Shadow

haryana

ਡਾ. ਸੁਮਿਤਾ ਮਿਸ਼ਰਾ ਨੇ ਆਯੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਦੀ ਸਮੀਖਿਆ ਕੀਤੀ

ਡਾ. ਸੁਮਿਤਾ ਮਿਸ਼ਰਾ ਨੇ ਆਯੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਦੀ ਸਮੀਖਿਆ ਕੀਤੀ

haryana
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ  ਨੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਅਤੇ ਰਾਜ ਦੀ ਚਿਰਾਯੂ ਯੋਜਨਾ ਦੀ ਪ੍ਰਗਤੀ ਦੇ ਮੁਲਾਂਕਣ ਨੂੰ ਲੈ ਕੇ ਸੋਮਵਾਰ ਨੂੰ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਹਰਿਆਣਾ ਮੈਡੀਕਲ ਸਰਵਿਸੇਜ ਕਾਰਪੋਰੇਸ਼ਨ ਲਿਮੀਅੇਡ ਤੋਂ ਆਡਿਟ ਅਤੇ ਕਲੇਮ ਪ੍ਰਕ੍ਰਿਆ ਲਈ ਥਰਡ ਪਾਰਟੀ ਏਡਮਿਨਿਸਟ੍ਰੇਟਰ ਨੂੰ ਸਖਤ ਨਿਰਦੇਸ਼ ਦਿੱਤੇ ਗਏ। ਨਾਲ ਹੀ, ਸਕੀਮ ਤਹਿਤ ਸਰਕਾਰੀ ਮੈਡੀਕਲ ਕਾਲਜਾਂ ਅਤੇ ਪਬਲਿਕ ਸਿਹਤ ਸੰਸਥਾਨ ਤੋਂ ਕਲੇਮ ਵਧਾਉਣ ਲਈ ਇੱਕ ਰਣਨੀਤੀ ਬਨਾਉਣ ਦਾ ਆਦੇਸ਼ ਦਿੱਤਾ ਗਿਆ।           ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਯੋਜਨਾ ਦੇ ਕੰਮਕਾਜ ਵਿੱਚ ਥਰਡ-ਪਾਰਟੀ ਆਡਿਟ ਜਰੂਰੀ ਕੀਤਾ ਜਾਵੇਗਾ, ਤਾਂ ਜੋ ਇਹ ਯਕੀਨੀ ਕੀਤੀ ਜਾ ਸਕੇ ਕਿ ਆਯੂਸ਼ਮਾਨ ਭਾਰਤ ਪ੍ਰਕ੍ਰਿਆ ਵਿੱਚ ਕੋਈ ਥੋਖਾਧੜੀ ਨਾ ਹੋਵੇ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਆਯੂਸ਼ਮਾਨ ਭਾਰਤ ਤਹਿਤ ਸਰਕਾਰੀ ਕਾਲਜਾਂ ਅਤੇ ਮੈਡੀਕਲ ਅਦਾਰਿਆਂ ਤੋਂ ਕਲੇਮ ਨੂੰ ਕਿਵੇਂ ਕਾਫੀ ਵਧਾਇਆ ਜਾ ਸਕਦਾ ਹੈ, ਇਸ ਦੀ ਜਾਂਚ ਲਈ ਰਣਨੀਤੀ ਬਣਾਈ ਜਾ...
ਹਰਿਆਣਾ ਵਿੱਚ 8,200 ਕਰੋੜ ਦੀ ਬਕਾਇਆ ਵਸੂਲੀ ਲਈ ਤੇਜ ਹੋਵੇਗੀ ਮੁਹਿੰਮ – ਅਨਿਲ ਵਿਜ

ਹਰਿਆਣਾ ਵਿੱਚ 8,200 ਕਰੋੜ ਦੀ ਬਕਾਇਆ ਵਸੂਲੀ ਲਈ ਤੇਜ ਹੋਵੇਗੀ ਮੁਹਿੰਮ – ਅਨਿਲ ਵਿਜ

haryana
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਭੂਮੀ ਵਸੂਲੀ ਐਕਟ ਤਹਿਤ ਸਥਾਈ ਰੂਪ ਨਾਲ ਕੱਟੇ ਗਏ ਬਿਜਲੀ ਕਨੈਕਸ਼ਨਾਂ ਵਾਲੇ ਖਪਤਕਾਰਾਂ ਤੋਂ ਬਕਾਇਆ ਰਕਮ ਦੀ ਵਸੂਲੀ ਤਹਿਤ 15 ਦਿਨਾਂ ਦੇ ਅੰਦਰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਵਸੂਲੀ ਪ੍ਰਕ੍ਰਿਆ ਨਿਰਧਾਰਿਤ ਸਮੇਂ ਵਿੱਚ ਪੂਰੀ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਤਰ੍ਹਾ ਦੀ ਢਿੱਲ ਨਾ ਵਰਤੀ ਜਾਵੇ।           ਇਸ ਤੋਂ ਇਲਾਵਾ, ਬਕਾਇਆ ਵਸੂਲੀ 'ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਸੂਬੇ ਵਿੱਚ ਕੁੱਲ 8200 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਇਸ ਪ੍ਰਕ੍ਰਿਆ ਨੂੱ ਹੋਰ ਵੱਧ ਤੇਜ ਕੀਤਾ ਜਾਵੇਗਾ।           ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਊਰਜਾ ਮੰਤਰੀ ਨੇ ਕਿਹਾ ਕਿ ਬਿਜਲੀ ਚੋਰੀ 'ਤੇ ਸਖਤੀ ਨਾਲ ਰੋਕ ਲਗਾਉਣ ਲਈ ਜਿਨ੍ਹਾਂ ਖਪਤਕਾਰਾਂ ਦੇ ਇੱਥੇ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਇੱਕ ਵਾਰ ਮੁੜ ਭੂਮੀ ਵਸੂਲੀ ਐਕਟ ਤਹਿਤ ਨੋਟਿਸ ਜ...
ਯੁੱਧ ਕਾਰਨ ਤਾਰਕੋਲ ਦੀ ਕਮੀ ਨਾਲ ਸੜਕ ਨਿਰਮਾਣ ਪ੍ਰਭਾਵਿਤ ਨਾ ਹੋਵੇ, 6 ਮਹੀਨਿਆਂ ਲਈ ਇਮਪੋਰਟਿਡ ਤਾਰਕੋਲ ਦੇ ਇਸਤੇਮਾਲ ਨੂੰ ਮੰਜ਼ੂਰੀ-ਮੁੱਖ ਮੰਤਰੀ

ਯੁੱਧ ਕਾਰਨ ਤਾਰਕੋਲ ਦੀ ਕਮੀ ਨਾਲ ਸੜਕ ਨਿਰਮਾਣ ਪ੍ਰਭਾਵਿਤ ਨਾ ਹੋਵੇ, 6 ਮਹੀਨਿਆਂ ਲਈ ਇਮਪੋਰਟਿਡ ਤਾਰਕੋਲ ਦੇ ਇਸਤੇਮਾਲ ਨੂੰ ਮੰਜ਼ੂਰੀ-ਮੁੱਖ ਮੰਤਰੀ

haryana
ਚੰਡੀਗੜ੍ਹ, 18 ਅਪ੍ਰੈਲ- ਮੀਡੀਲ ਇਸਟ ਵਿੱਚ ਚਲ ਰਹੇ ਯੁੱਧ ਕਾਰਨ ਤਾਰਕੋਲ ਦੀ ਕਮੀ ਅਤੇ ਇਸ ਦੀ ਵਧੀ ਕੀਮਤਾਂ ਦੇ ਕਾਰਨ ਸੜਕ ਨਿਰਮਾਣ ਅਤੇ ਮਰੱਮਤ ਦੇ ਕੰਮ ਬਾਧਿਤ ਨਾ ਹੋਵੇ, ਇਸ ਦੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰਿਆਂ ਦੀ ਅਪੀਲ 'ਤੇ ਅਗਲੇ 6 ਮਹੀਨਿਆਂ ਲਈ ਇਮਪੋਰਟਿਡ ਤਾਰਕੋਲ ਦੇ ਇਸਤੇਮਾਲ ਨੂੰ ਮੰਜ਼ੂਰੀ ਦਿੱਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਸੜਕ ਨਿਰਮਾਣ ਅਤੇ ਰਖਰਖਾਵ ਨਾਲ ਸਬੰਧਿਤ ਵਿਭਾਗਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਵਿਤੀ ਸਾਲ 2025-26 ਵਿੱਚ ਕੀਤੇ ਗਏ ਸੜਕ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਜਾਣਕਾਰੀ ਲਈ ਅਤੇ ਵਿਤੀ ਸਾਲ 2026-27 ਵਿੱਚ ਕੀਤੇ ਜਾਣ ਵਾਲੇ ਕੰਮਾਂ ਦੇ ਸਬੰਧ ਵਿੱਚ ਵਿਭਾਗਾਂ ਦੇ ਟੀਚਿਆਂ 'ਤੇ ਚਰਚਾ ਕਰਦੇ ਹੋਏ ਅਧਿਕਾਰਿਆਂ ਨੂੰ ਲੋੜਵੰਦ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਪੀਡਬਲੂਡੀ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ, ਜ਼ਿਲ੍ਹਾ ਪਰਿਸ਼ਦ/ ਪੰਚਾਇਤੀ ਰਾਜ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਐਚਐਸਆਈਡੀਸੀ, ਸ਼ਹਿਰੀ ਸਥਾਨਕ ਨਿਗਮ ਅਤੇ ਪੀਐਮਡੀਏ, ਜੀਐਮਡੀਏ, ਐਸਐਮਡੀਏ ਸਮੇਤ...
ਨਵੀਂ ਦਿੱਲੀ ਵਿੱਚ ਸਿੱਖਿਆ ਸੁਧਾਰਾਂ ‘ਤੇ ਮੰਥਨ- ਹਰਿਆਣਾ ਦੇ ਸਿੱਖਿਆ ਮੰਤਰੀ ਨੇ ਕੇਂਦਰੀ ਊਰਜਾ ਮੰਤਰੀ ਤੋਂ ਲਿਆ ਮਾਰਗਦਰਸ਼ਨ

ਨਵੀਂ ਦਿੱਲੀ ਵਿੱਚ ਸਿੱਖਿਆ ਸੁਧਾਰਾਂ ‘ਤੇ ਮੰਥਨ- ਹਰਿਆਣਾ ਦੇ ਸਿੱਖਿਆ ਮੰਤਰੀ ਨੇ ਕੇਂਦਰੀ ਊਰਜਾ ਮੰਤਰੀ ਤੋਂ ਲਿਆ ਮਾਰਗਦਰਸ਼ਨ

haryana
ਚੰਡੀਗੜ੍ਹ, 18 ਅਪ੍ਰੈਲ- ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਸਿੱਖਿਆ ਵਿਭਾਗ ਦੇ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ, ਨਵੀਨਤਾਵਾਂ (ਨਵਾਚਾਰਾਂ) ਅਤੇ ਸੁਧਾਰਵਾਦੀ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਮਾਰਗਦਰਸ਼ਨ ਪ੍ਰਾਪਤ ਕੀਤਾ। ਬੈਠਕ ਦੌਰਾਨ ਸਿੱਖਿਆ ਮੰਤਰੀ ਨੇ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਗੁਣਵੱਤਾ ਸੁਧਾਰ, ਡਿਜੀਟਲ ਲਰਨਿੰਗ, ਇਨਫਰਾਸਟਰੱਕਚਰ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨਾਲ ਜੁੜੀਆਂ ਯੋਜਨਾਵਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਆਧੁਨਿਕ, ਪਾਰਦਰਸ਼ੀ ਅਤੇ ਨਤੀਜਾ ਮੁਖੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਕੇਂਦਰੀ ਊਰਜਾ ਮੰਤਰੀ ਨੇ ਰਾਜ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਪ੍ਰਗਤੀ ਦੀ ਨੀਂਹ ਹੁੰਦੀ ਹ...
ਨਾਰਨੌਲ ਦੇ ਬੜਕੋਦਾ-ਬੜਗਾਂਵ ਵਿੱਚ 14 ਏਕੜ ਵਿੱਚ ਬਣੇਗਾ ਅਤਿ-ਆਧੁਨਿਕ ਜ਼ਿਲ੍ਹਾ ਪੱਧਰੀ ਸਟੇਡੀਅਮ, ਖੇਡ ਰਾਜ ਮੰਤਰੀ ਨੇ ਕੀਤਾ ਸਾਈਟ ਨਿਰੀਖਣ

ਨਾਰਨੌਲ ਦੇ ਬੜਕੋਦਾ-ਬੜਗਾਂਵ ਵਿੱਚ 14 ਏਕੜ ਵਿੱਚ ਬਣੇਗਾ ਅਤਿ-ਆਧੁਨਿਕ ਜ਼ਿਲ੍ਹਾ ਪੱਧਰੀ ਸਟੇਡੀਅਮ, ਖੇਡ ਰਾਜ ਮੰਤਰੀ ਨੇ ਕੀਤਾ ਸਾਈਟ ਨਿਰੀਖਣ

haryana
ਚੰਡੀਗੜ੍ਹ, 18 ਅਪ੍ਰੈਲ- ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਅਤੇ ਖਿਡਾਰੀਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਖੇਡ ਰਾਜ ਮੰਤਰੀ ਅੱਜ ਪਿੰਡ ਨਾਰਨੌਲ ਦੇ ਬੜਕੋਦਾ-ਬੜਗਾਂਵ ਵਿੱਚ ਪ੍ਰਸਤਾਵਿਤ ਖੇਡ ਸਟੇਡੀਅਮ ਦੀ ਸਾਈਟ ਦਾ ਨਿਰੀਖਣ ਕਰਨ ਤੋਂ ਬਾਅਦ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਗੌਤਮ ਨੇ ਕਿਹਾ ਕਿ ਖੇਡ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਪਿੰਡ ਬੜਕੋਦਾ-ਬੜਗਾਂਵ ਵਿੱਚ ਲਗਭਗ 14 ਏਕੜ ਜ਼ਮੀਨ 'ਤੇ ਇੱਕ ਸ਼ਾਨਦਾਰ ਜ਼ਿਲ੍ਹਾ ਪੱਧਰੀ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਅੱਜ ਸੂਬੇ ਦੇ ਖਿਡਾਰੀ ਪੂਰੀ ਦੁਨੀਆ ਵਿੱਚ ਨਾਮ ਰੌਸ਼ਨ ਕਰ ਰਹੇ ਹਨ। ਨਿਰੀਖਣ ਦੌਰਾਨ ਖੇਡ ਰਾਜ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ...
ਮੁੱਖ ਮੰਤਰੀ ਨੇ ਰਾਜ ਵਿੱਚ ਉਸਾਰੀ ਅਧੀਨ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ, ਵਿਭਾਗਾਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ

ਮੁੱਖ ਮੰਤਰੀ ਨੇ ਰਾਜ ਵਿੱਚ ਉਸਾਰੀ ਅਧੀਨ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ, ਵਿਭਾਗਾਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ

haryana
ਚੰਡੀਗੜ੍ਹ, 18 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਇੱਕ ਉੱਚ ਪੱਧਰੀ 'ਪ੍ਰਗਤੀ' ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਰਾਜ ਭਰ ਵਿੱਚ ਚੱਲ ਰਹੇ 75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਹਰੇਕ ਪ੍ਰੋਜੈਕਟ ਦਾ ਕੰਮ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਸਾਰੇ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ਼ਹਿਰੀ ਵਿਕਾਸ, ਸਿਹਤ ਬੁਨਿਆਦੀ ਢਾਂਚਾ, ਸੈਰ-ਸਪਾਟਾ, ਪੁਰਾਤੱਤਵ ਅਤੇ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਪ੍ਰਮੁੱਖ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਰੀਦਾਬਾਦ ਵਿੱਚ 217 ਕਰੋੜ ਰੁਪਏ ਦੀ ਮਾਸਟਰ ਜਲ ਸਪਲਾਈ ਯੋਜਨਾ, ਜਿਸ ਵਿੱਚ ਯਮੁਨਾ ਨਦੀ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ 12 ਰੈਨੀ ਵੈੱਲ (Rainy Wells) ਸਥਾਪਿਤ ਕੀਤੇ ਜਾ ਰਹੇ ਹਨ, 67 ਫੀਸਦੀ ਤੱਕ ਪੂਰੀ ਹੋ ਚੁੱਕੀ ਹੈ। ਦੋ ਰੈਨੀ ਵੈੱਲ ਪਹਿਲਾਂ ਹੀ ਪੂਰੇ ਹੋ ਚੁੱ...
ਹਰਿਆਣਾ ਵਿੱਚ ਮਾਲ ਸ਼ਿਕਾਇਤਾਂ ਦਾ 48 ਘੰਟੇ ਵਿੱਚ ਹੋਵੇਗਾ ਹੱਲ, ਨਾਗਰਿਕ ਹੇਲਪਡੇਸਕ ਲਾਂਚ-ਡਾ. ਸੁਮਿਤਾ ਮਿਸ਼ਰਾ

ਹਰਿਆਣਾ ਵਿੱਚ ਮਾਲ ਸ਼ਿਕਾਇਤਾਂ ਦਾ 48 ਘੰਟੇ ਵਿੱਚ ਹੋਵੇਗਾ ਹੱਲ, ਨਾਗਰਿਕ ਹੇਲਪਡੇਸਕ ਲਾਂਚ-ਡਾ. ਸੁਮਿਤਾ ਮਿਸ਼ਰਾ

haryana
ਚੰਡੀਗੜ੍ਹ, 17 ਅਪ੍ਰੈਲ- ਹਰਿਆਣਾ ਦੇ ਮਾਲਿਆ ਵਿਭਾਗ ਨੇ ਰਜਿਸਟ੍ਰੇਸ਼ਨ ਅਤੇ ਹੋਰ ਮਾਲਿਆ ਸੇਵਾਵਾਂ ਨਾਲ ਜੁੜੀ ਜਨ ਸ਼ਿਕਾਇਤਾਂ ਦੇ ਸਮੇਬੱਧ ਹੱਲ ਲਈ ਇੱਕ ਸਮਰਪਿਤ ਸਿਟਿਜਨ ਹੇਲਪਡੇਸਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਾਲਿਆ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿਤੀਕਮੀਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਆਦੇਸ਼ਾਨੁਸਾਰ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਸ਼ਿਕਾਇਤਾਂ ਦੇ ਹੱਲ ਵਿੱਚ ਹੋਣ ਵਾਲੀ ਦੇਰੀ ਨੂੰ ਖਤਮ ਕਰਨਾ, ਅਨਿਅਮਿਤੱਤਾ 'ਤੇ ਰੋਕ ਲਗਾਉਣਾ ਅਤੇ ਰਾਜਭਰ ਵਿੱਚ ਸਰਕਾਰੀ ਸੇਵਾਵਾਂ ਨੂੰ ਹੋਰ ਵੱਧ ਨਾਗਰਿਕ-ਅਨੁਕੂਲ ਬਨਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਗਰਿਕ ਹੇਲਪਡੇਸਕ ਇੱਕ ਸਿੰਗਲ-ਵਿੰਡੋ ਪਲੇਟਫਾਰਮ ਵੱਜੋਂ ਕੰਮ ਕਰੇਗਾ, ਜਿੱਥੇ ਹਰਿਆਣਾ ਦੇ ਨਿਵਾਸੀ ਤਹਿਸੀਲਾਂ ਵਿੱਚ ਟੋਕਨ ਦੇੇ ਅਨੁਮੋਦਨ ਵਿੱਚ ਦੇਰੀ, ਆਨਲਾਇਨ ਰਜਿਸਟ੍ਰੇਸ਼ਨ ਪ੍ਰਣਾਲੀ ਵਿੱਚ ਤਕਨੀਕੀ ਕਮਿਆਂ, ਪੇਪਰਲੇਸ ਰਜਿਸਟ੍ਰੇਸ਼ਨ ਨਾਲ ਜੁੜੀ ਸਮੱਸਿਆਵਾਂ, ਭ੍ਰਿਸ਼ਟਾਚਾਰ, ਅਧਿਕਾਰਿਆਂ ਵੱਲੋਂ ਉਤਪੀੜਨ ਜਾਂ ਸਰਕਾਰੀ ਸੇਵਾਵਾਂ, ਵਿਸ਼ੇਸ਼ਕਰ ਜਾਇਦਾਦ ਰਜਿਸਟੇ੍ਰਸ਼ਨ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਅਨਿਅਮ...
ਸੰਤ ਕਬੀਰ ਜੀ ਦੇ ਵਿਚਾਰ ਅੱਜ ਵੀ ਮਨੁੱਖਤਾ ਨੂੰ ਸਹੀ ਦਿਸ਼ਾ ਵਿਖਾਉਣ ਵਾਲੇ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸੰਤ ਕਬੀਰ ਜੀ ਦੇ ਵਿਚਾਰ ਅੱਜ ਵੀ ਮਨੁੱਖਤਾ ਨੂੰ ਸਹੀ ਦਿਸ਼ਾ ਵਿਖਾਉਣ ਵਾਲੇ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 17 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਕਬੀਰ ਦਾਸ ਜੀ ਦੇ ਵਿਚਾਰ ਅਤੇ ਸਿੱਖਿਆਵਾਂ ਅੱਜ ਦੇ ਦੌਰ ਵਿੱਚ ਵੀ ਬਹੁਤਾ ਪ੍ਰਾਸੰਗਿਕ ਹਨ। ਉਨ੍ਹਾਂ ਨੇ ਕਿਹਾ ਕਿ ਕਬੀਰ ਜੀ ਨੇ 15ਵੀਂ ਸ਼ਤਾਬਦੀ ਵਿੱਚ ਸਮਾਜ ਵਿੱਚ ਵਿਆਪਤ ਧਾਰਮਿਕ ਕੱਟਰਤਾ, ਪਾਖੰਡ ਅਤੇ ਭੇਦਭਾਵ ਵਿਰੁਧ ਜੋ ਕ੍ਰਾਂਤੀਕਾਰੀ ਆਵਾਜ ਚੁੱਕੀ ਸੀ, ਉਹ ਅੱਜ ਵੀ ਸਮਾਜ ਨੂੰ ਏਕਤਾ, ਸਮਰਸਤਾ ਅਤੇ ਵਿਸ਼ਵ ਭਾਈਚਾਰੇ ਦਾ ਰਸਤਾ ਵਿਖਾਉਂਦੀ ਹੈ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਪੰਜਾਬ ਦੇ ਮੋਹਾਲੀ ਵਿੱਚ ਸੰਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਯੋਜਿਤ ਇੱਕ ਸੇਮਿਨਾਰ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸੰਤਾਂ ਦੀ ਵਾਣੀ ਗੂੰਜਦੀ ਹੈ, ਉਹ ਸਥਾਨ ਸਿਰਫ ਸੇਮਿਨਾਰ ਨਹੀਂ ਸਗੋਂ ਸਤਸੰਗ ਦਾ ਰੂਪ ਲੈ ਜਾਂਦਾ ਹੈ। ਅਜਿਹੇ ਆਯੋਜਨਾਂ ਨਾਲ ਸਮਾਜ ਵਿੱਚ ਸਰਗਰਮ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਅਧਿਆਤਮ ਰਾਹੀਂ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਸ੍ਰੀ ਸੈਣੀ ਨੇ ਕਿਹਾ ਕਿ ਮੌਜ਼ੂਦਾ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਵਿੱਚ ਜਦੋਂ ਵਿਸ਼ਵ ਵੱਖ ਵੱਖ ਤਰ੍ਹਾਂ ਦੇ ਤਣਾਓ ਅਤੇ ਸੰਘਰਸ਼ਾਂ ਨਾਲ ਜੂਝ ...
ਮਾਨਸੂਨ ਤੋਂ ਪਹਿਲਾਂ ਪੂਰੀ ਤਿਆਰੀ ਯਕੀਨੀ ਬਣਾਓ, ਜਲ-ਥਲ (ਜਲ-ਭਰੋ) ਕਾਰਨ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ – ਵਿਪੁਲ ਗੋਇਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ, ਹਰਿਆਣਾ

ਮਾਨਸੂਨ ਤੋਂ ਪਹਿਲਾਂ ਪੂਰੀ ਤਿਆਰੀ ਯਕੀਨੀ ਬਣਾਓ, ਜਲ-ਥਲ (ਜਲ-ਭਰੋ) ਕਾਰਨ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ – ਵਿਪੁਲ ਗੋਇਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ, ਹਰਿਆਣਾ

haryana
ਚੰਡੀਗੜ੍ਹ, 17 ਅਪ੍ਰੈਲ- ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਗੁਰੂਗ੍ਰਾਮ ਸਥਿਤ ਲੋਕ ਨਿਰਮਾਣ ਵਿਭਾਗ ਦੇ ਵਿਸ਼ਰਾਮ ਘਰ ਵਿੱਚ ਗੁਰੂਗ੍ਰਾਮ, ਫਰੀਦਾਬਾਦ ਅਤੇ ਮਾਨੇਸਰ ਦੇ ਅਧਿਕਾਰੀਆਂ ਨਾਲ ਮਾਨਸੂਨ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਇਸ ਵਾਰ ਮਾਨਸੂਨ ਦੌਰਾਨ ਕਿਤੇ ਵੀ ਜਲ-ਥਲ ਦੀ ਸਥਿਤੀ ਪੈਦਾ ਨਾ ਹੋਵੇ ਅਤੇ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰ ਲਈਆਂ ਜਾਣ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸੀਵਰੇਜ ਅਤੇ ਡਰੇਨੇਜ ਸਿਸਟਮ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਮਾਨਸੂਨ ਤੋਂ ਪਹਿਲਾਂ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਲੋੜੀਂਦੀ ਗਿਣਤੀ ਵਿੱਚ ਪੰਪ, ਮਸ਼ੀਨਰੀ ਅਤੇ ਹੋਰ ਸਾਧਨਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਾਨਸੂਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਾਦਸਾ ਜਾਂ ਜਾਨੀ ਨੁਕਸਾ...
ਸੀਐਫਐਮਐਸ ‘ਤੇ ਪੌਂਡਿੰਗ ਫਾਇਲਾਂ ਦਾ 15 ਦਿਨਾਂ ਵਿੱਚ ਨਿਪਟਾਰਾ ਕਰਨਾ ਯਕੀਨੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸੀਐਫਐਮਐਸ ‘ਤੇ ਪੌਂਡਿੰਗ ਫਾਇਲਾਂ ਦਾ 15 ਦਿਨਾਂ ਵਿੱਚ ਨਿਪਟਾਰਾ ਕਰਨਾ ਯਕੀਨੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 16 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ  ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੀਐਫਐਮਐਸ 'ਤੇ ਪੌਂਡਿੰਗ ਫਾਇਲਾਂ ਦਾ ਜਲਦ ਨਿਪਟਾਰਾ ਯਕੀਨੀ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਦੇਰੀ ਪ੍ਰਸ਼ਾਸਨਿਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਫਾਇਲਾਂ ਨੂੰ ਸਮੇਬੱਧ ਢੰਗ ਨਾਲ ਨਿਪਟਾਉਣਾ ਸਭ ਤੋਂ ਵੱਧ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਪੈਂਡਿੰਗ ਫਾਇਲਾਂ ਦਾ ਨਿਪਟਾਰਾ ਵੱਧ ਤੋਂ ਵੱਧ 15 ਦਿਨਾਂ ਅੰਦਰ ਪੋਰਟਲ ਰਾਹੀਂ ਕੀਤਾ ਜਾਵੇ। ਮੁੱਖ ਮੰੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਹਯੂਮੈਨ ਰਿਸੋਰਸ ਮਾਡਯੂਲ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਵਿਭਾਗ ਆਪਣੇ-ਆਪਣੇ ਪੱਧਰ 'ਤੇ ਸੀਐਫਐਮਐਸ ਵਿੱਚ ਪੌਂਡਿੰਗ ਮਾਮਲਿਆਂ ਦੀ ਵਿਸਥਾਰ ਸਮੀਖਿਆ ਕਰਨ ਅਤੇ ਸਬੰਧਿਤ ਅਧਿਕਾਰਿਆਂ ਦੀ ਜਵਾਬਦੇਈ ਤੈਅ ਕਰਨ। ਉਨ੍ਹਾਂ ਨੇ ਕਿਹਾ ਕਿ ਪੋਰਟਲ 'ਤੇ ਫਾਇਲਾਂ ਨੂੰ ਸਮੇ-ਸਮੇ 'ਤੇ ਅਪਡੇਟ ਕਰਨਾ ਵੀ ਉਨ੍ਹਾਂ ਹੀ ਜਰੂਰੀ ਹੈ, ਤਾਂ ਜੋ ਕੰਮਾਂ ਦੀ ਪਾਰਦਰਸ਼ਿਤਾ ਬਣੀ ਰਵੇ। ਉਨ੍ਹਾਂ ਨੇ ਕਿਹਾ ਕਿ ਈ-ਆਫਿਸ ਦੇ ਪੂਰੀ ਤਰ੍ਹਾਂ ਲਾਗੂ...