ਹੁਣ ਤਾਂ ਕਣਕਾਂ ਨੂੰ ਵੀ ਪਾਣੀ ਲੱਗ ਗਿਆ ਅਜੇ ਵੀ ਕਿਉਂ ਜ਼ਹਿਰੀਲੀ ਹੈ ਦਿੱਲੀ ਦੀ ਹਵਾ ?
Pollution In Delhi: ਦਿੱਲੀ ਵਿਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਰਹੀ। ਸ਼ਹਿਰ ‘ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 295 ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ‘ਚ ਆਉਂਦਾ ਹੈ। ਪਹਿਲਾ ਕਿਹਾ ਜਾ ਰਿਹਾ ਸੀ ਕਿ ਪੰਜਾਬ ਤੇ ਹੋਰ ਰਾਜਾਂ ’ਚ ਪਰਾਲੀ ਸਾੜਨ ਕਾਰਨ ਰਾਜਧਾਨੀ ਹਵਾ ਖਰਾਬ ਹੋ ਰਹੀ ਹੈ ਪਰ ਬੀਤੇ ਕਈ ਦਿਨਾਂ ਤੋਂ ਪਰਾਲੀ ਸਾੜਨ ਦਾ ਰੁਝਾਨ ਲਗਪਗ ਬੰਦ ਹੈ ਤੇ ਇਸ ਦੇ ਬਾਵਜੂਦ ਦਿੱਲੀ ਦੀ ਹਵਾ ਖਰਾਬ ਸ਼੍ਰੇਣੀ ਵਿੱਚ ਆ ਰਹੀ ਹੈ।
ਦੱਸ ਦਈਏ ਕਿ ਝੋਨੇ ਦੀ ਵਾਢੀ ਤੋਂ ਬਾਅਦ ਦਿੱਲੀ ਵਿੱਚ ਫੈਲੇ ਪ੍ਰਦੂਸ਼ਣ ਲਈ ਪੰਜਾਬ ਨੂੰ ਹੀ ਜ਼ਿੰਮਵਾਰਾ ਠਹਿਰਾਇਆ ਜਾਂਦਾ ਰਿਹਾ ਹੈ। ਇਸ ਵਿੱਚ ਸ਼ੱਕ ਨਹੀਂ ਕਿ ਉਸ ਵੇਲੇ ਪੰਜਾਬ ਵਿੱਚ ਪਰਾਲੀ ਸਾੜੀ ਗਈ ਹੈ ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਸੀ ਪਰ ਫਿਰ ਵੀ ਹਰਿਆਣਾ, ਰਾਜਸਥਾਨ ਤੇ ਉੱਤਰਪ੍ਰਦੇਸ਼ ਨੂੰ ਛੱਡ ਕੇ ਬੱਸ ਇਸ ਲਈ ਪੰਜਾਬ ਨੂੰ ਹੀ ਦੋਸ਼ੀ ਮੰਨਿਆ ਗਿਆ। ਜੇ ਤਾਜ਼ਾ ਹਲਾਤਾਂ ਉੱਤੇ ਨਜ਼ਰ ਮਾਰੀਏ ਤਾਂ ਹੁਣ ਪੰਜਾਬ ਵਿੱਚ ਕਣਕਾਂ ਨੂੰ ਪਹਿਲ...
