Sunday, September 13
Shadow

National

ਡੀ.ਸੀ ਨੇ ਸਬ-ਰਜਿਸਟਰਾਰ ਲੁਧਿਆਣਾ ਪੱਛਮੀ ਦਫਤਰ ਦਾ ਕੀਤਾ ਅਚਨਚੇਤ ਦੌਰਾ

ਡੀ.ਸੀ ਨੇ ਸਬ-ਰਜਿਸਟਰਾਰ ਲੁਧਿਆਣਾ ਪੱਛਮੀ ਦਫਤਰ ਦਾ ਕੀਤਾ ਅਚਨਚੇਤ ਦੌਰਾ

National, Politics, Punjab, Trending
ਲੁਧਿਆਣਾ, 2 ਦਸੰਬਰ (000) ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਸਬ-ਰਜਿਸਟਰਾਰ ਦਫ਼ਤਰ (ਲੁਧਿਆਣਾ ਪੱਛਮੀ) ਦਾ ਅਚਨਚੇਤ ਨਿਰੀਖਣ ਕੀਤਾ। ਇਸ ਨਿਰੀਖਣ ਦੌਰਾਨ ਉਨ੍ਹਾਂ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਸਬ-ਰਜਿਸਟਰਾਰ ਦਫ਼ਤਰ ਅਤੇ ਇਸ ਦੇ ਕਰਮਚਾਰੀਆਂ ਬਾਰੇ ਉਨ੍ਹਾਂ ਤੋਂ ਫੀਡਬੈਕ ਲਈ ਅਤੇ  ਰਜਿਸਟਰਾਰ ਦਫ਼ਤਰ ਸਬੰਧੀ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਵੇਰਵੇ ਇਕੱਤਰ ਕੀਤੇ ਅਤੇ ਸੁਧਾਰਾਂ ਬਾਰੇ ਸੁਝਾਅ ਲਏ। ਸ੍ਰੀ ਜਤਿੰਦਰ ਜੋਰਵਾਲ ਨੇ ਸਟਾਫ਼ ਦਾ ਹਾਜ਼ਰੀ ਰਿਕਾਰਡ ਵੀ ਚੈੱਕ ਕੀਤਾ ਅਤੇ ਪਟਵਾਰੀਆਂ ਦੇ ਦਫ਼ਤਰਾਂ ਅਤੇ ਰਿਕਾਰਡ ਰੂਮਾਂ ਸਮੇਤ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ।  ਇਸ ਤੋਂ ਇਲਾਵਾ, ਉਨ੍ਹਾਂ ਨੇ ਰਜਿਸਟਰੀ ਦੇ ਰਿਕਾਰਡ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਰਜਿਸਟਰੀਆਂ 'ਤੇ ਦਸਤਖਤ ਕੀਤੇ ਜਾਣ ਅਤੇ ਉਸੇ ਦਿਨ ਮਾਲਕਾਂ ਨੂੰ ਸੌਂਪੇ ਜਾਣ ਨੂੰ ਯਕੀਨੀ ਬਣਾਇਆ ਜਾਵੇ।  ਉਹਨਾਂ ਨੇ ਸਾਰੀਆਂ ਰਜਿਸਟਰੀਆਂ ਲਈ ਇੰਤਕਾਲਾਂ ਦੀ ਤੁਰੰਤ ਪ੍ਰਕਿਰਿਆ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਸਟਾਫ ਨੂੰ ਜ਼ੀਰੋ-ਪੈਂਡੈਂਸੀ ਸਥਿਤ...
ਕਣਕ ਦੀ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਫ਼ਸਲ ਦਾ ਨਿਰੀਖਣ ਜ਼ਰੂਰੀ- ਡਾ. ਅਮਰੀਕ ਸਿੰਘ

ਕਣਕ ਦੀ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਫ਼ਸਲ ਦਾ ਨਿਰੀਖਣ ਜ਼ਰੂਰੀ- ਡਾ. ਅਮਰੀਕ ਸਿੰਘ

National, Politics, Punjab, Trending
ਫਰੀਦਕੋਟ 2 ਦਸੰਬਰ 2024 ( )    ਜ਼ਿਲੇ ਵਿਚ ਕਣਕ ਦੀ ਬਿਜਾਈ ਦਾ ਕੰਮ ਇਸ ਹਫਤੇ ਦੌਰਾਨ ਮੁਕੰਮਲ ਹੋ ਜਾਵੇਗਾ । ਇਸ ਦੌਰਾਨ ਨਵੰਬਰ ਦੇ ਪਹਿਲੇ ਹਫਤੇ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਕਿਤੇ ਕਿਤੇ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਨਾਮੀ ਕੀੜਿਆਂ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਜਿਸ ਦੀ ਰੋਕਥਾਮ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਰਕੇ ਇਸ ਸੁੰਡੀ ਦੇ ਹਮਲੇ ਅਤੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।  ਪਿੰਡ ਚਾਹਲ ਬਲਾਕ ਫ਼ਰੀਦਕੋਟ ਦੇ ਕਿਸਾਨ ਸਰਦੂਲ ਸਿੰਘ ਦੀ ਕਣਕ ਦੀ ਫ਼ਸਲ ਦਾ ਨਿਰੀਖਣ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤਾਤ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰ/ਹੈਪੀ , ਸਮਾਰਟ ਜਾਂ ਸਰਫੇਸ ਸੀਡਰ ਨਾਲ ਕੀਤੀ ਗਈ ਹੈ ,ਕੁਝ ਥਾਵਾਂ ਤੇ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੁਕਸਾਨ ਕਰ ਰਹੀ ਹੈ ਜਿਸ ਤੋਂ ਬਚਾਅ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਮੌਸਮੀ ਤਬਦੀਲੀਆਂ ਕਰਨ ਇਸ ਵਾਰ ਨਵੰਬਰ ਦੇ ਪਹਿਲੇ ਹਫਤੇ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਗੁਲਾ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੀਐਸਟੀ ਮੁਆਵਜ਼ਾ ਸੈੱਸ ਪ੍ਰਣਾਲੀ ਨੂੰ 2026 ਤੋਂ ਅੱਗੇ ਵਧਾਉਣ ਲਈ ਜੋਰਦਾਰ ਵਕਾਲਤ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੀਐਸਟੀ ਮੁਆਵਜ਼ਾ ਸੈੱਸ ਪ੍ਰਣਾਲੀ ਨੂੰ 2026 ਤੋਂ ਅੱਗੇ ਵਧਾਉਣ ਲਈ ਜੋਰਦਾਰ ਵਕਾਲਤ

National, Politics, Punjab, Trending
ਚੰਡੀਗੜ੍ਹ, 2 ਦਸੰਬਰ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਮੁਆਵਜ਼ਾ ਸੈੱਸ ਪ੍ਰਣਾਲੀ ਨੂੰ ਜਾਰੀ ਰੱਖਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਕਾਲਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 31 ਮਾਰਚ, 2026 ਤੋਂ ਬਾਅਦ ਵੀ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਮੁਆਵਜ਼ਾ ਸੈੱਸ ਪ੍ਰਣਾਲੀ ਨੂੰ ਜਾਰੀ ਰੱਖਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਵੱਖ-ਵੱਖ ਟੈਕਸਾਂ ਨੂੰ ਜੀ.ਐਸ.ਟੀ ਵਿੱਚ ਸ਼ਾਮਲ ਕਰਨ ਨਾਲ ਸੂਬਿਆਂ ਨੂੰ ਹੋ ਰਹੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਇਹ ਸਿਫਾਰਿਸ਼ ਅੱਜ ਮੁਆਵਜ਼ਾ ਸੈੱਸ ਬਾਰੇ ਮੰਤਰੀਆਂ ਦੇ ਸਮੂਹ (ਜੀ.ਓ.ਐਮ) ਦੀ ਮੀਟਿੰਗ ਦੌਰਾਨ ਕੀਤੀ ਗਈ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਵਸਤੂਆਂ ਅਤੇ ਸੇਵਾਵਾਂ (ਰਾਜਾਂ ਨੂੰ ਮੁਆਵਜ਼ਾ) ਐਕਟ 2017 ਦੇ ਅਨੁਸਾਰ ਜੀ.ਐਸ.ਟੀ ਕੌਂਸਲ ਕੋਲ ਮੁਆਵਜ਼ੇ ਦੀ ਮਿਆਦ ਨੂੰ ਪੰਜ ਸਾਲਾਂ ਤੋਂ ਅੱਗੇ ਵਧਾਉਣ ਦੀ ਸਿਫ਼ਾਰਸ਼ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਅਨਾਜ 'ਤੇ ਖਰ...
ਸਹੀ ਜਾਣਕਾਰੀ ਅਤੇ ਪਰਹੇਜ਼ ਹੀ ਏਡਜ਼ ਦਾ ਇਲਾਜ ਹੈ- ਡਾ. ਰਣਜੀਤ ਸਿੰਘ ਰਾਏ

ਸਹੀ ਜਾਣਕਾਰੀ ਅਤੇ ਪਰਹੇਜ਼ ਹੀ ਏਡਜ਼ ਦਾ ਇਲਾਜ ਹੈ- ਡਾ. ਰਣਜੀਤ ਸਿੰਘ ਰਾਏ

National, Politics, Punjab, Trending
ਮਾਨਸਾ, 02 ਦਸੰਬਰ : ਏਡਜ ਦੀ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਤਹਿਤ ਜ਼ਿਲਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸ਼ਵ ਏਡਜ ਦਿਵਸ ਦੇ ਮੌਕੇ ਸ਼ਾਂਤੀ ਭਵਨ ਮਾਨਸਾ ਵਿਖੇ  ਸੈਮੀਨਾਰ ਦਾ ਆਯੋਜਨ ਕੀਤਾ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਬਤੌਰ ਮੁੱਖ ਮਹਿਮਾਨ ਸ਼ਿਕਰਤ ਕੀਤੀ। ਇਸ ਮੌਕੇ ਬੋਲਦਿਆਂ ਡਾਕਟਰ ਰਾਏ ਨੇ ਦੱਸਿਆ ਕਿ ਏਡਜ਼ ਇੱਕ ਲਾ-ਇਲਾਜ ਬੀਮਾਰੀ ਹੈ ਅਤੇ ਪਰਹੇਜ਼ ਹੀ ਇਸ ਬਿਮਾਰੀ ਦਾ ਇਲਾਜ ਹੈ। ਉਨ੍ਹਾਂ ਦੱਸਿਆ ਕਿ  ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਸੂਈਆਂ, ਸਰਿੰਜਾਂ, ਦੂਸ਼ਿਤ ਖ਼ੂਨ, ਅਣ-ਸੁਰੱਖਿਅਤ ਸੈਕਸ ਸਬੰਧ, ਮਾਂ ਤੋਂ ਬੱਚੇ ਨੂੰ ਵੀ ਹੋ ਸਕਦੀ ਹੈ। ਅਜੋਕੇ ਸਮੇਂ ਵਿਚ ਨੱਕ, ਕੰਨ ਬਿਨਾਉਣ ਲਈ ਵਰਤੀਆਂ ਦੂਸ਼ਿਤ ਸੂਈਆਂ, ਟੈਟੂ ਖੁਦਵਾਉਣ ਸਮੇਂ ਵੀ ਇਹ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਸਬੰਧੀ ਲੋਕਾਂ ਨੂੰ ਨੁਕੱੜ ਨਾਟਕਾਂ, ਮੁਨਾਦੀ, ਪ੍ਰਦਰਸ਼ਨੀ, ਪੋਸਟਰ, ਪੈਂਫਲਿਟ, ਬੈਨਰਾਂ ਤੇ ਹੋਰ ਤਰੀਕਿਆਂ ਨਾਲ ਏਡਜ਼ ਦੀ ਬਿਮਾਰੀ ਰਾਹੀਂ ਲੋਕਾਂ ਨੂ...
ਵਧੀਕ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵੱਲੋਂ ਤਿਆਰ 21 ਟ੍ਰਾਂਸਜੈਂਡਰਸ ਦੇ ਸਰਟੀਫਿਕੇਟ ਅਤੇ ਆਈ.ਕਾਰਡ ਕੀਤੇ ਜਾਰੀ

ਵਧੀਕ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵੱਲੋਂ ਤਿਆਰ 21 ਟ੍ਰਾਂਸਜੈਂਡਰਸ ਦੇ ਸਰਟੀਫਿਕੇਟ ਅਤੇ ਆਈ.ਕਾਰਡ ਕੀਤੇ ਜਾਰੀ

National, Politics, Punjab, Trending
ਫਾਜ਼ਿਲਕਾ, 2 ਦਸੰਬਰ ਜਿਲ੍ਹਾ ਫਾਜਿਲਕਾ ਦੇ ਟ੍ਰਾਂਸਜੈਂਡਰਸ  ਨੂੰ ਇੰਪਲੀਮੈਨਟੇਸ਼ਨ ਆਫ ਟਰਾਂਸਜੈਂਡਰ ਪਰਸਨ (ਪ੍ਰੋਟੈਕਸ਼ਨ ਆਫ ਰਾਈਟਸ) ਐਕਟ 2019 ਅਤੇ ਟਰਾਂਜੈਂਡਰ ਪਰਸਨ (ਪ੍ਰੋਟੈਕਸ਼ਨ ਆਫ ਰਾਈਟਸ) ਐਕਟ 2020 ਅਨੁਸਾਰ ਸ਼ੈਕਸ਼ਨ 6/7 ਦੇ ਨਿਯਮ 04 ਤਹਿਤ 21 ਟ੍ਰਾਂਸਜੈਂਡਰਸ ਦੇ ਸਰਟੀਫਿਕੇਟ ਅਤੇ ਆਈ.ਕਾਰਡ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜਿਲਕਾ ਡਾ. ਮਨਦੀਪ ਕੌਰ ਦੁਆਰਾ ਜਾਰੀ ਕੀਤੇ ਗਏ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜਿਲਕਾ ਨੇ ਦੱਸਿਆ ਕਿ ਇਸ ਕਾਰਡ ਦੁਆਰਾ ਟਾਂਸਜੈਡਰਸ 05 ਲੱਖ ਤੱਕ ਦਾ ਹੈਲਥ ਇੰਸ਼ੋਰੈਂਸ , ਸੈਂਟਰ ਅਤੇ ਸਟੇਟ ਵੈੱਲਫੇਅਰ ਸਕੀਮਾਂ ਦਾ ਲਾਭ ਲੇ ਸਕਣਗੇ ਅਤੇ ਇਹ ਕਾਰਡ ਰਾਸ਼ਟਰੀ ਪਹਿਚਾਣ ਪੱਤਰ ਵਜੋਂ ਕੰਮ ਕਰੇਗਾ ਜੋ ਕਿ ਭਾਰਤ ਸਰਕਾਰ ਦੀ ਵੱਲੋਂ ਚਲਾਈ ਗਈ ਸਮਾਇਲ ਸਕੀਮ ਦੇ ਲਾਭ ਲੈਣ ਲਈ ਲੋੜੀਂਦਾ ਦਸਤਾਵੇਜ ਹੈ। ਇਸ ਮੌਕੇ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਾਜਿਲਕਾ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਕਾਰਡ ਨੂੰ ਅਪਲਾਈ ਕਰਨ ਵਾਸਤੇ ਆਨਲਾਈਨ ਪੋਰਟਲ https://transgender.dosje.gov.in  ਤੇ ਜਾ ਕੇ ਭਰ ਸਕਦੇ ਹਨ । ਇਸ ਦੌਰਾਨ ਸਟੇਨੋ ਸਤਪ੍ਰੀਤ ਸਿੰਘ, ਸ਼੍ਰ...
ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ 150 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ 150 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ

National, Politics, Punjab, Trending
ਸਾਹਿਬਜ਼ਾਦਾ ਅਜੀਤ ਸਿੰਘ ਨਗਰ 02 ਦਸੰਬਰ, 2024: ਐਂਟੀ-ਨਾਰਕੋਟਿਕਸ-ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਕੈਂਪ ਐਂਟ ਮੋਹਾਲੀ ਦੀ ਟੀਮ ਨੇ ਹਰਚਰਨ ਸਿੰਘ ਭੁੱਲਰ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਰੂਪਨਗਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 01 ਹੈਰੋਇਨ ਸਮਗਲਰ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 01 ਦਸੰਬਰ 2024 ਨੂੰ ਰੇਂਜ ਐਂਟੀ-ਨਾਰਕੋਟਿਕਸ-ਕਮ ਸ਼ਪੈਸ਼ਲ ਓਪਰੇਸ਼ਨ ਸੈੱਲ ਕੈਂਪ ਐਂਟ ਮੋਹਾਲੀ ਦੀ ਟੀਮ ਦੇ ਇੰਚਾਰਜ ਐਸ.ਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੱਗੂ ਪੰਪ ਚੌਂਕ ਨੇੜੇ ਨਵਾਂ ਬੱਸ ਅੱਡਾ ਮੋਹਾਲੀ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਉਰਫ ਕੀਪਾ ਠੇਕੇਦਾਰ ਪੁੱਤਰ ਲੇਟ ਅਜੈਬ ਸਿੰਘ ਵਾਸੀ ਪਿੰਡ ਪਲਾਸੋਰ ਥਾਣਾ ਸਿਟੀ ਤਰਨਤਾਰਨ ਤਹਿ: ਵਾ: ਜ਼ਿਲ੍ਹਾ ਤਰਨਤਾਰਨ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਹੁਣੇ ਹੀ ਨਵੇ ਬੱਸ ਅੱਡੇ ਸਾਇਡ ਤੋਂ ਮੱਗੂ ਪੰਪ ਚੌਂਕ ਸਾਇਡ ਵੱਲ ਨੂੰ ਪੈਦਲ ਹੀ ਸਮੇਤ ਹੈਰੋਇਨ ਆਉਣ ਵਾਲਾ ਹੈ...
ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਫੀਲੀਪੀਨਜ਼ ਵਿਖੇ ਜ਼ਿਲ੍ਹੇ ਦੇ ਦੋ ਖਿਡਾਰੀਆਂ ਵੱਲੋਂ ਸੀਨੀਅਰ ਪੁਰਸ਼(ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਂਸੇ ਦਾ ਤਗਮਾ ਹਾਸਲ

ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਫੀਲੀਪੀਨਜ਼ ਵਿਖੇ ਜ਼ਿਲ੍ਹੇ ਦੇ ਦੋ ਖਿਡਾਰੀਆਂ ਵੱਲੋਂ ਸੀਨੀਅਰ ਪੁਰਸ਼(ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਂਸੇ ਦਾ ਤਗਮਾ ਹਾਸਲ

National, Politics, Punjab, Trending
ਸਾਹਿਬਜ਼ਾਦਾ ਅਜੀਤ ਸਿੰਘ ਨਗਰ 02 ਦਸੰਬਰ, 2024: ਆਈ.ਸੀ.ਐਫ. ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਜੋ ਫੀਲੀਪੀਨਜ਼ ਵਿਖੇ ਮਿਤੀ 28 ਅਕਤੂਬਰ ਤੋਂ 4 ਨਵਬੰਰ ਤੱਕ ਹੋਈ, ਜਿਸ ਵਿੱਚ ਮੋਹਾਲੀ ਜ਼ਿਲ੍ਹੇ ਦੇ ਖਿਡਾਰੀ ਮਾਨੀਕ ਅਰੋੜਾ ਅਤੇ ਸਤਨਾਮ ਸਿੰਘ ਵੱਲੋ ਸੀਨੀਅਰ ਮੈਨ (ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਸੇ ਦਾ ਤਗਮਾ ਹਾਸਲ ਕੀਤਾ ਗਿਆ, ਦੀ ਪ੍ਰਸੰਸਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ  ਐਸ.ਏ.ਐਸ.ਨਗਰ ਵੱਲੋ ਕੀਤੀ ਗਈ ਅਤੇ ਕਿਹਾ ਗਿਆ ਕੀ ਜਲਦ ਹੀ ਮੋਹਾਲੀ ਜ਼ਿਲ੍ਹੇ ਵਿੱਚ ਵੀ ਕੈਕਿੰਗ ਕਨੋਇੰਗ ਦਾ ਸੈਂਟਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਅਤੇ ਪੰਜਾਬ ਕੈਕਿੰਗ ਕਨੋਇੰਗ ਐਸੋਸ਼ੀਏਸ਼ਨ ਪ੍ਰਭਜੀਤ ਸਿੰਘ, ਜਰਨਲ ਸੈਕਟਰੀ, ਵੱਲੋਂ ਵੀ ਦੋਨਾਂ ਖਿਡਾਰੀਆਂ ਦੀ ਪ੍ਰਸੰਸਾ ਅਤੇ ਵਧਾਈ ਦਿੱਤੀ ਗਈ।...
ਗੈਰ ਕਾਨੂੰਨੀ ਫਾਰਮਾਂ ਅਤੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਫਾਜਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ।

ਗੈਰ ਕਾਨੂੰਨੀ ਫਾਰਮਾਂ ਅਤੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਫਾਜਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ।

Crime, National, Politics, Punjab, Trending
ਫਾਜਿਲਕਾ: 02 ਦਸੰਬਰ 2024 ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ੍ਰੀ ਬਲਕਾਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਸਚਿਨ, ਇੰਚਾਰਜ ਸੀ.ਆਈ.ਏ-2 ਫਾਜ਼ਿਲਕਾ ਕੈਂਪ ਐਟ ਅਬੋਹਰ ਦੀ ਟੀਮ ਜਦ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਬੱਸ ਅੱਡਾ ਕੱਲਰ ਖੇੜ੍ਹਾ ਮੌਜੂਦ ਸੀ ਤਾਂ ਮੁਖਬਰ ਖਾਸ ਪਾਸੋ ਇਤਲਾਹ ਮਿਲੀ ਕਿ ਮਾਂਗੀ ਲਾਲ ਬਿਸ਼ਨੋਈ ਪੁੱਤਰ ਸ਼ੰਕਰ ਲਾਲ ਵਾਸੀ ਸਲਗੋ ਕੀ ਢਾਣੀਆਂ ਰਾਵਤ ਨਗਰ ਸਿਰਮੰਡੀ ਜਿਲ੍ਹਾ ਜੋਧਪੁਰ ਰਾਜਸਥਾਨ ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਪੋਸਤ ਰਾਜਸਥਾਨ ਤੋਂ ਟਰੱਕ ਵਿਚ ਲਿਆ ਕੇ ਪੰਜਾਬ ਵਿਚ ਵੇਚਦਾ ਹੈ। ਇਤਲਾਹ ਠੋਸ ਹੋਣ ਕਰਕੇ ਅਬੋਹਰ-ਗੰਗਾਨਗਰ ਰੋਡ ਨਜ਼ਦੀਕ ਬੱਸ ਅੱਡਾ...
ਔਰਤਾਂ ਹਰ ਖੇਤਰ ਵਿੱਚ ਮਾਰ ਸਕਦੀਆਂ ਹਨ ਮੱਲਾਂ: ਡਾਕਟਰ ਬਲਜੀਤ ਕੌਰ

ਔਰਤਾਂ ਹਰ ਖੇਤਰ ਵਿੱਚ ਮਾਰ ਸਕਦੀਆਂ ਹਨ ਮੱਲਾਂ: ਡਾਕਟਰ ਬਲਜੀਤ ਕੌਰ

National, Politics, Punjab, Trending
ਸ੍ਰੀ ਮੁਕਤਸਰ ਸਾਹਿਬ, 02 ਦਸੰਬਰ: ਔਰਤਾਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਔਰਤਾਂ ਦਾ ਅਹਿਮ ਯੋਗਦਾਨ ਨਾ ਹੋਵੇ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਦੇ ਪਿੰਡ ਦਾਨੇਵਾਲਾ ਵਿਖੇ ਰਾਜ ਪੱਧਰੀ ਸ਼ੁਰੂਆਤੀ ਸਮਾਗਮ ਦੌਰਾਨ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਸਬੰਧੀ ਲਗਾਏ ਗਏ ਕੈਂਪ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮੰਤਵ ਔਰਤਾਂ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਬਚਾਉਣਾ ਹੈ, ਇਸ ਕੈਂਪ ਵਿੱਚ ਕੈਂਸਰ ਦੀ ਸਕਰੀਨਿੰਗ ਸਬੰਧੀ 500 ਤੋਂ ਵੱਧ ਔਰਤਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਰੋਜ਼ਗਾਰ ਸਬੰਧੀ 209 ਲੜਕੀਆਂ ਵੱਲੋਂ ਪਲੇਸਮੈਂਟ ਕੈਂਪ ਵਿੱਚ ਭਾਗ ਲਿਆ ਗਿਆ ਅਤੇ ਮੌਕੇ ’ਤੇ ਹੀ 134 ਲੜਕੀਆਂ ਦੀ 07 ਕੰਪਨੀਆਂ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਔਰਤਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਇਕੱਠੀਆਂ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਵਿਭ...
ਸਰਕਾਰੀ ਉਦਯੋਗੀ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਵਿਸ਼ਵ ਏਡਜ਼ ਦਿਵਸ ਅਤੇ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ

ਸਰਕਾਰੀ ਉਦਯੋਗੀ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਵਿਸ਼ਵ ਏਡਜ਼ ਦਿਵਸ ਅਤੇ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ

National, Politics, Punjab, Trending
ਫਾਜ਼ਿਲਕਾ 02 ਦਿਸੰਬਰ ਸਰਕਾਰੀ ਆਈਟੀਆਈ ਫਾਜ਼ਲਕਾ ਦੇ ਪ੍ਰਿੰਸੀਪਲ ਸ੍ਰੀ ਅੰਗਰੇਜ ਸਿੰਘ ਦੇ ਆਦੇਸ਼ਾ ਅਨੁਸਾਰ ਐਨ ਐੱਸ ਐੱਸ ਰੈੱਡ ਰਿਬਨ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਅਤੇ ਐਨਸੀਸੀ 13 ਪੰਜਾਬ ਬਟਾਲੀਅਨਬ ਐਨਸੀਸੀ ਫਿਰੋਜ਼ਪੁਰ ਕੇਅਰ ਟੇਕਰ ਸ਼੍ਰੀ ਜਸਵਿੰਦਰ ਸਿੰਘ ਵੱਲੋ ਵਿਸ਼ਵ ਏਡਜ਼ ਦਿਵਸ ਅਤੇ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ। ਇਸ ਮੌਕੇ ਟਰੇਨਿੰਗ ਅਫਸਰ ਸ਼੍ਰੀ ਧੰਨਵਤ ਸਿੰਘ ਵੱਲੋਂ ਦੱਸਿਆ ਕਿ ਸਾਲ 1959 60 ਦੇ ਵਿੱਚ ਏਡਜ ਦੇ ਪਹਿਲਾਂ ਮਰੀਜ਼ ਮਿਲਿਆ ਸੀ 1960 ਤੋਂ ਲੈ ਕੇ ਵਰਤਮਾਨ ਸਮੇਂ ਤੱਕ ਐਚਆਈਵੀ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਐਚਆਈਵੀ ਹਿਊਮਨ ਅਮੀਨੋ ਡੈਫੀਸ਼ੈਸ਼ੀ ਵਾਇਰਸ ਇੱਕ ਅਜਿਹਾ ਵਾਇਰਸ ਜਿਸ ਨਾਲ ਜਦੋਂ ਕੋਈ ਵਿਅਕਤੀ ਕਰਮਤ ਹੁੰਦਾ ਹੈ ਤਾਂ ਸਮਾਂ ਬੀਤਣ ਨਾਲ ਇਹ ਏਡਜ ਐਕਵਾਇਡ ਅਮਨ ਡੈਫੀਸ਼ੀਐਂਸੀ ਸਿੰਡਰਮ ਦਾ ਰੂਪ ਲੈਂਦਾ ਹੈ। ਜਿਸ ਕਾਰਨ ਇੱਕ ਸੰਕਰਮਿਤ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਜਾਂਦੀ ਹੈ ਅਤੇ ਉਹ ਵਿਅਕਤੀ ਸਰੀਰਕ ਤੌਰ ਤੇ ਕਮਜ਼ੋਰ ਹੁੰਦਾ ਰਹਿੰਦਾ ਹੈ ਅਤੇ ਅੰਤ ਉਸ ਦੀ ਮੌਤ ਹੋ ਜਾਂਦੀ ਹੈ ਇਸ ਤਰਹਾਂ ਨਾਲ ਏਡਸ ਇੱਕ ਬਿਮਾਰੀ ਹੈ...