ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ, ਬੇਟੀਆਂ ਦੇ ਸਪਨੇ ਹੋਣਗੇ ਸਾਕਾਰ- ਨਾਇਬ ਸਿੰਘ ਸੈਣੀ
ਚੰਡੀਗੜ੍ਹ, 13 ਅਪ੍ਰੈਲ- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ ਹੈ ਜਿੱਥੇ ਦੇਸ਼ ਦੀ ਬੇਟੀਆਂ ਦੇ ਸਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ। ਇਸ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਦੇਸ਼ ਦੀ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਮੁੱਖ ਧਾਰਾ ਵਿੱਚ ਲਿਆਉਂਦਾ ਹੈ। ਇਹ ਕਾਨੂੰਨ ਮਹਿਲਾਵਾਂ ਨੂੰ ਸਿਰਫ ਭਾਗੀਦਾਰੀ ਨਹੀਂ ਨੀਤੀ ਨਿਰਮਾਣ ਵਿੱਚ ਅਗਵਾਈ ਦੀ ਭੂਮਿਕਾ ਦਿੰਦਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕਲਾ ਅਤੇ ਸਭਿਆਚਾਰ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਆਯੋਜਿਤ 2 ਦਿਨਾਂ ਰਾਜ ਪੱਧਰੀ ਵਿਸਾਖੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪ੍ਰੋਗਰਾਮ ਨੁੰ ਆਨਲਾਇਨ ਪ੍ਰਣਾਲੀ ਨਾਲ ਸੁਣ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2015 ਵਿੱਚ ਹਰਿਆਣਾ ਪਾਣੀਪਤ ਤੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਸ਼ੁਰੂ ਕੀਤਾ। ਜਿਸ ਦੇ ਨਤੀਜੇਵਜੋ ਅੱਜ ਹਰਿਆਣਾ ਦਾ ਲਿੰਗਨ...








