ਚੋਣ ਕਮਿਸ਼ਨ ਵੋਟਿੰਗ ਪ੍ਰਤੀਸ਼ਤਤਾ ਰਿਪੋਰਟ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਕਰੇਗਾ ਅਪਗ੍ਰੇਡ – ਸਿਬਿਨ ਸੀ
ਚੰਡੀਗੜ੍ਹ, 3 ਜੂਨ:
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹੁਣ ਵੋਟਿੰਗ ਪ੍ਰਤੀਸ਼ਤਤਾ ਦੇ ਅਨੁਮਾਨਿਤ ਰੁਝਾਨਾਂ ਬਾਰੇ ਸਮੇਂ ਸਿਰ ਅਪਡੇਟ ਪ੍ਰਦਾਨ ਕਰਨ ਲਈ ਇੱਕ ਸੁਚਾਰੂ, ਤਕਨਾਲੋਜੀ-ਅਧਾਰਤ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਨਵੀਂ ਪ੍ਰਕਿਰਿਆ ਪਹਿਲਾਂ ਦੇ ਮੈਨੂਅਲ ਰਿਪੋਰਟਿੰਗ ਤਰੀਕਿਆਂ ਨਾਲ ਜੁੜੇ ਸਮੇਂ ਦੇ ਅੰਤਰ ਨੂੰ ਕਾਫ਼ੀ ਹੱਦ ਤੱਕ ਘੱਟ ਕਰੇਗੀ। ਇਹ ਪਹਿਲਕਦਮੀ ਕਮਿਸ਼ਨ ਦੀ ਸਮੇਂ ਸਿਰ ਲੋਕ ਸੰਪਰਕ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ, ਜਿਸ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕਈ ਵਾਰੀ ਜ਼ੋਰ ਦਿੱਤਾ ਗਿਆ ਹੈ।
ਚੋਣ ਨਿਯਮ 1961 ਦੇ ਨਿਯਮ 49ਐਸ ਦੇ ਕਾਨੂੰਨੀ ਢਾਂਚੇ ਅਧੀਨ, ਪ੍ਰੀਜ਼ਾਈਡਿੰਗ ਅਫਸਰ (ਪੀ.ਆਰ.ਓ.) ਵੱਲੋਂ ਪੋਲਿੰਗ ਏਜੰਟਾਂ ਨੂੰ ਫਾਰਮ 17ਸੀ ਜਾਰੀ ਕਰਨਾ ਲਾਜ਼ਮੀ ਹੁੰਦਾ ਹੈ, ਜਿਸ ਵਿੱਚ ਕਿੰਨੇ ਵੋਟ ਪਏ, ਇਸ ਦੀ ਜਾਣਕਾਰੀ ਹੁੰਦੀ ਹੈ। ਇਹ ਏਜੰਟ ਉਮੀਦਵਾਰਾਂ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਪੋਲਿੰਗ ਸਟੇਸ਼ਨ 'ਤੇ ਮੌਜੂਦ ਹੁੰਦੇ ਹਨ। ਹਾਲਾਂਕਿ ਇਹ ਕਾਨੂੰਨੀ ਲੋੜ ਅਜੇ ਵੀ ਬਦਲੀ ਨਹੀਂ ਹੈ ਪਰ ਵੋਟਰ ਟਰਨਆਊ...








