Shadow

haryana

ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਕੀਤੀ ਅਪੀਲ-ਮੇਕ ਇਨ ਇੰਡੀਆ ਦੀ ਗਲੋਬਲ ਪਛਾਣ ਬਣੇ ਇਹ ਧਿਆਨ ਵਿੱਚ ਰੱਖ ਕੇ ਬਣਾਏ ਉਤਪਾਦ

ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਕੀਤੀ ਅਪੀਲ-ਮੇਕ ਇਨ ਇੰਡੀਆ ਦੀ ਗਲੋਬਲ ਪਛਾਣ ਬਣੇ ਇਹ ਧਿਆਨ ਵਿੱਚ ਰੱਖ ਕੇ ਬਣਾਏ ਉਤਪਾਦ

haryana
ਚੰਡੀਗੜ੍ਹ, 22 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਦਯੋਗਪਤੀ ਮੇਕ ਇਨ ਇੰਡੀਆ ਨੂੰ ਗਲੋਬਲ ਪਛਾਣ ਦਿਲਵਾਉਣ ਲਈ ਉਤਪਾਦ ਬਨਾਉਣ। ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਹਨ ਕਿ ਸਾਡੇ ਉਤਪਾਦ ਕੌਮਾਂਤਰੀ ਮਾਨਕਾਂ ਅਨੁਸਾਰ ਹੀ ਨਹੀਂ ਸਗੋਂ ਉਸ ਨਾਲੋਂ ਬੇਹਤਰ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੰਪਨਿਆਂ ਅਜਿਹੇ ਉਤਪਾਦ ਬਣਾਵੇ ਕਿ ਮੇਕ ਇੰਨ ਇੰਡੀਆ ਦਾ ਮਤਲਬ ਬੇਹਤਰ ਗੁਣਵੱਤਾ ਹੋਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਹਰਿਆਣਾ ਦੀ ਨਵੀਂ ਇੰਡਸਟ੍ਰਿਅਲ ਪਾਲਿਸੀ ਨੂੰ ਲੈ ਕੇ ਨਿਵੇਸ਼ਕਾਂ ਨਾਲ ਸਿੱਧੀ ਗੱਲਬਤਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਟੋ ਸੇਕਟਰ, ਮੈਨਯੂਫੈਕਚਰਿੰਗ ਸੇਕਟਰ, ਇਲੇਕਟ੍ਰਾਨਿਕਸ ਸੇਕਟਰ ਅਤੇ ਹੋਰ ਸੇਕਟਰਾਂ ਨਾਲ ਜੁੜੇ ਉਦਯੋਗਪਤੀਆਂ ਨਾਲ ਵੱਖ ਵੱਖ ਮੁਲਾਕਾਤ ਕੀਤੀ। ਇਸ ਦੌਰਾਨ ਨਾ ਸਿਰਫ ਉਨ੍ਹਾਂ ਨੇ ਨਵੀਂ ਨਵੀਂ ਇੰਡਸਟ੍ਰਿਅਲ ਪੋਲਿਸੀ ਨੂੰ ਲੈ ਕੇ ਅਨੇਕ ਸੁਝਾਅ ਲਏ ਸਗੋ ਖੁਦ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਹਰਿਆਣਾ ਵਿੱਚ ਵਾਹਨ ਰਜਿਸਟ੍ਰੇਸ਼ਨ ‘ਤੇ ਸਖ਼ਤੀ, ਪੂਰੇ ਹਰਿਆਣਾ ਵਿੱਚ ਹੋਵੇਗੀ ਡੂੰਘੀ ਜਾਂਚ – ਟਰਾਂਸਪੋਰਟ ਮੰਤਰੀ ਸ਼੍ਰੀ ਅਨਿਲ ਵਿੱਜ

ਹਰਿਆਣਾ ਵਿੱਚ ਵਾਹਨ ਰਜਿਸਟ੍ਰੇਸ਼ਨ ‘ਤੇ ਸਖ਼ਤੀ, ਪੂਰੇ ਹਰਿਆਣਾ ਵਿੱਚ ਹੋਵੇਗੀ ਡੂੰਘੀ ਜਾਂਚ – ਟਰਾਂਸਪੋਰਟ ਮੰਤਰੀ ਸ਼੍ਰੀ ਅਨਿਲ ਵਿੱਜ

haryana
ਚੰਡੀਗੜ੍ਹ, 22 ਅਪ੍ਰੈਲ - ਹਰਿਆਣਾ ਦੇ ਟਰਾਂਸਪੋਰਟ ਮੰਤਰੀ ਸ਼੍ਰੀ ਅਨਿਲ ਵਿੱਜ ਨੇ ਅੰਬਾਲਾ ਜ਼ਿਲ੍ਹੇ ਦੇ ਚਾਰੋਂ ਉਪ-ਮੰਡਲ (ਸਿਵਲ) ਦਫ਼ਤਰਾਂ ਵਿੱਚ ਵੱਡੇ ਪੱਧਰ 'ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਕਥਿਤ ਧਾਂਦਲੀ ਦੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਦੇ ਸਾਰੇ ਉਪ-ਮੰਡਲ (ਸਿਵਲ) ਦਫ਼ਤਰਾਂ ਅਤੇ ਖੇਤਰੀ ਟਰਾਂਸਪੋਰਟ ਦਫ਼ਤਰਾਂ ਦੀ ਡੂੰਘੀ ਜਾਂਚ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ ਤੋਂ ਕਰਵਾਈ ਜਾਵੇ। ਇਸ ਸਬੰਧ ਵਿੱਚ ਟਰਾਂਸਪੋਰਟ ਮੰਤਰੀ ਨੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ। ਸ਼੍ਰੀ ਵਿੱਜ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਸਿਰਫ਼ ਅੰਬਾਲਾ ਤੱਕ ਸੀਮਤ ਨਹੀਂ ਹੋ ਸਕਦੀਆਂ, ਸਗੋਂ ਰਾਜ ਦੇ ਹੋਰ ਉਪ-ਮੰਡਲ ਦਫ਼ਤਰਾਂ ਅਤੇ ਖੇਤਰੀ ਟਰਾਂਸਪੋਰਟ ਦਫ਼ਤਰਾਂ ਵਿੱਚ ਵੀ ਹੋ ਸਕਦੀਆਂ ਹਨ, ਇਸ ਲਈ ਪੂਰੇ ਰਾਜ ਪੱਧਰ 'ਤੇ ਜਾਂਚ ਜ਼ਰੂਰੀ ਹੈ। ਵਰਨਣਯੋਗ ਹੈ ਕਿ ਅੰਬਾਲਾ ਵਿੱਚ ਐਸ.ਡੀ.ਐਮ. ਦਫ਼ਤਰਾਂ ਰਾਹੀਂ ਤਾਮਿਲਨਾਡੂ ਸਮੇਤ ਹੋਰਨਾਂ ਰ...
ਟੈਕਸਟਾਈਲ ਇੰਡਸਟਰੀ ਲਈ ਵੀ ਮੀਲ ਦਾ ਪੱਥਰ ਸਾਬਤ ਹੋਵੇਗੀ ਹਰਿਆਣਾ ਉਦਯੋਗਿਕ ਪਾਲਿਸੀ-2026 – ਨਾਇਬ ਸਿੰਘ ਸੈਣੀ

ਟੈਕਸਟਾਈਲ ਇੰਡਸਟਰੀ ਲਈ ਵੀ ਮੀਲ ਦਾ ਪੱਥਰ ਸਾਬਤ ਹੋਵੇਗੀ ਹਰਿਆਣਾ ਉਦਯੋਗਿਕ ਪਾਲਿਸੀ-2026 – ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 22 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਟੈਕਸਟਾਈਲ ਇੰਡਸਟਰੀ ਦੇਸ਼ ਦੇ ਸਭ ਤੋਂ ਪੁਰਾਣੇ ਉਦਯੋਗਾਂ ਵਿੱਚੋਂ ਇੱਕ ਹੈ। ਇਹ ਆਮ ਲੋਕਾਂ ਨਾਲ ਜੁੜਿਆ ਹੋਇਆ ਉਦਯੋਗ ਹੈ। ਹਰਿਆਣਾ ਦੇ ਪਾਣੀਪਤ, ਫਰੀਦਾਬਾਦ ਸਮੇਤ ਕਈ ਜ਼ਿਲ੍ਹੇ ਅਜਿਹੇ ਹਨ, ਜੋ ਦੇਸ਼ ਵਿੱਚ ਸਭ ਤੋਂ ਵੱਧ ਐਕਸਪੋਰਟ ਕਰਦੇ ਹਨ। ਮੌਜੂਦਾ ਸਮੇਂ ਵਿੱਚ ਇਸ ਇੰਡਸਟਰੀ ਨੂੰ ਸਹਾਰੇ ਦੀ ਲੋੜ ਹੈ ਅਤੇ ਹਰਿਆਣਾ ਦੀ ਨਵੀਂ ਉਦਯੋਗਿਕ ਨੀਤੀ 2026 ਸੂਬੇ ਦੀ ਟੈਕਸਟਾਈਲ ਇੰਡਸਟਰੀ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਸ੍ਰੀ ਸੈਣੀ ਨੇ ਬੁੱਧਵਾਰ ਨੂੰ ਇਹ ਗੱਲ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਸੂਬੇ ਦੇ ਟੈਕਸਟਾਈਲ ਐਕਸਪੋਰਟਰਾਂ ਨਾਲ ਮੁਲਾਕਾਤ ਦੌਰਾਨ ਕਹੀ। ਹਰਿਆਣਾ ਉਦਯੋਗਿਕ ਨੀਤੀ 2026 (ਡਰਾਫਟ) ’ਤੇ ਚਰਚਾ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇਸ਼ ਅਤੇ ਸੂਬੇ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਪਛਾਣ ਰੱਖਣ ਵਾਲੀਆਂ ਵੱਡੀਆਂ ਉਦਯੋਗਿਕ ਇਕਾਈਆਂ ਅਤੇ ਸਮੂਹਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਰਹੇ ਸਨ। ਇੱਥੇ ਉਨ੍ਹਾਂ ਨੇ ਟੈਕਸਟਾਈਲ ਇੰਡਸਟਰੀ ਨਾਲ ਜੁੜੀਆਂ ਸੂਬੇ ਦੀਆਂ ਉਦਯੋਗਿਕ ਇਕਾਈਆਂ ਦੇ ਮੁਖ...
ਮਾਲ ਅਤੇ ਆਪਦਾ ਪ੍ਰਬੰਧਨ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਪੂਰੀ ਕੀਤੀ ਜਨਗਨਣਾ 2027 ਲਈ ਸਵੈ-ਗਨਣਾ ਪ੍ਰਕ੍ਰਿਆ

ਮਾਲ ਅਤੇ ਆਪਦਾ ਪ੍ਰਬੰਧਨ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਪੂਰੀ ਕੀਤੀ ਜਨਗਨਣਾ 2027 ਲਈ ਸਵੈ-ਗਨਣਾ ਪ੍ਰਕ੍ਰਿਆ

haryana
ਚੰਡੀਗੜ੍ਹ, 21 ਅਪ੍ਰੈਲ - ਮਾਲ ਅਤੇ ਆਪਦਾ ਪ੍ਰਬੰਧਨ ਦੀ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਜੋ ਜਨਗਨਣਾ 2027 ਲਈ ਸਟੇਟ ਨੋਡਲ ਆਫਿਸਰ ਵੀ ਹੈ, ਨੇ ਅੱਜ ਇੱਥੇ ਸਿਵਲ ਸੇਕ੍ਰੇਟੇਰਇਏਟ ਵਿੱਚ ਜਨਗਨਣਾ 2027 ਲਈ ਡਿਜੀਟਲ ਭਾਗੀਦਾਰੀ ਨੂੰ ਪ੍ਰੋਤਸਾਹਨ ਦਿੰਦੇ ਹੋਏ ਆਨਲਾਇਨ ਜਨਗਨਣਾ ਪੋਰਟਲ ਰਾਹੀਂ ਸਫਲਤਾਪੂਰਵਕ ਸਵੈ-ਗਨਣਾ (ਸੈਲਫ-ਏਨਿਯੂਮਰੇਸ਼ਨ) ਪ੍ਰਕ੍ਰਿਆ ਪੂਰੀ ਕੀਤੀ।           ਇਹ ਪਹਿਲ ਆਨਲਾਇਨ ਸਵੈ-ਗਨਣਾ ਪ੍ਰਕ੍ਰਿਆ ਸਹੂਲਤ ਦੀ ਉਪਲਬਧਤਾ ਅਤੇ ਸਰਲਤਾ ਨੂੰ ਦਰਸ਼ਾਉਂਦੀ ਹੈ, ਜਿਸ ਦੇ ਜਰਇਏ ਨਾਗਰਿਕ ਆਪਣੀ ਜਨਗਨਣਾ ਡਿਟੇਲਸ ਨੂੰ ਆਸਾਨੀ ਅਤੇ ਸਮੇਂਬੱਧ ਢੰਗ ਨਾਲ ਜਮ੍ਹਾ ਕਰ ਸਕਦੇ ਹਨ। ਇਸ ਨਾਲ ਫਿਜੀਕਲ ਵਿਜਿਟ ਦੀ ਜਰੂਰਤ ਵੀ ਘੱਟ ਹੋਵੇਗੀ ਅਤੇ ਪ੍ਰਕ੍ਰਿਆ ਵੱਧ ਸੁਗਮ ਬਣੇਗੀ।           ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਸਟੀਕ ਅਤੇ ਸਮੇਂ 'ਤੇ ਡੇਟਾ ਪੋਲਿਸੀ ਪਲਾਨਿੰਗ ਅਤੇ ਉਸ ਦੇ ਲਾਗੂ ਕਰਨ ਦੇ ਲਈ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਰਾਜ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਯੂਜ਼ਰ -ਫ੍ਰੈਂਡਲੀ, ਸੁਰੱਖਿਅਤ ਅਤੇ ਆਸਾਨ ਆਨਲਾਇਨ ਸਹੂਲਤ ਦਾ ਵੱਧ ਤੋਂ ਵੱਧ ਲਾਭ ਚੁੱਕਣ ਅਤੇ ਜਨਗ...
ਕਿਸ਼ੋਰ ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਉਣ ਲਈ ਐਚਪੀਵੀ ਟੀਕਾ ਲਗਾਉਣਾ ਲਾਜ਼ਮੀ-ਆਰਤੀ ਸਿੰੰਘ ਰਾਓ

ਕਿਸ਼ੋਰ ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਉਣ ਲਈ ਐਚਪੀਵੀ ਟੀਕਾ ਲਗਾਉਣਾ ਲਾਜ਼ਮੀ-ਆਰਤੀ ਸਿੰੰਘ ਰਾਓ

haryana
ਚੰਡੀਗੜ੍ਹ, 21 ਅਪ੍ਰੈਲ- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸ਼ੋਰ ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਉਣ ਲਈ ਹਯੂਮਨ ਪੈਪਿਲੋਕਾਵਾਇਰਸ ਟੀਕਾ ਲਾਜ਼ਮੀ ਲਗਵਾਉਣ। ਇਹ ਟੀਕਾ ਮੁਫਤ ਵਿੱਚ ਲਗਾਇਆ ਜਾ ਰਿਹਾ ਹੈ। ਸਿਹਤ ਮੰਤਰੀ ਅੱਜ ਚੰਡੀਗੜ੍ਹ ਵਿੱਚ ਰਾਜਭਰ ਤੋਂ ਆਏ ਲੋਕਾਂ ਦੀ ਸਮੱਸਿਆਵਾਂ ਸੁਣ ਰਹੇ ਸਨ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਰਾਜ ਵਿੱਚ ਲਗਭਗ 3 ਲੱਖ ਕਿਸ਼ੋਰ ਕੁੜੀਆਂ ( 14-15 ਸਾਲ ਦੀ ਉਮਰ ਵਰਗ ) ਨੂੰ ਇਹ ਟੀਕਾ ਲਗਾਇਆ ਜਾਵੇਗਾ। ਇਹ ਮੁਹਿੰਮ ਬੇਟਿਆਂ ਨੂੰ ਸਿਹਤ ਅਤੇ ਸੁਰੱਖਿਅਤ ਰੱਖਣ ਲਈ ਚਲਾਇਆ ਜਾ ਰਿਹਾ ਹੈ। ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗਤ 28 ਫਰਵਰੀ ਨੂੰ ਹਰਿਆਣਾ ਵਿੱਚ ਹਯੂਮਨ ਪੈਪਿਲੋਮਾ ਵਾਇਰਸ ਟੀਕਾ ਲਾਂਚ ਕੀਤਾ ਸੀ। ਇਹ ਟੀਕਾ ਐਚਪੀਵੀ ਦੇ ਟਾਇਪ 16 ਅਤੇ 18 ਤੋਂ ਸੁਰੱਖਿਆ ਦਿੰਦਾ ਹੈ, ਜੋ ਸਰਵਾਇਕਲ ਕੈਂਸਰ ਲਈ ਜਿੰਮੇਦਾਰ ਹੈ। ਨਾਲ ਹੀ ਟਾਇਪ 6 ਤੋਂ 11 ਤੋਂ ਵੀ ਸੁਰੱਖਿਆ ਦਿੰਦਾ ਹੈ। ਇਸ ਦਾ ਟਾਰਗੇਟ ਲਾਭਾਰਥੀ ਉਹ ਕਿਸ਼ੋਰ ਕੁੜੀਆਂ ਹਨ ਜਿਨ੍ਹਾਂ ਨੇ 1...
ਭਾਜਪਾ ਦੀ ਰਾਜਨੀਤੀ ਦਾ ਆਧਾਰ ਵੋਟ ਬੈਂਕ ਨਹੀਂ, ਸਗੋ ਜਨ-ਜਨ ਦਾ ਸਨਮਾਨ ਤੇ ਵਿਕਾਸ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਭਾਜਪਾ ਦੀ ਰਾਜਨੀਤੀ ਦਾ ਆਧਾਰ ਵੋਟ ਬੈਂਕ ਨਹੀਂ, ਸਗੋ ਜਨ-ਜਨ ਦਾ ਸਨਮਾਨ ਤੇ ਵਿਕਾਸ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 21 ਅਪ੍ਰੈਲ  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਦਾ ਆਧਾਰ ਵੋਟ ਨਹੀਂ, ਸਗੋ ਹਰ ਨਾਗਰਿਕ ਦਾ ਸਨਮਾਨ ਅਤੇ ਉਸ ਦਾ ਵਿਕਾਸ ਹੈ। ਸਰਕਾਰ ਤੁਸ਼ਟੀਕਰਣ ਦੀ ਨਹੀਂ, ਸਗੋ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੰਮ ਕਰਦੀ ਹੈ। ਇਹ ਸਰਕਾਰ ਵੋਟ ਬੈਂਕ ਨਹੀਂ ਬਣਾਉਂਦੀ ਸਗੋ ਵਿਕਾਸ ਬੈਂਕ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਬਦਲਾਅ ਲਈ ਤਿਆਰ ਰਹੇ ਅਤੇ ਪੰਜਾਬ ਨੂੰ ਖੁਸ਼ਹਾਲ ਬਨਾਉਣ ਦੀ ਦਿਸ਼ਾ ਵਿੱਚ ਕੰਮ ਕਰਨ। ਭਾਜਪਾ ਦੀ ਸਰਕਾਰ ਬਨਣ 'ਤੇ ਪੰਜਾਬ ਵਿੱਚ ਨਸ਼ੇ ਦਾ ਧੰਧਾ ਕਰਨ ਵਾਲੇ ਪੰਜਾਬ ਛੱਡ ਕੇ ਭੱਜ ਜਾਣਗੇ।           ਮੁੱਖ ਮੰਤਰੀ ਨੇ ਇਹ ਗੱਲ ਮੰਗਲਵਾਰ ਨੂੰ ਸੰਤ ਕਬੀਰ ਕੁਟੀਰ ਚੰਡੀਗੜ੍ਹ ਵਿੱਚ ਆਏ ਰਾਏ ਸਿੱਖ ਸਮਾਜ ਦੇ ਵਡਦ ਨੂੰ ਸੰਬੋਧਿਤ ਕਰਦੇ ਹੋਏ ਕਹੀ। ਜਦੋਂ ਅਸੀਂ ਪੰਜਾਬ ਦਾੇ ਹਾਲਾਤ ਦੀ ਤੁਲਣਾ ਕਰਦੇ ਹਨ, ਤਾਂ ਹਰਿਆਣਾ ਵਿੱਚ ਸੁਸਾਸ਼ਨ ਦਾ ਮਾਡਲ ਸੇਵਾ ਦਾ ਵਧੀਆ ਉਦਾਹਰਣ           ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ ਲੁਭਾਵਨੇ ਵਾਅਦੇ ਕੀਤੇ, ਉੱਥੇ ਹੀ ਮੌਜੂਦਾ ਹਰਿਆਣਾ ਸਰਕਾਰ ਨੇ ਜਮੀਨੀ ਪੱਧਰ 'ਤੇ ਰਾਖ...
ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਨ ਨੂੰ ਲੈ ਕੇ ਸਰਕਾਰ ਚੌਕਸ – ਸ਼ਰੂਤੀ ਚੌਧਰੀ

ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਨ ਨੂੰ ਲੈ ਕੇ ਸਰਕਾਰ ਚੌਕਸ – ਸ਼ਰੂਤੀ ਚੌਧਰੀ

haryana
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੜ੍ਹ ਪ੍ਰਬੰਧਨ ਨੂੰ ਲੈ ਕੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸੰਭਾਵਿਤ ਹੜ੍ਹ ਦੇ ਹਾਲਾਤ ਨਾਲ ਨਜਿਠਣ ਲਈ ਸਮੇਂ ਰਹਿੰਦੇ ਸਾਰੇ ਜਰੂਰੀ ਤਿਆਰੀਆਂ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ।           ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਹੜ੍ਹ ਸਬੰਧੀ ਸਾਰੇ ਕੰਮਾਂ ਲਈ ਇਸ ਹਫਤੇ ਦੇ ਅੰਦਰ ਟੈਂਡਰ ਮੰਗੇ ਜਾਣ, ਤਾਂ ਜੋ ਕੰਮਾਂ ਵਿੱਚ ਕਿਸੇ ਤਰ੍ਹਾ ਦੀ ਦੇਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਦਾ ਭੁਗਤਾਨ ਐਸਈ, ਐਕਸਈਐਨ, ਜੇਈ ਅਤੇ ਸਬੰਧਿਤ ਸਰਪੰਚਾਂ ਵੱਲੋਂ ਤਸਦੀਕ ਦੇ ਬਾਅਦ ਕੀਤਾ ਜਾਵੇਗਾ, ਜਿਸ ਨਾਲ ਪਾਰਦਰਸ਼ਿਤਾ ਅਤੇ ਗੁਣਵੱਤਾ ਯਕੀਨੀ ਹੋ ਸਕੇ।           ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਗਾਦ ਕੱਢਣ ਦੇ ਕੰਮਾਂ ਵਿੱਚ ਲਾਪ੍ਰਵਾਹੀ ਨਾ ਹੋਵੇ, ਇਸ ਦੇ ਲਈ ਮੁੱਖ ਦਫਤਰ ਪੱਧਰ ਤੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਟੀਮ ਵੱਖ-ਵੱਖ ਖੇਤਰਾਂ ਵਿੱਚ ...
ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ

haryana
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਓ ਤਿੰਨ ਏਜੰਡੇ ਰੱਖੇ ਗਏ ਜਿਸ ਵਿੱਚੋਂ ਦੋ ਏਜੰਡਿਆਂ ਨੂੰ ਅੰਤਮ ਰੂਪ ਦਿੱਤਾ ਗਿਆ।           ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਹਰਿਆਣਾ ਬਿਜਲੀ ਵੰਡ ਨਿਗਮ ਦੇ 220 ਕੇਵੀ ਦੇ ਟ੍ਰਾਂਸਫਾਰਮਰਾਂ ਲਈ ਐਸਐਫ 6 ਗੈਸ ਸਰਕਿਟ ਬ੍ਰੇਕਰ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਟ੍ਰਾਂਸਫਾਰਮਰਾਂ ਲਈ 41 ਗੈਸ ਸਰਕਿਟ ਬ੍ਰੇਕਰ ਖਰੀਦੇ ਜਾਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਇੰਨ੍ਹਾਂ ਦੀ ਨਿਯਮਤ ਸਪਲਾਈ ਯਕੀਨੀ ਕੀਤੀ ਜਾ ਸਕੇਗੀ। ਇਸ ਲਈ ਬਿਜਲੀ ਵੰਡ ਨਿਗਮ ਨੂੰ ਲਗਭਗ 918.4 ਲੱਖ ਰੁਪਏ ਦੀ ਲਾਗਤ ਨਾਲ ਸਰਕਿਟ ਬ੍ਰੇਕਰ ਖਰੀਦੇ ਜਾਣਗੇ।           ਇਸੀ ਤਰ੍ਹਾ ਹਿਸਾਰ ਵਿੱਚ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ ਵਿੱਚ ਇੰਫ੍ਰਾਸਟਕਚਰ ਵਿਕਸਿਤ ਕਰਨ ਤੇ ਨਵੇਂ ਵਾਹਨਾਂ ਲਹੀ ਪ੍ਰੋਗਰਾਮ ਮੈਨੇਜਰ ਵਜੋ ਕੰਮ ਕਰਨ ਤਹਿਤ ਸਲਾਹਕਾਰ ਦੀ ਨਿਯੁਕਤੀ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤਰ੍ਹਾ ਹਿਸਾਰ ਵਿੱਚ ਬਨਣ ਵਾਲੇ ਮੈਨੂਫੈਚਰਿੰਗ ...
ਡਾ. ਸੁਮਿਤਾ ਮਿਸ਼ਰਾ ਨੇ ਆਯੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਦੀ ਸਮੀਖਿਆ ਕੀਤੀ

ਡਾ. ਸੁਮਿਤਾ ਮਿਸ਼ਰਾ ਨੇ ਆਯੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਦੀ ਸਮੀਖਿਆ ਕੀਤੀ

haryana
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ  ਨੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਅਤੇ ਰਾਜ ਦੀ ਚਿਰਾਯੂ ਯੋਜਨਾ ਦੀ ਪ੍ਰਗਤੀ ਦੇ ਮੁਲਾਂਕਣ ਨੂੰ ਲੈ ਕੇ ਸੋਮਵਾਰ ਨੂੰ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਹਰਿਆਣਾ ਮੈਡੀਕਲ ਸਰਵਿਸੇਜ ਕਾਰਪੋਰੇਸ਼ਨ ਲਿਮੀਅੇਡ ਤੋਂ ਆਡਿਟ ਅਤੇ ਕਲੇਮ ਪ੍ਰਕ੍ਰਿਆ ਲਈ ਥਰਡ ਪਾਰਟੀ ਏਡਮਿਨਿਸਟ੍ਰੇਟਰ ਨੂੰ ਸਖਤ ਨਿਰਦੇਸ਼ ਦਿੱਤੇ ਗਏ। ਨਾਲ ਹੀ, ਸਕੀਮ ਤਹਿਤ ਸਰਕਾਰੀ ਮੈਡੀਕਲ ਕਾਲਜਾਂ ਅਤੇ ਪਬਲਿਕ ਸਿਹਤ ਸੰਸਥਾਨ ਤੋਂ ਕਲੇਮ ਵਧਾਉਣ ਲਈ ਇੱਕ ਰਣਨੀਤੀ ਬਨਾਉਣ ਦਾ ਆਦੇਸ਼ ਦਿੱਤਾ ਗਿਆ।           ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਯੋਜਨਾ ਦੇ ਕੰਮਕਾਜ ਵਿੱਚ ਥਰਡ-ਪਾਰਟੀ ਆਡਿਟ ਜਰੂਰੀ ਕੀਤਾ ਜਾਵੇਗਾ, ਤਾਂ ਜੋ ਇਹ ਯਕੀਨੀ ਕੀਤੀ ਜਾ ਸਕੇ ਕਿ ਆਯੂਸ਼ਮਾਨ ਭਾਰਤ ਪ੍ਰਕ੍ਰਿਆ ਵਿੱਚ ਕੋਈ ਥੋਖਾਧੜੀ ਨਾ ਹੋਵੇ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਆਯੂਸ਼ਮਾਨ ਭਾਰਤ ਤਹਿਤ ਸਰਕਾਰੀ ਕਾਲਜਾਂ ਅਤੇ ਮੈਡੀਕਲ ਅਦਾਰਿਆਂ ਤੋਂ ਕਲੇਮ ਨੂੰ ਕਿਵੇਂ ਕਾਫੀ ਵਧਾਇਆ ਜਾ ਸਕਦਾ ਹੈ, ਇਸ ਦੀ ਜਾਂਚ ਲਈ ਰਣਨੀਤੀ ਬਣਾਈ ਜਾ...
ਹਰਿਆਣਾ ਵਿੱਚ 8,200 ਕਰੋੜ ਦੀ ਬਕਾਇਆ ਵਸੂਲੀ ਲਈ ਤੇਜ ਹੋਵੇਗੀ ਮੁਹਿੰਮ – ਅਨਿਲ ਵਿਜ

ਹਰਿਆਣਾ ਵਿੱਚ 8,200 ਕਰੋੜ ਦੀ ਬਕਾਇਆ ਵਸੂਲੀ ਲਈ ਤੇਜ ਹੋਵੇਗੀ ਮੁਹਿੰਮ – ਅਨਿਲ ਵਿਜ

haryana
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਭੂਮੀ ਵਸੂਲੀ ਐਕਟ ਤਹਿਤ ਸਥਾਈ ਰੂਪ ਨਾਲ ਕੱਟੇ ਗਏ ਬਿਜਲੀ ਕਨੈਕਸ਼ਨਾਂ ਵਾਲੇ ਖਪਤਕਾਰਾਂ ਤੋਂ ਬਕਾਇਆ ਰਕਮ ਦੀ ਵਸੂਲੀ ਤਹਿਤ 15 ਦਿਨਾਂ ਦੇ ਅੰਦਰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਵਸੂਲੀ ਪ੍ਰਕ੍ਰਿਆ ਨਿਰਧਾਰਿਤ ਸਮੇਂ ਵਿੱਚ ਪੂਰੀ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਤਰ੍ਹਾ ਦੀ ਢਿੱਲ ਨਾ ਵਰਤੀ ਜਾਵੇ।           ਇਸ ਤੋਂ ਇਲਾਵਾ, ਬਕਾਇਆ ਵਸੂਲੀ 'ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਸੂਬੇ ਵਿੱਚ ਕੁੱਲ 8200 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਇਸ ਪ੍ਰਕ੍ਰਿਆ ਨੂੱ ਹੋਰ ਵੱਧ ਤੇਜ ਕੀਤਾ ਜਾਵੇਗਾ।           ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਊਰਜਾ ਮੰਤਰੀ ਨੇ ਕਿਹਾ ਕਿ ਬਿਜਲੀ ਚੋਰੀ 'ਤੇ ਸਖਤੀ ਨਾਲ ਰੋਕ ਲਗਾਉਣ ਲਈ ਜਿਨ੍ਹਾਂ ਖਪਤਕਾਰਾਂ ਦੇ ਇੱਥੇ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਇੱਕ ਵਾਰ ਮੁੜ ਭੂਮੀ ਵਸੂਲੀ ਐਕਟ ਤਹਿਤ ਨੋਟਿਸ ਜ...