ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਦੀ ਅਪੀਲ
ਬਠਿੰਡਾ, 25 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਯਮਿਤ ਵਰਤੋਂ ਕਰਨ ਦੀ ਅਪੀਲ ਕੀਤੀ। ਜ਼ਮੀਨ ਦੀ ਪੈਦਾਵਾਰਸ਼ੀਲਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ, ਜੈਵਿਕ ਖਾਦਾਂ ਅਤੇ ਹਰੇ ਪਤਿਆਂ ਵਾਲੇ ਖਾਦਾਂ ਦੀ ਵਰਤੋਂ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਸਾਨਾਂ ਨੂੰ ਜ਼ਿਆਦਾ ਪੈਦਾਵਾਰ ਲਈ ਸੰਯਮ ਅਤੇ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਨ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਨੇ ਕਿਹਾ ਕਿ ਡੀਏਪੀ (ਡਾਇ-ਅਮੋਨੀਅਮ ਫਾਸਫੇਟ) ਦੀ ਕਮੀ ਦੀ ਸਥਿਤੀ ਵਿੱਚ, ਕਿਸਾਨ ਹੇਠ ਦਿੱਤੀਆਂ ਵਿਕਲਪਕ ਖਾਦਾਂ ਦੀ ਵਰਤੋਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਡੀਏਪੀ ਦੀ ਥਾਂ ਕਿਸਾਨ ਐਨਪੀਕੇ 12:32:16 ਦੀ ਵਰਤੋਂ ਕਰ ਸਕਦੇ ਹਨ, ਜੋ ਪੌਦਿਆਂ ਨੂੰ ਨਾਈਟਰੋਜਨ, ਫਾਸਫੋਰਸ ਅਤੇ ਪੋਟੈਸ਼ੀਅਮ ਦੀ ਵਧੀਆ ਖੁਰਾਕ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਟ੍ਰਿਪਲ ਸੁਪਰ ਫਾਸਫੇਸਟ ਇਕ ਹੋਰ ਵਿਕਲਪ ਹੈ, ਜਿਸ ਵਿੱਚ ਫਾਸਫੋਰਸ ਦੇ ਨਾਲ ਗੰਧਕ ਵੀ ਹੁੰਦਾ ਹੈ, ਜੋ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਂਦਾ ਹੈ। ਸਿੰਗਲ ਸੁਪਰ ਫਾਸਫੇਟ ...








