ਹਰਜੋਤ ਬੈਂਸ ਕੈਬਨਿਟ ਮੰਤਰੀ ਦੇ ਜਨਤਾ ਦਰਬਾਰ ਵਿੱਚ ਮੇਲੇ ਵਰਗਾ ਮਾਹੋਲ
ਨੰਗਲ 29 ਜੂਨ ()
ਹਫਤਾਵਾਰੀ ਜਨਤਾ ਦਰਬਾਰ ਵਿੱਚ ਹਰ ਐਤਵਾਰ ਇਲਾਕੇ ਦੇ ਸੈਂਕੜੇ ਲੋਕ ਆਪਣੀਆਂ ਸਾਝੀਆਂ ਤੇ ਨਿੱਜੀ ਸਮੱਸਿਆਵਾ/ਮੁਸ਼ਕਿਲਾਂ ਹੱਲ ਕਰਵਾਉਣ ਲਈ ਪਹੁੰਚ ਰਹੇ ਹਨ। ਹਰਜੋਤ ਬੈਂਸ ਕੈਬਨਿਟ ਮੰਤਰੀ ਵੱਲੋਂ ਮੌਕੇ ਤੇ ਹੀ ਵੱਧ ਤੋ ਵੱਧ ਮਾਮਲੇ ਹੱਲ ਕਰਨ ਦਾ ਉਪਰਾਲਾ ਕੀਤਾ ਜਾਦਾਂ ਹੈ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਬਿਹਤਰੀਨ ਕਾਰਗੁਜਾਰੀ ਲਈ ਇਲਾਕੇ ਦੇ ਹਰ ਵਰਗ ਵਿਚ ਖੁਸ਼ੀ ਦੀ ਲਹਿਰ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜਨਤਾ ਦਰਬਾਰ ਵਿੱਚ ਪਹੁੰਚੇ ਬਜੁਰਗਾਂ, ਮਾਤਾਵਾਂ, ਔਰਤਾਂ, ਵਿਦਿਆਰਥੀਆਂ ਤੇ ਬੱਚਿਆਂ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣ ਕੇ ਉਸ ਦਾ ਢੁਕਵਾ ਹੱਲ ਕੀਤਾ ਜਾ ਰਿਹਾ ਹੈ। ਪੰਚਾਇਤਾਂ ਵੱਲੋਂ ਆਪਣੀਆਂ ਸਾਝੀਆਂ ਸਮੱਸਿਆਵਾਂ ਜਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜੋ ਵੀ ਮਾਮਲੇ ਸ.ਬੈਂਸ ਦੇ ਧਿਆਨ ਵਿਚ ਲਿਆਦੇ ਜਾ ਰਹੇ ਹਨ, ਉਨ੍ਹਾਂ ਨੂੰ ਸੂਚੀ ਬੱਧ ਕਰਕੇ ਹੱਲ ਕਰਨ ਤੱਕ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ। ਇਸ ਤੋ ਪਹਿਲਾ ਸਰਕਾਰ ਤੁਹਾਡੇ ਦੁਆਰ, ਜਨ ਸੁਣਵਾਈ ਕੈਂਪ, ਸਾਡਾ.ਐਮ.ਐ...








