ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਰ ਸੂਚੀਆਂ ਦੀ ਲਿਸਟ ਜਾਰੀ
ਮੋਗਾ 13 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ 31 ਅਕਤੂਬਰ 2024 ਤੱਕ ਫਾਰਮ ਨੰ. 1 ਪ੍ਰਾਪਤ ਕੀਤੇ ਗਏ ਸਨ। ਚੀਫ ਕਮਿਸ਼ਨਰ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪਿੰਡਾਂ ਵਿੱਚ ਪਿੰਡਾਂ ਵਾਈਜ ਅਤੇ ਸ਼ਹਿਰੀ ਇਲਾਕੇ ਵਿੱਚ ਵਾਰਡ ਵਾਈਜ ਪ੍ਰਾਪਤ ਹੋਏ ਫਾਰਮ ਨੰ. 1 ਦੀ ਵੋਟਰ ਸੂਚੀ ਤਿਆਰ ਕਰਨ ਉਪਰੰਤ ਅੱਜ ਮਿਤੀ 14 ਨਵੰਬਰ 2024 ਨੂੰ ਪਿੰਡਾਂ ਵਿੱਚ ਸਬੰਧਤ ਪਟਵਾਰੀ ਅਤੇ ਸ਼ਹਿਰਾਂ ਵਿੱਚ ਰਿਵਾਈਜਿੰਗ ਅਥਾਰਟੀ ਅਫਸਰਾਂ ਦੇ ਦਫਤਰਾਂ ਵਿੱਚ ਨੋਟੀਫਾਈਡ ਗੁਰਦੁਆਰਿਆ ਰਾਂਹੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਹਰ ਇੱਕ ਯੋਗ ਵਿਅਕਤੀ ਜਿਸਦੀ ਉਮਰ 21 ਸਾਲ ਜਾਂ ਵੱਧ ਹੈ, ਇੰਨ੍ਹਾਂ ਵੋਟਰ ਸੂਚੀਆਂ ਵਿੱਚ ਨਾਮ ਸ਼ਾਮਲ ਕਰਵਾਉਣ ਲਈ, ਕਟਵਾਉਣ ਜਾਂ ਦਰੁਸਤ ਕਰਵਾਉਣ ਲਈ ਦਾਅਵੇ ਤੇ ਇਤਰਾਜ ਸਬੰਧਤ ਰਿਵਾਈਜਿੰਗ ਅਧਿਕਾਰੀ ਪਾਸ 4 ਦਸੰਬਰ 2024 ਤੱਕ ਪੇਸ਼ ਕਰ ਸਕਦਾ ਹੈ।
ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਨੇ ਦਿੱਤੀ। ਉਹਨਾਂ ਦੱਸਿਆ ਕਿ ਇਹ ਦਾਅਵੇ ਅਤੇ ਇਤਰਾਜ਼ ਤਿੰਨ ਪੜਤਾਂ ਵਿੱਚ ਸਧਾਰਨ ਕਾਗਜ...








