ਜਰਖੜ ਖੇਡਾਂ ਉੱਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਹੋਵੇਗਾ ” ਪੰਜਾਬ ਦਾ ਮਾਣ ਐਵਾਰਡ ” ਨਾਲ ਸਨਮਾਨ
ਜਰਖੜ /ਲੁਧਿਆਣਾ, 6 ਫਰਵਰੀ ( - ) - 37ਵੀਂਆਂ ਰਾਇਲ ਇੰਨਫੀਲਡ, ਕੋਕਾ ਕੋਲਾ, ਏਵਨ ਸਾਈਕਲ,ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 7-8 ਅਤੇ 9 ਫਰਵਰੀ 2025 ਨੂੰ ਹੋ ਰਹੀਆਂ ਹਨ। ਇਹਨਾਂ ਖੇਡਾਂ ਉੱਤੇ ਆਪ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦਾ " ਪੰਜਾਬ ਦਾ ਮਾਣ ਐਵਾਰਡ " ਨਾਲ ਸਨਮਾਨ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਸੂਬਾ ਪ੍ਰਧਾਨ ਸ੍ਰ ਜਗਰੂਪ ਸਿੰਘ ਜਰਖੜ ਅਤੇ ਸਕੱਤਰ ਸ੍ਰ ਪਰਦੀਪ ਸਿੰਘ ਪੱਪੂ ਨੇ ਦੱਸਿਆ ਕਿ ਸ਼੍ਰੀ ਅਮਨ ਅਰੋੜਾ, ਪੰਜਾਬ ਦੇ ਯੂਥ ਦੇ ਆਇਕਨ ਬਣ ਕੇ ਉੱਭਰ ਕੇ ਸਾਹਮਣੇ ਆਏ ਹਨ। ਉਹ ਆਪਣੀ ਰਾਜਸੀ ਅਤੇ ਸਮਾਜਿਕ ਕੁਸ਼ਲਤਾ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਸੂਬੇ ਦੇ ਨੌਜਵਾਨਾਂ ਦੇ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇ ਹੋਏ ਹਨ।
ਉਹਨਾਂ ਦੀ ਸਖਸ਼ੀਅਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਨੇ ਫੈਸਲਾ ਲਿਆ ਹੈ ਕਿ ਸ਼੍ਰੀ ਅਮਨ ਅਰੋੜਾ ਦਾ " ਪੰਜਾਬ ਦਾ ਮਾਣ ਐਵਾਰਡ " ਨਾਲ ਸਨਮਾਨ ਕੀਤਾ ਜਾਵੇ। ਉਹਨਾਂ ਦਾ ਇਹ ਸਨਮਾਨ ਮਿਤੀ 9 ਫਰਵਰੀ, 2025 ਨੂੰ ਖੇਡਾਂ ਦੇ ਫਾਈਨਲ ਸਮਾਰੋਹ ਉੱਤੇ ਕੀ...








