Shadow

local news

ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ ਸਿੱਖਣ ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ

ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ ਸਿੱਖਣ ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ

local news
ਫਾਜ਼ਿਲਕਾ 25 ਮਾਰਚ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਿੱਖਿਆ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫ਼ਾਜ਼ਿਲਕਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੁਆਰਾ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਐਜੂਕੇਸ਼ਨਲ ਰੋਕਸਟਾਰ ਅਚੀਵਰਜ਼ ਅਵਾਰਡ ਲਈ ਸਿੱਖਣ ਸਿਖਾਉਣ ਸਮੱਗਰੀ (ਟੀ.ਐੱਲ.ਐੱਮ.) ਮੁਕਾਬਲੇ ਪੰਜਾਬੀ, ਵਾਤਾਵਰਨ ਸਿੱਖਿਆ ਅਤੇ ਗਣਿਤ ਵਿਸ਼ਿਆਂ ਅਧਾਰਿਤ ਡਾਇਟ ਫਾਜ਼ਿਲਕਾ ਵਿਖੇ ਕਰਵਾਏ ਗਏ। ਜ਼ਿਲ੍ਹਾ ਫਾਜ਼ਿਲਕਾ ਦੇ 8 ਬਲਾਕਾਂ ਤੋਂ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਆਪਣੀਆਂ ਐਂਟਰੀਆਂ ਜਮਾਂ ਕੀਤੀਆਂ ਗਈਆਂ। ਜਮਾਂ ਕੀਤੀਆਂ ਗਈਆਂ ਐਂਟਰੀਆਂ ਵਿਚੋਂ ਹਰੇਕ ਬਲਾਕ ਵਿੱਚੋਂ ਤਿੰਨਾਂ ਵਿਸ਼ਿਆਂ ਪੰਜਾਬੀ, ਵਾਤਾਵਰਨ ਸਿੱਖਿਆ ਅਤੇ ਗਣਿਤ ਲਈ 2-2 ਉੱਤਮ ਟੀ. ਐੱਲ. ਐਮ.ਦੀ ਚੋਣ ਬਲਾਕ ਪੱਧਰ ਤੇ ਬੀ. ਪੀ. ਈ. ਓ.  ਦੁਆਰਾ ਕੀਤੀ ਗਈ । ਵੱਖ - ਵੱਖ ਬਲਾਕਾਂ ਤੋਂ ਚੁਣੇ ਗਏ ਕੁੱਲ 36 ਟੀ. ਐੱਲ.ਐਮ. ਦੀ ਪੇਸ਼ਕਾਰੀ ਅਧਿਆਪਕਾਂ ਦੁਆਰਾ ਕੀਤੀ ਗਈ। ਜ਼ਿਲ੍ਹਾ ਪੱਧਰ ਤੇ ਪੰਜਾਬੀ ਵਿਸ਼ੇ ਵਿੱਚੋਂ ਪਹਿਲਾ ਸਥਾਨ ਸ੍ਰੀ ਸਰਵਜੀਤ ਸਿੰਘ ਸ. ਪ੍ਰ. ਸ. ਹੋਜ ਗੰਧੜ, ਦੂਜਾ ਸਥਾਨ ਸ਼੍ਰੀ ਮਤੀ ਅੰਮ੍...
ਸਪੀਕਰ ਸ. ਸੰਧਵਾਂ ਨੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਸਪੀਕਰ ਸ. ਸੰਧਵਾਂ ਨੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

local news
ਕੋਟਕਪੂਰਾ, 26 ਮਾਰਚ ()  ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ  ਲੋਕ ਮਿਲਣੀ ਦਾ ਆਯੋਜਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਅਤੇ ਪਾਰਦਰਸ਼ੀ ਹੱਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਲੋਕ ਮਿਲਣੀਆਂ ਇਸ ਮਕਸਦ ਨੂੰ ਪੂਰਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹਨ।  ਉਨ੍ਹਾਂ ਕਿਹਾ ਕਿ ਉਹ ਖੁਦ ਪਿਛਲੇ 4 ਸਾਲਾਂ ਤੋਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਂਦੇ ਹਨ। ਸਪੀਕਰ ਸ. ਸੰਧਵਾਂ ਨੇ ਭਰੋਸਾ ਦਿੱਤਾ ਕਿ ਹਰ ਇਕ ਸਮੱਸਿਆ ਦਾ ਸਮਾਂ-ਬੱਧ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਉਹ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਅਧਿਕਾਰੀਆ...
ਰੰਗਲਾ ਪੰਜਾਬ ਫੰਡ ‘ਚ ਸਿਵਲ ਹਸਪਤਾਲ ਨੂੰ ਮਿਲੀਆਂ  2 ਐਂਬੂਲੈਂਸਾਂ

ਰੰਗਲਾ ਪੰਜਾਬ ਫੰਡ ‘ਚ ਸਿਵਲ ਹਸਪਤਾਲ ਨੂੰ ਮਿਲੀਆਂ 2 ਐਂਬੂਲੈਂਸਾਂ

local news
ਹੁਸ਼ਿਆਰਪੁਰ, 25 ਮਾਰਚ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਰੰਗਲਾ ਪੰਜਾਬ ਫੰਡ ਤਹਿਤ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਦੋ ਨਵੀਆਂ ਐਂਬੂਲੈਂਸਾਂ ਭੇਟ ਕੀਤੀਆਂ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਅਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਦੀ ਉਪਲਬਧਤਾ ਮਰੀਜ਼ਾਂ ਲਈ ਸਮੇਂ ਸਿਰ ਅਤੇ ਬਿਹਤਰ ਸਿਹਤ ਸੇਵਾਵਾਂ ਅਤੇ ਐਮਰਜੈਂਸੀ ਵਿੱਚ ਤੁਰੰਤ ਸਹਾਇਤਾ ਯਕੀਨੀ ਬਣਾਏਗੀ। ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸੰਸਥਾਵਾਂ ਵਿੱਚ ਬਿਹਤਰ ਇਲਾਜ ਮਿਲ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਜ਼ਰੂਰਤ ਅਨੁਸਾਰ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਿਵਲ ਸਰਜਨ ਡਾ: ਮਨਦੀਪ ਕੰਵਲ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਵਾਤੀ ਸ਼ੀਮਾਰ, ਡੀਐਫਪੀਓ ਡਾ: ਰਣਜੀਤ, ਐਸਐਮਓ ਡਾ: ਨੇਹਾ, ਐਸਐਮਓ ਡਾ: ਨਵਜੋਤ, ਡ...
ਮੁੱਖ ਮੰਤਰੀ ਤੀਰਥ ਯਾਤਰਾ: ਬਰਨਾਲਾ ਜ਼ਿਲ੍ਹੇ ਤੋਂ ਸ਼ਰਧਾਲੂਆਂ ਦੇ ਜਥੇ ਪਵਿੱਤਰ ਨਗਰੀ ਅੰਮ੍ਰਿਤਸਰ ਲਈ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ: ਬਰਨਾਲਾ ਜ਼ਿਲ੍ਹੇ ਤੋਂ ਸ਼ਰਧਾਲੂਆਂ ਦੇ ਜਥੇ ਪਵਿੱਤਰ ਨਗਰੀ ਅੰਮ੍ਰਿਤਸਰ ਲਈ ਰਵਾਨਾ

local news
ਬਰਨਾਲਾ, 23 ਮਾਰਚ         ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਤਹਿਤ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਤੋਂ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸ਼ਰਧਾਲੂਆਂ ਦੀਆਂ ਬੱਸਾਂ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਰਵਾਨਾ ਕੀਤੀਆਂ ਗਈਆਂ।     ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਪਵਿੱਤਰ ਨਗਰੀ ਲਈ ਰਵਾਨਾ ਕੀਤਾ ਗਿਆ। ਬਰਨਾਲਾ ਤੋਂ 45 ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਇਸੇ ਤਰ੍ਹਾਂ ਪਿੰਡ ਕਲਾਲ ਮਾਜਰਾ ਤੋਂ  42 ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਗੁਰੂ ਨਗਰੀ ਦੇ ਦਰਸ਼ਨਾਂ ਲਈ ਭੇਜਿਆ ਗਿਆ। ਇਸੇ ਤਰ੍ਹਾਂ ਭਦੌੜ ਤੋਂ 45 ਸ਼ਰਧਾਲੂਆਂ ਨੂੰ ਪਵਿੱਤਰ ਨਗਰੀ ਦੇ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਓਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾ...
ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

local news
ਸ੍ਰੀ ਮੁਕਤਸਰ ਸਾਹਿਬ, 23 ਮਾਰਚ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲੁਧਿਆਣਾ ਵਿਖੇ 20-21 ਮਾਰਚ 2026 ਨੂੰ 'ਖੇਤੀ ਵਿਭਿੰਨਤਾ ਅਪਣਾਓ, ਵੱਡਮੁੱਲਾ ਵਾਤਾਵਰਨ ਬਚਾਓ' ਥੀਮ ਹੇਠ ਕਰਵਾਏ ਗਏ ਮੁੱਖ ਕਿਸਾਨ ਮੇਲੇ ਦੌਰਾਨ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਸਨਮਾਨ ਹਾਸਲ ਕੀਤੇ। ਇਸ ਮੌਕੇ 'ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਰ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ਕਿਸਾਨਾਂ ਤੱਕ ਖੇਤੀਬਾੜੀ ਸਹਿਤ ਵੱਧ ਤੋਂ ਵੱਧ ਪਹੁੰਚਾਉਣ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ। ਇਹ ਪ੍ਰਾਪਤੀ ਕਿਸਾਨਾਂ ਵਿੱਚ ਖੇਤੀਬਾੜੀ ਤਕਨੀਕਾਂ ਅਤੇ ਨਵੀਂ ਜਾਣਕਾਰੀ ਦੇ ਪ੍ਰਸਾਰ ਵੱਲ ਇਸ ਕੇਂਦਰ ਦੀ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੇ ਵੀ ਵੱਖ-ਵੱਖ ਫਸਲਾਂ ਵਿੱਚ ਉੱਤਮ ਗੁਣਵੱਤਾ ਦੇ ਉਤਪਾਦ ਪੇਸ਼ ਕਰਕੇ ਇਨਾਮ ਹਾਸਲ ਕੀਤੇ। ਪਿੰਡ ਬੋਦੀਵਾਲਾ ਖੜਕ ਸਿੰਘ ਦੇ ਕਿਸਾਨ ਕੁਲਦੀਪ ਸਿੰਘ ਨੂੰ ਮਿਰਚ ਅ...
ਪੰਜਾਬ – ਨਾਬਾਰਡ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟ  ਦੇ ਤਹਿਤ ਕਿਸਾਨਾਂ ਦਾ ਇੱਕ ਐਕਸਪੋਜ਼ਰ ਦੌਰਾ

ਪੰਜਾਬ – ਨਾਬਾਰਡ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦਾ ਇੱਕ ਐਕਸਪੋਜ਼ਰ ਦੌਰਾ

local news
ਫਰੀਦਕੋਟ 23 ਮਾਰਚ  (  ) ਪੰਜਾਬ -ਨਾਬਾਰਡ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟ  ਦੇ ਤਹਿਤ ਕਿਸਾਨਾਂ ਦਾ ਇੱਕ ਐਕਸਪੋਜ਼ਰ ਦੌਰਾ ਮੋਰਾਂਵਾਲੀ (ਫਰੀਦਕੋਟ) ਸਥਿਤ ਵਿਰਕ ਫਰੂਟ ਫਾਰਮ ‘ਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਦਾ ਪਹਿਲਾ ਉਦੇਸ਼ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਡ੍ਰੈਗਨ ਫਰੂਟ ਵਰਗੀਆਂ ਘੱਟ ਪਾਣੀ ਦੀ ਲੋੜ ਵਾਲੀਆਂ ਉੱਚ ਮੁੱਲ ਫਸਲਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਇੰਜ. ਅਮਰਜੀਤ ਸਿੰਘ ਢਿੱਲੋਂ, ਮੈਂਬਰ, ਬੋਰਡ ਆਫ ਮੈਨੇਜਮੈਂਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ) ਸ਼ਾਮਲ ਹੋਏ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਪ੍ਰਤੀਨਿਧੀਆ ਵਿਚ ਸ਼੍ਰੀ ਸੁਰੇਸ਼ ਕੁਮਾਰ ਡਿਸਟ੍ਰਿਕਟ ਡਿਵੈਲਪਮੈਂਟ ਮੈਨੇਜਰ ਫਰੀਦਕੋਟ ਅਤੇ ਸ਼੍ਰੀ ਰਾਮੇਸ਼ਵਰ ਦਾਸ ਲੀਡ ਡਿਸਟ੍ਰਿਕਟ ਮੈਨੇਜਰ ਫਰੀਦਕੋਟ ਨੇ ਵੀ ਸ਼ਿਰਕਤ ਕੀਤੀ ਅਤੇ ਕਿਸਾਨਾਂ ਨਾਲ ਸੰਵਾਦ ਕੀਤਾ। ਇਹ ਦੌਰਾ ਪ੍ਰਗਤੀਸ਼ੀਲ ਮਹਿਲਾ ਕਿਸਾਨ ਸ੍ਰੀਮਤੀ ਰਜਿੰਦਰ ਕੌਰ ਵਿਰਕ ਦੁਆਰਾ ਚਲਾਏ ਜਾ ਰਹੇ ਵਿਰਕ ਫਰੂਟ ਫਾਰਮ ‘ਤੇ ਕਰਵਾਇਆ ਗਿਆ, ਜੋ ਨਵੀਂ ਸੋਚ ਅਤੇ ਫਸਲ ਵਿਭਿੰਨਤਾ ...
ਕੰਬੋਜ ਐਜ਼ੂਕੇਸ਼ਨਲ ਵੈਲਫੇਅਰ ਸੋਸਾਇਟੀ ਤੇ ਡਿੱਜੀ ਅਸ਼ੋਕਾ ਫਾਊਂਡੇਸ਼ਨ ਵਲੋਂ “ਨਸ਼ਿਆ ਤੋਂ ਦੂਰ ਖੇਡਾਂ ਵੱਲ” ਜਾਗਰੂਕਤਾ ਸੈਮੀਨਾਰ ਦਾ ਸ਼ਾਨਦਾਰ ਆਯੋਜਨ

ਕੰਬੋਜ ਐਜ਼ੂਕੇਸ਼ਨਲ ਵੈਲਫੇਅਰ ਸੋਸਾਇਟੀ ਤੇ ਡਿੱਜੀ ਅਸ਼ੋਕਾ ਫਾਊਂਡੇਸ਼ਨ ਵਲੋਂ “ਨਸ਼ਿਆ ਤੋਂ ਦੂਰ ਖੇਡਾਂ ਵੱਲ” ਜਾਗਰੂਕਤਾ ਸੈਮੀਨਾਰ ਦਾ ਸ਼ਾਨਦਾਰ ਆਯੋਜਨ

local news
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਨਸ਼ਿਆਂ ਤੋਂ ਦੂਰ – ਖੇਡਾਂ ਵੱਲ” ਮੁਹਿੰਮ ਦੇ ਤਹਿਤ ਕੰਬੋਜ ਐਜ਼ੂਕੇਸ਼ਨਲ ਵੈਲਫੇਅਰ ਸੋਸਾਇਟੀ ਵੱਲੋਂ ਇੱਕ ਵਿਸ਼ਾਲ ਅਤੇ ਪ੍ਰੇਰਣਾਦਾਇਕ ਖੇਡ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਸਚੇਤ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਸੀ। ਇਸ ਸਮਾਗਮ ਵਿੱਚ ਇਲਾਕੇ ਦੇ ਮਾਣਯੋਗ ਖਿਡਾਰੀ, ਕੋਚ, ਸਿੱਖਿਆਵਿਦ, ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਮਹਿਮਾਨ ਵਕਤਾਵਾਂ ਨੇ ਆਪਣੇ ਸੰਬੋਧਨਾਂ ਦੌਰਾਨ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਸ਼ੇ ਨਾ ਸਿਰਫ਼ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਇਹ ਵਿਅਕਤੀ ਦੇ ਭਵਿੱਖ ਨੂੰ ਵੀ ਅੰਧਕਾਰਮਈ ਬਣਾ ਦਿੰਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਸਪਿਰਿਟ ਅਤੇ ਲੀਡਰਸ਼ਿਪ ਗੁਣ ਵਿਕਸਿਤ ਹੁੰਦੇ ਹਨ।ਡਿਜੀ ਅਸ਼ੋਕਾ ਫਾਊਂਡੇਸ਼ਨ ਰਾਹੁਲ ਅਤੇ ਰਮਨਦੀਪ ਸੋਸਾਇਟੀ ਦੇ ਪ੍ਰਧਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਮਾਜ ...
ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੋਟਕਪੂਰਾ ਵਿੱਚ ਵਪਾਰ ਮਿਲਣੀ ਆਯੋਜਿਤ

ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੋਟਕਪੂਰਾ ਵਿੱਚ ਵਪਾਰ ਮਿਲਣੀ ਆਯੋਜਿਤ

local news
ਕੋਟਕਪੂਰਾ, 22 ਮਾਰਚ () ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਫੇਰੂਮਾਨ ਚੌਂਕ ਕੋਟਕਪੂਰਾ ਵਿਖੇ ਵਪਾਰ ਮਿਲਣੀ ਪ੍ਰੋਗਰਾਮ ਤਹਿਤ ਸ਼ਹਿਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐਡਵਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਵਪਾਰੀਆਂ ਵੱਲੋਂ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਜਲਦ ਹੱਲ ਲਈ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੇਂ-ਬੱਧ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਇਸ ਸਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਹਿਲਾਂ ਵਪਾਰੀ ਅਫਸਰਾਂ ਕੋਲ ਆਉਂਦੇ ਸੀ ਹੁਣ ਅਫਸਰ ਵਪਾਰੀਆਂ ਕੋਲ ਜਾ ਰਹੇ ਹਨ। ਉਹਨਾ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਕੋਟਕਪੂਰਾ ਬਾਜ਼ਾਰ ਵਿਚ ਪਾਰਕਿੰਗ ਦੀ ਸੀ ਉਸ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਜ਼ਾਰ...
ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਕਰਵਾਈ ਸ਼ਾਨਦਾਰ ਮੈਰਾਥਨ

ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਕਰਵਾਈ ਸ਼ਾਨਦਾਰ ਮੈਰਾਥਨ

local news
ਮਾਹਿਲਪੁਰ/ਹੁਸ਼ਿਆਰਪੁਰ, 22 ਮਾਰਚ : ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਨੈਸ਼ਨਲ ਮੈਰਾਥਨ ਅੱਜ ਇਥੇ ਤੜਕਸਾਰ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਹੋਈ ਜਿਸ ਵਿਚ ਹਰ ਵਰਗ ਦੇ ਵਿਅਕਤੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਦੇ ਨਾਲ-ਨਾਲ ਖੇਡਾਂ ਨੂੰ ਵੱਧ ਤੋਂ ਵੱਧ ਹੁਲਾਰਾ ਦੇਣ ਦਾ ਪ੍ਰਣ ਲਿਆ ਗਿਆ।           ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਮੈਰਾਥਨ ਦੀ ਪ੍ਰਕਿਰਿਆ ਨਾਲ ਪਹਿਲੇ ਵਰਗ 42 ਕਿਲੋਮੀਟਰ ਲਈ ਦੌੜਾਕਾਂ ਨੂੰ 5 ਵਜੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਮੈਰਾਥਨ ਅਤੇ ਖੇਡਾਂ ਪ੍ਰਤੀ ਪੰਜਾਬੀਆਂ ਦੇ ਉਤਸ਼ਾਹ ਨੂੰ ਸਲਾਮ ਹੈ ਅਤੇ ਪੰਜਾਬੀਆਂ ਦੇ ਜਜ਼ਬੇ ਤੇ ਬਹਾਦਰੀ ਸਾਹਮਣੇ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨਾ ਕੋਈ ਬਹੁਤ ਵੱਡੀ ਚੁਨੌਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਅਤੇ ਹੰਭਲੇ ਸਦਕਾ ਨਸ਼ਿਆਂ ਦਾ ਖਾਤਮਾ ਪੂ...
ਕੈਬਨਿਟ ਮੰਤਰੀ ਖੁੱਡੀਆਂ ਨੇ ਰਿਹਾਇਸ਼ ਯੋਜਨਾ ਤਹਿਤ 42 ਲੱਖ ਰੁਪਏ ਦੇ 35 ਲਾਭਪਾਤਰੀਆਂ ਨੂੰ ਚੈੱਕ ਵੰਡੇ

ਕੈਬਨਿਟ ਮੰਤਰੀ ਖੁੱਡੀਆਂ ਨੇ ਰਿਹਾਇਸ਼ ਯੋਜਨਾ ਤਹਿਤ 42 ਲੱਖ ਰੁਪਏ ਦੇ 35 ਲਾਭਪਾਤਰੀਆਂ ਨੂੰ ਚੈੱਕ ਵੰਡੇ

local news
ਸ੍ਰੀ ਮੁਕਤਸਰ ਸਾਹਿਬ/ਲੰਬੀ, 22 ਮਾਰਚ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਬੀਤੇ ਦਿਨੀਂ ਆਪਣੇ ਨਿਵਾਸ ਸਥਾਨ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ, ਜਿਥੇ ਹਲਕੇ ਦੇ ਲੋਕਾਂ ਨਾਲ ਰੋਜ਼ਾਨਾਂ ਦੇ ਘਰੇਲੂ ਕੰਮ ਧੰਦਿਆਂ ਸਬੰਧੀ ਮੁਲਾਕਾਤ ਕੀਤੀ, ਉਥੇ ਉਨ੍ਹਾਂ ਹਲਕੇ ਦੇ ਪਿੰਡ ਮਿੱਠੜੀ ਬੁੱਧਗਿਰ ਦੇ 35 ਲਾਭਪਾਤਰੀਆਂ ਨੂੰ ਰਿਹਾਇਸ਼ ਯੋਜਨਾ ਤਹਿਤ ਚੈੱਕ ਵੰਡੇ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਤੀ ਲਾਭਪਾਤਰੀ ਨੂੰ 1.20 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 35 ਲਾਭਪਾਤਰੀਆਂ ਨੂੰ 42 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਅਗਲੇ ਇਕ-ਦੋ ਦਿਨਾਂ ਵਿਚ 50,000 ਰੁਪਏ ਦੀ ਪਹਿਲੀ ਕਿਸ਼ਤ ਉਨ੍ਹਾਂ ਦੇ ਖਾਤਿਆਂ ਵਿਚ ਆ ਜਾਵੇਗੀ ਅਤੇ ਬਾਕੀ ਰਕਮ ਵੀ ਬੈਂਕ ਖਾਤਿਆਂ ਵਿਚ ਜਮਾਂ ਕਰ ਦਿੱਤੀ ਜਾਵੇਗੀ। ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਪਰਿਵਾਰ ਨੂੰ ਕੁੱਲ 2.5 ਲੱਖ ਰੁਪਏ ਮਿਲਣਗੇ, ਜਿਸ ਦੀ ਵਰਤੋਂ ਉਨ੍ਹਾਂ ਦੇ ਘਰ ਬਣਾਉਣ ਲਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇ...