ਹਰ ਸੁੱਕਰਵਾਰ ਡੇਂਗੂ ਤੇ ਵਾਰ ਤਹਿਤ ਵੱਖ ਵੱਖ ਥਾਵਾਂ ਤੇ ਕੀਤਾ ਲਾਰਵਾ ਚੈੱਕ
ਕੀਰਤਪੁਰ ਸਾਹਿਬ 13 ਜੂਨ ()
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ" ਮੁਹਿੰਮ ਦੇ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.ਆਨੰਦ ਘਈ ਦੀ ਅਗਵਾਈ ਹੇਠ ਕਮਿਊਨਟੀ ਹੈਲਥ ਸੈਂਟਰ ਭਰਤਗੜ੍ਹ ਦੀ ਟੀਮ ਵੱਲੋਂ ਪਿੰਡ ਭਰਤਗੜ੍ਹ ਵਿੱਚ ਵੱਖ-ਵੱਖ ਰੈਸਟੋਰੈਂਟਾਂ, ਢਾਬਿਆਂ ਅਤੇ ਹੋਟਲਾਂ ਵਿੱਚ ਕੰਟੇਨਰ ਸਰਵੇਅ ਅਤੇ ਐਂਟੀ ਲਾਰਵਾ ਸਪਰੇਅ ਕੀਤਾ ਗਿਆ।
ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਪਾਣੀ ਇਕੱਠਾ ਹੋਣ ਵਾਲਿਆਂ ਥਾਵਾਂ ਦੀ ਜਾਂਚ ਕੀਤੀ ਜਿਵੇਂ ਕਿ ਟੈਂਕੀਆਂ, ਕੂਲਰ, ਪਲਾਸਟਿਕ ਡਰੱਮ ਵਿੱਚ ਮੱਛਰ ਪੈਦਾ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ 'ਤੇ ਐਂਟੀ ਲਾਰਵਾ ਸਪਰੇਅ ਕੀਤਾ ਗਿਆ। ਹੋਟਲਾਂ ਅਤੇ ਢਾਬਿਆਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰੀ ਪਾਣੀ ਵਾਲੇ ਸਾਰੇ ਵਾਸਣ ਖਾਲੀ ਅਤੇ ਸਾਫ਼ ਕਰਨ।
ਇਹ ਸੈਨੇਟਰੀ ਇੰਸਪੈਕਟਰ ਪਾਲ ਸਿੰਘ, ਹੈਲਥ ਵਰਕਰ ਨਵੀਨ ਕੁਮਾਰ, ਹੈਲਥ ਵਰਕਰ ਬਲਬੀਰ ਸਿੰਘ ਅਤੇ ਬ੍ਰੀਡਿੰਗ ਚੈੱਕਰ ਅਮਨ ਵੱਲੋਂ ਕੀਤਾ ਗਿਆ। ਟੀਮ ਨੇ ਲੋਕਾਂ ਨੂੰ ਡੇਂਗੂ ਦੀ ਪਛਾਣ, ਲੱਛਣ, ਇਲਾਜ ਅਤੇ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ।
ਸੀਨੀਅਰ...








