ਵਧੇਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ। ਐਸ ਡੀ ਐਮ ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਟ੍ਰੇਨਰ ਰਸ਼ਿਵ ਵੱਲੋਂ ਮੋਹਾਲੀ ਦੇ ਸੈਕਟਰ 77, ਨੇੜੇ ਰਾਧਾ ਸੁਆਮੀ ਸਤਸੰਗ ਭਵਨ ਵਿਖੇ ਪਹਿਲੀ ਕਲਾਸ ਸਵੇਰੇ 5.00 ਤੋਂ 6.00 ਵਜੇ ਅਤੇ ਦੂਸਰੀ ਕਲਾਸ ਸ਼ਹੀਦ ਭਗਤ ਸਿੰਘ ਪਾਰਕ, ਸੈਕਟਰ-78 ਵਿਖੇ ਸਵੇਰੇ 6.05 ਤੋਂ 7.05 ਵਜੇ ਤੱਕ, ਤੀਸਰੀ ਕਲਾਸ ਹੀਰੋ ਹੋਮਜ਼ ਸੁਸਾਇਟੀ, ਸੈਕਟਰ-88, ਮੋਹਾਲੀ ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ, ਚੌਥੀ ਕਲਾਸ ਨੇੜੇ ਹੇਮਕੁੰਟ ਸਕੂਲ, ਸੈਕਟਰ-71, ਮੋਹਾਲੀ ਵਿਖੇ ਸਵੇਰੇ 8.30 ਵਜੇ ਤੋਂ 9.30 ਵਜੇ ਤੱਕ ਅਤੇ ਪੰਜਵੀਂ ਕਲਾਸ ਫੇਜ਼-1 ਪੈਰਾਗਾਨ ਪਾਰਕ (ਪਾਰਕ-2) ਮੋਹਾਲੀ ਵਿਖੇ ਬਾਅਦ ਦੁਪਿਹਰ 3.45 ਤੋਂ 4.45 ਵਜੇ ਤੱਕ ਅਤੇ ਛੇਵੀਂ ਕਲਾਸ ਸੈਕਟਰ, 71 (...
ਬਾਸਰਕੇ ਗਿੱਲਾਂ ਦਾ ਅਗਾਂਹ ਵਧੂ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਲੈ ਰਿਹਾ ਫਸਲਾਂ ਦਾ ਵਾਧੂ ਝਾੜ

ਬਾਸਰਕੇ ਗਿੱਲਾਂ ਦਾ ਅਗਾਂਹ ਵਧੂ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਲੈ ਰਿਹਾ ਫਸਲਾਂ ਦਾ ਵਾਧੂ ਝਾੜ

National, Politics, Punjab
ਅੰਮ੍ਰਿਤਸਰ, 10 ਨਵੰਬਰ 2024--     ਜਿੱਥੇ ਸਾਡੇ ਕੁਝ ਕਿਸਾਨ ਵੀਰ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾ ਕੇ ਜਮੀਨ ਦੇ ਜਰੂਰੀ ਤੱਤਾਂ ਨੂੰ ਸਾੜ ਰਹੇ ਹਨ ਉਸ ਨਾਲ ਹੀ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਅਤੇ ਕੁਦਰਤੀ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਉਥੇ ਹੀ ਸਾਡੇ ਕੁਝ ਕਿਸਾਨ ਵੀਰ ਜੋ ਕਿ ਅੱਗੇ ਵਧਣ ਦੀ ਸਮਰਥਾ ਰੱਖਦੇ ਹਨ, ਉਹ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਨਾ ਸਾੜ ਕੇ ਖੇਤਾਂ ਵਿੱਚ ਵਾਹ ਕੇ ਹੀ ਫਸਲਾਂ ਦਾ ਵਾਧੂ  ਝਾੜ   ਲੈ ਰਹੇ ਹਨ।         ਇਸੇ ਤਰ੍ਹਾਂ ਦਾ ਇੱਕ ਅਗਾਂਹ ਵਧੂ ਕਿਸਾਨ ਹੈ ਜੋ ਕਿ ਬਲਾਕ ਅਟਾਰੀ ਦੇ ਪਿੰਡ ਬਾਸਰਕੇ ਗਿੱਲਾਂ ਦਾ ਹਰਮਨਜੀਤ ਸਿੰਘ। ਉਹ ਹਰ ਸਾਲ ਪਰਾਲੀ ਨੂੰ ਨਾ ਸਾੜ ਕੇ ਆਪਣੇ ਖੇਤਾਂ ਵਿੱਚ ਵਾਹ ਕੇ ਹੀ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾ ਰਿਹਾ ਹੈ ਉੱਥੇ ਹੀ ਕੁਦਰਤੀ ਵਾਤਾਵਰਨ ਨੂੰ ਵੀ ਸਾਫ ਰੱਖਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।   ਕਿਸਾਨ ਦਾ ਮੰਨਣਾ ਹੈ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਲਗਾਤਾਰ ਫਸਲਾਂ ਦਾ ਝਾੜ ਵਧ ਰਿਹਾ ਹੈ। ਇਸ ਤੋਂ ਇਲਾਵਾ ਖਾਦ ਦੀ ਮੰਗ ਘੱਟ ਰਹੀ ਹੈ, ਜਿਸ ਨਾਲ ਫਸਲ ਉੱਤੇ ਖਰਚਾ ਘੱਟ ਆ ਰ...
ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦਾ ਤੀਜਾ ਦਿਨ

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦਾ ਤੀਜਾ ਦਿਨ

National, Politics, Punjab
ਅੰਮ੍ਰਿਤਸਰ 10 ਨਵੰਬਰ 2024--                                ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗੱਤਕਾ ਅਤੇ ਰਗਬੀ 10-11-2024 ਤੱਕ ਖਾਲਸਾ ਕਾਲਜ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆ ਜਾ ਰਹੀਆ ਹਨ। ਅੱਜ ਖੇਡਾਂ ਦੀ ਸ਼ੁਰੂਆਤ ਸ੍ਰੀ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ ਵੱਲੋ ਕੀਤੀ ਗਈ।  ਉਹਨਾਂ ਨੇ ਖਿਡਾਰੀਆ ਨੂੰ ਸੰਬੋਧਿਤ ਕਰਦਿਆ ਹੋਇਆ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਦੇ ਹੋਏ ਵੱਧੀਆ ਪ੍ਰਫੋਰਮੈਸ ਦੇਣ ਦਾ ਸੁਨੇਹਾ ਦਿੱਤਾ ਅਤੇ ਖਿਡਾਰੀਆਂ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਸ੍ਰੀ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਅੱਜ ਗੇਮ ਰਗਬੀ ਦੇ  ਅੰ-14,17,21 ਅਤੇ 21-30 ਉਮਰ ਵਰਗ ਲੜਕਿਆ ਦੇ ਖੇਡ ਮੁਕਾਬਲੇ ਅਤੇ ਗੇਮ ਗੱਤਕਾ ਦੇ  ਅੰ-14,17,21,21-30 ਅਤੇ 31 ਤੋ 40  ਉਮਰ ਵਰਗ ਲੜਕਿਆ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।  ਅੱਜ ਦੇ ਨੀਤਜੇ ਇਸ ਪ੍ਰਕਾਰ ਰਹੇ। ਗੇਮ ਗੱਤਕਾ :- ਅੰ-14 ਲੜਕਿਆ ਦੇ ਟੀਮ ਡੈਮੋ ਦੇ ...
100 ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਿਲਾ ਪ੍ਰਸ਼ਾਸਨ ਨੇ ਦਿੱਤੀ ਵਿੱਤੀ ਸਹਾਇਤਾ

100 ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਿਲਾ ਪ੍ਰਸ਼ਾਸਨ ਨੇ ਦਿੱਤੀ ਵਿੱਤੀ ਸਹਾਇਤਾ

National, Politics, Punjab
ਅੰਮ੍ਰਿਤਸਰ 11 ਨਵੰਬਰ 2024-- ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਉੱਤੇ ਜਿਲੇ ਦੇ ਸੌ ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਦਦ ਦੇਣ ਦਾ ਜੋ ਉਪਰਾਲਾ ਕੀਤਾ ਗਿਆ ਸੀ ਉਸ ਤਹਿਤ ਅੱਜ ਡਿਪਟੀ ਕਮਿਸ਼ਨਰ ਨੇ ਖੁਦ ਪਿੰਡ ਧਾਰੜ ਵਿਖੇ ਪਹੁੰਚ ਕਿ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਾ ਚੈੱਕ ਦਿੱਤਾ ਤੇ ਹੌਸਲਾ ਅਫਜਾਈ ਕੀਤੀ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਜਮੀਨ ਵਿਚਲੇ ਮਿੱਤਰ ਕੀੜਿਆਂ ਨੂੰ ਅਸੀਂ ਤਾਂ ਹੀ ਬਚਾ ਸਕਦੇ ਹਾਂ ਜੇਕਰ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈਏ। ਉਹਨਾਂ ਦੱਸਿਆ ਕਿ ਜਿਹ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਤੋਰਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਪ੍ਰੈਕਟੀਕਲ ਤੌਰ ਤੇ ਪਰਾਲੀ ਦੀ ਸਾਂਭ ਸੰਭਾਲ ਕਰਨ ਵੱਲ ਤੋਰਨਾ ਹੈ ਤਾਂ ਜੋ ਉਹਨਾਂ ਵੱਲ ਵੇਖ ਕੇ ਹੋਰ ਕਿਸਾਨ ਵੀ ਖੇਤਾਂ ਵਿੱਚ ਪਰਾਲੀ ਵਾਹ ਕੇ ਕਣਕ ਬੀਜਣ ਦਾ ਉਪਰਾਲਾ ਕਰਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਤਜਿੰਦਰ ਸਿੰਘ ਨੇ ਸਾਰੇ ਹਾਜ਼ਰ ਕਿਸਾ...
ਡੀ.ਏ.ਪੀ. ਖਾਦ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ‘ਤੇ ਪ੍ਰਸ਼ਾਸਨ ਦੀ ਹੈ ਤਿੱਖੀ ਨਜ਼ਰ

ਡੀ.ਏ.ਪੀ. ਖਾਦ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ‘ਤੇ ਪ੍ਰਸ਼ਾਸਨ ਦੀ ਹੈ ਤਿੱਖੀ ਨਜ਼ਰ

National, Politics, Punjab
ਮੋਗਾ, 10 ਨਵੰਬਰ (000) - ਜ਼ਿਲ੍ਹਾ ਮੋਗਾ ਦੇ ਕਿਸਾਨਾਂ ਲਈ ਡੀ.ਏ.ਪੀ. ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਸਮੂਹ ਏ ਡੀ ਸੀਜ਼, ਐਸ.ਡੀ.ਐਮਜ਼ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਜ ਜ਼ਿਲ੍ਹੇ ਵਿਚਲੇ ਖਾਦ ਵਿਕਰੇਤਾਵਾਂ, ਡੀਲਰਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦਾ ਮੁੱਖ ਮੰਤਵ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਖਾਦ ਵਿਕਰੇਤਾ ਡੀ.ਏ.ਪੀ. ਖਾਦ ਦਾ ਭੰਡਾਰਨ ਨਾ ਕਰੇ ਅਤੇ ਕਿਸਾਨਾਂ ਨੂੰ ਖਾਦ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਜਾਂਚ ਕਰਨ ਲਈ ਅਚਨਚੇਤ ਦੌਰੇ ਜਾਰੀ ਰੱਖਣਗੇ ਅਤੇ ਸਮੂਹ ਐਸ.ਡੀ.ਐਮਜ਼ ਵੀ ਆਪਣੀ ਸਬ ਡਵੀਜ਼ਨ ਅੰਦਰ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕਰਦੇ ਰਹਿਣਗੇ । ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਖਾਦ ਵਿਕਰੇਤਾ ਵੱਲੋਂ ਖਾਦ ਦੀ ਜਮ੍ਹਾਖੋਰੀ ਜਾ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ, ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਤੁਰੰਤ ...
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਅਤੇ ਟੀ.ਈ.ਐਸ. ਦੀ ਮੈਰਿਟ ਸੂਚੀ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਅਤੇ ਟੀ.ਈ.ਐਸ. ਦੀ ਮੈਰਿਟ ਸੂਚੀ

National, Politics, Punjab
ਚੰਡੀਗੜ੍ਹ, 10 ਨਵੰਬਰ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਏ.ਐਫ.ਪੀ.ਆਈ.) ਵੱਲੋਂ ਆਪਣੇ ਕੈਡਿਟਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਇੱਥੇ ਇੰਸਟੀਚਿਊਟ ਦੇ ਕੈਂਪਸ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ। ਸੰਸਥਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਐਨ.ਡੀ.ਏ./ਟੀ.ਈ.ਐਸ. ਲਈ ਆਲ-ਇੰਡੀਆ ਮੈਰਿਟ ਸੂਚੀ ਵਿੱਚ ਇਸ ਸਾਲ ਸੰਸਥਾ ਦੇ ਸਭ ਤੋਂ ਵੱਧ ਕੈਡਿਟ ਆਏ ਹਨ। ਐਨ.ਡੀ.ਏ. ਲਈ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਪਹਿਲਾ ਰੈਂਕ ਹਾਸਲ ਕਰਨ ਵਾਲੇ ਕੈਡਿਟ ਅਰਮਾਨਪ੍ਰੀਤ ਸਿੰਘ ਅਤੇ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.) ਲਈ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਦੂਜਾ ਰੈਂਕ ਹਾਸਲ ਕਰਨ ਵਾਲੇ ਕਰਮਨ ਸਿੰਘ ਤਲਵਾੜ ਸਮੇਤ 12ਵੇਂ ਕੋਰਸ ਦੇ ਦਸ ਕੈਡਿਟਾਂ ਦਾ ਸਨਮਾਨ ਕੀਤਾ ਗਿਆ। ਇਹਨਾਂ ਕੈਡਿਟਾਂ ਨੂੰ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ ਦੀ ਅਗਵਾਈ ਵਿੱਚ ਫੈਕਲਟੀ ਤੋਂ ਇਲਾਵਾ ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਸ੍ਰੀ ਅਮਰਜੀਤ ਬਾਜਵਾ, ਇਸ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਅਤੇ ਇੰਪੈਕਟ ਐਜੂਕੇਸ਼ਨਲ ਸਰਵਿ...
ਵਿਜੀਲੈਂਸ ਦੀ ਟੀਮ ਵੱਲੋਂ ਚੱਕ ਅਰਨੀਵਾਲਾ ਉਰਫ ਕਟੀਆਂ ਵਾਲੀ ਵਿੱਚ ਕੀਤੀ ਗਈ ਵਿਕਾਸ ਕਾਰਜਾਂ ਦੀ ਜਾਂਚ

ਵਿਜੀਲੈਂਸ ਦੀ ਟੀਮ ਵੱਲੋਂ ਚੱਕ ਅਰਨੀਵਾਲਾ ਉਰਫ ਕਟੀਆਂ ਵਾਲੀ ਵਿੱਚ ਕੀਤੀ ਗਈ ਵਿਕਾਸ ਕਾਰਜਾਂ ਦੀ ਜਾਂਚ

National, Politics, Punjab
 ਫਾਜ਼ਿਲਕਾ 9 ਨਵੰਬਰ ਡੀਜੀਪੀ ਵਿਜੀਲੈਂਸ ਵਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤੇ ਅਤੇ ਐਸ ਐਸ ਪੀ ਵਿਜੀਲੈਂਸ ਗੁਰਮੀਤ ਸਿੰਘ ਦੀ ਅਗਵਾਈ ਵਿੱਚ  ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਵਿਜੀਲੈਂਸ ਦੀ ਟੀਮ ਵਲੋਂ ਡੀਐਸਪੀ ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਵਿਚ ਚੱਕ ਅਰਨੀਵਾਲਾ ਉਰਫ ਕਟੀਆਂ ਵਾਲੀ ਵਿਖੇ ਹੋਏ ਪੰਚਾਇਤ ਵਲੋਂ ਕਰਵਾਏ ਵਿਕਾਸ ਕਾਰਜਾਂ ਸਬੰਧੀ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਟੈਕਨੀਕਲ  ਟੀਮ ਦੇ ਸਹਿਯੋਗ ਨਾਲ ਜਾਂਚ ਕੀਤੀ ਗਈ | ਇਸ ਜਾਂਚ ਟੀਮ ਦੀ ਅਗਵਾਈ ਇੰਸਪੈਕਟਰ ਚੰਦਰ ਸ਼ੇਖਰ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਚੱਕ ਅਰਨੀਵਾਲਾ ਦੇ ਵਾਸੀ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਵਿੱਚ ਜੋ ਵਿਕਾਸ ਕਾਰਜ ਹੋਏ ਹਨ ਉਹ ਸਹੀ ਨਹੀਂ ਹੋਏ,  ਵਿਜੀਲੈਂਸ ਦੀ ਟੀਮ ਵੱਲੋਂ  ਪਿੰਡ ਵਿੱਚ ਆਂਗਣਵਾੜੀ ਸੈਂਟਰ ਦੀ ਬਿਲਡਿੰਗ, ਪਬਲਿਕ ਸੈਡ ਦੀ ਉਸਾਰੀ, ਐਸ. ਸੀ. ਧਰਮਸ਼ਾਲਾ ਦੀ ਉਸਾਰੀ, ਸਕੂਲ ਦਾ ਕਮਰਾ ਅਤੇ ਬਰਾਂਡਾ, ਜਿਮ ਰੂਮ ਦੀ ਉਸਾਰੀ,  ਨਹਿਰ ਦਾ ਪੁੱਲ,  ਕਮਿਊਨਿਟੀ ਹਾਲ ਅਤੇ ਆਂਗਣਵਾੜੀ ਸੈਂਟਰ ਦੀ ਚਾਰ ...