ਸ਼ੂਗਰਕੇਨ ਹਾਰਵੈਸਟਰ ਨਾਲ ਕਟਾਈ ਕਰਨ ਲਈ ਚੌੜੀ ਵਿੱਥ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਦੀ ਜ਼ਰੂਰਤ: ਕੇਨ ਕਮਿਸ਼ਨਰ
ਲੁਧਿਆਣਾ : 16 ਜਨਵਰੀ 2026( ) ਗੰਨੇ ਦੀ ਚੌੜੀ ਵਿੱਥ ਤੇ ਬਿਜਾਈ ਕਰਨ ਨਾਲ ਪੌਦਿਆਂ ਨੂੰ ਵਧੇਰੇ ਹਵਾ/ਸੂਰਜ ਦੀ ਰੌਸ਼ਨੀ ਮਿਲਦੀ ਹੈ ਜਿਸ ਨਾਲ ਗੰਨੇ ਦੀ ਮੋਟਾਈ ਅਤੇ ਲੰਬਾਈ ਵਿਚ ਵਾਧਾ ਹੁੰਦਾ ਹੈ , ਜਿਸ ਨਾਲ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਹੋਣ ਕਾਰਨ ਵਾਧੂ ਆਮਦਨ ਹੁੰਦੀ ਹੈ । ਜ਼ਿਲਾ ਲੁਧਿਆਣਾ ਦੇ ਪਿੰਡ ਮੱਲ ਮਾਜਰਾ ਵਿਚ ਗੰਨੇ ਦੀ ਫ਼ਸਲ ਜਾਇਜ਼ਾ ਲੈਂਦਿਆਂ ਡਾਕਟਰ ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਮਜ਼ਦੂਰਾਂ ਦੀ ਘਾਟ ਕਾਰਨ ,ਗੰਨਾ ਕੱਟਣ ਵਾਲੀ ਮਸ਼ੀਨ ਦੀ ਮੰਗ ਵਧ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਤਕਰੀਬਨ 30 ਮਸ਼ੀਨਾਂ ਗੰਨੇ ਦੀ ਕਟਾਈ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੁੰ ਮੁੱਖ ਰੱਖਦਿਆਂ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਕਰਨ ਲਈ 4 ਦਸੰਬਰ 2025 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ ,ਜਿਸ ਤੇ ਕਰੀਬ 60 ਗੰਨਾ ਕਾਸ਼ਤਕਾਰਾਂ ਨੇ ਸ਼ੂਗਰਕੇਨ ਹਾਰਵੈਸਟਰ ਮਸ਼ੀਨ ਸਬਸਿਡੀ ਤੇ ਲੈਣ ਲਈ ਅਰਜੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਆਮ ਕਰਕੇ ਗੰਨੇ...








