ਨਹਿਰੂ ਯੁਵਾ ਕੇਂਦਰ ਵੱਲੋਂ 5 ਦਿਨਾਂ ‘ਅੰਤਰਰਾਜੀ ਯੂਥ ਐਕਸਚੇਂਜ ਪ੍ਰੋਗਰਾਮ’ ਦਾ ਸਫਲ ਆਯੋਜਨ
ਲੁਧਿਆਣਾ, 08 ਫਰਵਰੀ (000) ਨਹਿਰੂ ਯੁਵਾ ਕੇਂਦਰ, ਲੁਧਿਆਣਾ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 5-ਦਿਨਾ 'ਅੰਤਰਰਾਜੀ ਯੂਥ ਐਕਸਚੇਂਜ ਪ੍ਰੋਗਰਾਮ' ਦਾ ਸਫਲ ਆਯੋਜਨ ਹੋਇਆ।
ਇਸ ਸਮਾਗਮ ਰਾਹੀਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੱਭਿਆਚਾਰ, ਪਰੰਪਰਾਵਾਂ ਅਤੇ ਅਭਿਆਸਾਂ ਨੂੰ ਦਾ ਆਦਾਨ ਪ੍ਰਦਾਨ ਕੀਤਾ ਗਿਆ ਜਿਸ ਨਾਲ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਪ੍ਰੋਗਰਾਮ ਦਾ ਉਦੇਸ਼ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਵਿੱਚ ਭਾਸ਼ਾ ਸਿੱਖਣ, ਪਕਵਾਨਾਂ ਦੀ ਵੰਡ, ਅਤੇ ਢਾਂਚਾਗਤ ਗਤੀਵਿਧੀਆਂ ਵਰਗੇ ਵੱਖ-ਵੱਖ ਮਾਧਿਅਮਾਂ ਰਾਹੀਂ ਸੱਭਿਆਚਾਰਕ ਆਦਾਨ-ਪ੍ਰਦਾਨ ਦੀ ਸਹੂਲਤ ਅਤੇ ਸਮਝ ਨੂੰ ਵਧਾਉਣਾ ਹੈ।
ਸ਼੍ਰੀਮਤੀ ਰਸ਼ਮੀਤ ਕੌਰ, ਡਿਪਟੀ ਡਾਇਰੈਕਟਰ, ਨਹਿਰੂ ਯੁਵਾ ਕੇਂਦਰ, ਲੁਧਿਆਣਾ ਨੇ ਦੱਸਿਆ ਕਿ ਇਸ 5-ਰੋਜ਼ਾ ਪ੍ਰੋਗਰਾਮ ਵਿੱਚ, ਉਦਘਾਟਨੀ ਸਮਾਰੋਹ 3 ਫਰਵਰੀ 2025 ਨੂੰ ਪੀ.ਏ.ਯੂ., ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸ਼੍ਰੀ ਰਮਿੰਦਰ ਸਿੰਘ ਸੰਗੋਵਾਲ ਅਤੇ ਸ਼੍ਰੀ ਅਨਿਲ ਮਿੱਤਲ ਨੇ ਦੀਪ ਜਗਾਉਣ ਦੀ ਰਸਮ ਅਦਾ ਕੀਤੀ ਅਤੇ ਪੰਜਾਬ ਦੀ ਧਰਤੀ ਦੇ ਗੁਰੂਘਰਾਂ ਦੇ ਪ੍...








