ਸਿਹਤ ਵਿਭਾਗ ਪੰਜਾਬ ਪਿੰਡ ਖੱਲਚੀਆਂ ਕ਼ਦੀਮ ਦੀ ਵਿਮੀਕਾ ਲਈ ਫ਼ਰਿਸ਼ਤਾ ਬਣਕੇ ਬਹੁੜਿਆ
ਫਿਰੋਜਪੁਰ,10 ਜਨਵਰੀ ( ) ਫ਼ਿਰੋਜ਼ਪੁਰ ਦੇ ਪਿੰਡ ਖਲਚੀਆਂ ਕਦੀਮ ਦੇ ਵਸਨੀਕ ਕੁਲਦੀਪ ਕੁਮਾਰ ਦੀ ਬੇਟੀ ਵਿਮੀਕਾ ਦੇ ਦਿਲ ਦਾ ਅਪ੍ਰੇਸ਼ਨ ਬਿਲਕੁੱਲ ਮੁਫ਼ਤ ਕਰਵਾ ਕੇ ਬੱਚੇ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ ਯੋਜਨਾ ਵਰਦਾਨ ਸਾਬਿਤ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਹੈਲਥ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਆਰ.ਬੀ.ਐਸ ਕੇ ਟੀਮ ਮਮਦੋਟ ਤੋਂ ਡਾ. ਹਰਪ੍ਰੀਤ ਸਿੰਘ ਵੱਲੋਂ ਵਿਮੀਕਾ ਪੁੱਤਰੀ ਕੁਲਦੀਪ ਕੁਮਾਰ, ਪਿੰਡ ਖਲਚੀਆਂ ਕਦੀਮ ਦਾ ਸੂਬੇ ਦੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਛੇਕ ਦਾ ਸਫ਼ਲ ਅਪਰਸ਼ੇਨ ਕਰਵਾਇਆ ਗਿਆ, ਜਿਸ ਨਾਲ ਇਸ ਮਾਸੂਮ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਵਿਮਿਕਾ ਜੋ ਕਿ ਹੁਣ 2 ਸਾਲ ਦੀ ਹੋ ਗਈ ਹੈ ਆਪਣੇ ਪਰਿਵਾਰ ਨਾਲ ਬਿਲਕੁੱਲ ਤੰਦਰੂਸਤ ਹੋ ਕੇ ਜੀਵਨ ਬਤੀਤ ਕਰ ਰਹੀ ਹੈ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਨੇ ਵਿਮੀਕਾ ਦੇ ਘਰ ਜਾ ਕੇ ਬੱਚੀ ਦੀ ਸਿਹਤ ਜਾਂਚ ਤੋਂ ਬਾਅਦ ਤੰਦਰੂਸਤ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦੇ ...








