ਸਿਹਤਮੰਦ ਭੋਜ਼ਨ, ਪੁਰਾਤਨ ਸੱਭਿਆਚਾਰ ਤੇ ਸਾਹਿਤ ਨਾਲ ਜੋੜਣ ਲਈ ਸਹਾਈ ਸਿੱਧ ਹੋਵੇਗਾ “ਮੇਲਾ ਜਾਗਦੇ ਜੁਗਨੂੰਆਂ ਦਾ” : ਵਿਧਾਇਕ ਜਗਰੂਪ ਗਿੱਲ
ਬਠਿੰਡਾ, 5 ਦਸੰਬਰ : ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਪਾਵਰ ਹਾਊਸ ਰੋਡ ’ਤੇ ਲਗਾਏ ਗਏ ਚਾਰ ਰੋਜ਼ਾ "ਮੇਲਾ ਜਾਗਦੇ ਜੁਗਨੂੰਆਂ ਦਾ" ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਲਾ ਆਮ ਲੋਕਾਂ ਨੂੰ ਸਿਹਤਮੰਦ ਭੋਜ਼ਨ ਪ੍ਰਤੀ ਜਾਗਰੂਕ ਕਰਨ, ਪੁਰਾਤਨ ਸੱਭਿਆਚਾਰ ਅਤੇ ਸਾਹਿਤ ਨਾਲ ਜੋੜਨ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੇਲੇ ਦਾ ਮੁੱਖ ਮੰਤਵ ਖੇਤੀ ਉੱਦਮੀਆਂ ਤੇ ਪੰਜਾਬੀ ਸਹਿਤ ਨੂੰ ਪ੍ਰਫੁੱਲਿਤ ਕਰਨਾ ਹੈ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਇਸ ਮੇਲੇ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਇਸ ਮੇਲੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਵੱਖ-ਵੱਖ ਸੈਲਫ਼ ਹੈਲਪ ਗਰੁੱਪਾਂ, ਸਫ਼ਲ ਕਿਸਾਨਾਂ ਤੇ ਹੋਰਾਂ ਵੱਲੋਂ ਤਿਆਰ ਕੀਤੇ ਗਏ ਆਰਗੈਨਿਕ ਉਤਪਾਦਾਂ ਦੇ ਸਟਾਲ ਲਗਾਏ ਗਏ ਹਨ ਜੋ ਆਮ ਲੋਕਾਂ ਲਈ ਲਾਭਦਾਇਕ ਸਾਬਤ ਹੋਣਗੇ।
ਇਸ ਤੋਂ ਪਹਿਲਾਂ ਸ ਗਿੱਲ ਨੇ ਲਗਾਏ ਗਏ ਵੱਖ-ਵੱਖ ਆਰਗੈਨਿਕ ਉਤਪਾਦਾਂ, ਪੁਰਾਤਨ ਵਸਤਾਂ ਅਤੇ ਸਾਹਿਤ ਸਬੰਧੀ ਕਿਤਾਬਾਂ ਦੇ ਸਟਾਲਾਂ...








