ਹਰਿਆਣਾ ਵਿੱਚ ਬਣੇਗਾ ਖਿਡੌਣਾ ਉਦਯੋਗ ਲਈ ਵਿਸ਼ੇਸ਼ ਕਲੱਸਟਰ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 23 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਖਿਡੌਣਾ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ 250 ਤੋਂ 300 ਏਕੜ ਵਿੱਚ ਇੱਕ ਵਿਸ਼ੇਸ਼ ਕਲੱਸਟਰ ਵਿਕਸਤ ਕੀਤਾ ਜਾਵੇਗਾ। ਖਿਡੌਣਾ ਉਦਯੋਗ ਕਲੱਸਟਰ ਵਿਕਸਤ ਹੋਣ ਨਾਲ ਨਾ ਸਿਰਫ਼ ਹਰਿਆਣਾ ਦੇ ਉਦਯੋਗ ਜਗਤ ਨੂੰ ਨਵੀਂ ਪਛਾਣ ਮਿਲੇਗੀ ਸਗੋਂ ਨਿਰਯਾਤ ਵਧਣ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਇਹ ਜਾਣਕਾਰੀ ਵੀਰਵਾਰ ਸ਼ਾਮ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਮੋਹਨ ਲਾਲ ਬਡੌਲੀ ਵੀ ਮੌਜੂਦ ਸਨ।
ਮੁੱਖ ਮੰਤਰੀ ਦੀ ਅਗਵਾਈ ਹੇਠ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਹਰਿਆਣਾ ਦੀ ਨਵੀਂ ਉਦਯੋਗ ਨੀਤੀ 2026 ਦੇ ਫਾਈਨਲ ਡਰਾਫਟ ਨੂੰ ਲੈ ਕੇ ਦੋ ਦਿਨਾਂ ਉੱਚ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਹਿੱਤਧਾਰਕਾਂ ਨੇ ਹਿੱਸਾ ਲਿਆ। ਕਰੀਬ 40 ਵਫਦਾਂ ਨੇ ਨੀਤੀ ਦੇ ਪ੍ਰਾਵਧਾਨਾਂ ਦੀ ਸ਼ਲਾਘਾ ਕਰਦੇ ਹੋਏ ਆਪਣੇ ਸੁਝਾਅ ਵੀ ਪੇਸ਼ ਕ...








