ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਦਾ ਸਕੂਲਾਂ ਵਿਚ ਵੀ ਦਿਖ ਰਿਹਾ ਅਸਰ, ਬੱਚੇ ਵੱਧ ਚੜ੍ਹ ਕੇ ਕਰ ਰਹੇ ਯੋਗਾ
ਫਾਜ਼ਿਲਕਾ 30 ਨਵੰਬਰ
ਫਾਜ਼ਿਲਕਾ ਜ਼ਿਲ੍ਹੇ ਅੰਦਰ ਬੈਗ ਫਰੀ ਪ੍ਰੋਗਰਾਮ ਨੂੰ ਸਕੂਲਾਂ ਅੰਦਰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਸਕੂਲਾਂ ਅੰਦਰ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿਚ ਕਾਫੀ ਉਤਸੁਕਤਾ ਨਾਲ ਭਾਗ ਲਿਆ ਜਾ ਰਿਹਾ ਹੈ। ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰਦੇ ਹਨ ।
ਸੀ.ਐਮ. ਦੀ ਯੋਗਸ਼ਾਲਾ ਦੇ ਨੋਡਲ ਅਫਸਰ –ਕਮ-ਐਸ.ਡੀ.ਐਮ. ਕ੍ਰਿਸ਼ਨ ਪਾਲ ਰਾਜਪੁਤ ਦੇ ਦਿਸ਼ਾ-ਨਿਰਦੇਸ਼ਾਂ *ਤੇ ਸਕੂਲਾਂ ਅੰਦਰ ਯੋਗਾ ਗਤੀਵਿਧੀ ਨੂੰ ਪੂਰੇ ਜੋਰਾ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਅਜ ਦੇ ਤਕਨੀਕੀ ਤੇ ਤੇਜ ਤਰਾਰ ਯੁਗ ਵਿਚ ਹਰ ਕੋਈ ਕੰਪਿਉਟਰ ਤੇ ਮੋਬਾਈਲ ਨਾਲ ਜੁੜਿਆ ਰਹਿੰਦਾ ਹੈ ਜਿਸ ਨਾਲ ਸ਼ਰੀਰਿਕ ਅਤੇ ਮਾਨਸਿਕ ਸ਼ਕਤੀ ਉਨ੍ਹੀ ਮਜਬੂਤ ਨਹੀਂ ਰਹਿੰਦੀ ਜੋ ਕਿ ਯੋਗਾ ਨਾਲ ਪੂਰੀ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਰਾਧੇ ਸ਼ਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਿਆਂ ਨੂੰ ਸਕੂਲਾਂ ਵਿਚ ਦੌਸਤਾਨਾ ਮਾਹੌਲ ਅਤੇ ਖੁਸ਼ੀਆ ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਇਸ ਬੈਗ ਫਰੀ ...








