ਪੰਜਾਬ ਕਲਾ ਪਰਿਸ਼ਦ ਵੱਲੋਂ ਸਾਬਕਾ ਐਮ ਪੀ ਤਰਲੋਚਨ ਸਿੰਘ ਨੂੰ ਦਿੱਤਾ ਗਿਆ ਪਹਿਲਾ ਯਾਦਗਾਰੀ ‘ਗੁਰਮਤਿ ਰਤਨ’ ਐਵਾਰਡ
ਚੰਡੀਗੜ੍ਹ, 15 ਜੁਲਾਈ: ਪੰਜਾਬ ਕਲਾ ਪਰਿਸ਼ਦ ਵੱਲੋਂ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਚੈਰਿਟੇਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਹਿਲਾ ਯਾਦਗਾਰੀ 'ਗੁਰਮਤਿ ਰਤਨ' ਐਵਾਰਡ ਸਰਦਾਰ ਤਰਲੋਚਨ ਸਿੰਘ ਸਾਬਕਾ ਐਮ ਪੀ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ 51000/- ਰੁਪਏ, ਦੁਸ਼ਾਲਾ ਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਜਾਵੇਗਾ । ਇਨਾਮ ਸਬੰਧੀ ਜਿਊਰੀ ਮੈਂਬਰ ਡਾ. ਬਲਕਾਰ ਸਿੰਘ, ਡਾ ਨਿਵੇਦਤਾ ਸਿੰਘ, ਡਾ. ਆਤਮ ਰੰਧਾਵਾ ਅਤੇ ਸ੍ਰੀ ਮਲਵਿੰਦਰ ਸਿੰਘ ਜੱਗੀ ਸਨ। ਸਰਦਾਰ ਤਰਲੋਚਨ ਸਿੰਘ ਸਾਬਕਾ ਐਮ ਪੀ ਜਿਨ੍ਹਾਂ ਨੇ ਹਰ ਮੰਚ ਉੱਤੇ ਗੁਰਮਤਿ ਸਿਧਾਂਤ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਸਾਰੀ ਦੁਨੀਆਂ ਵਿਚ ਗੁਰਮਤਿ ਸਿਧਾਂਤ ਦਾ ਸੁਨੇਹਾ ਪਹੁੰਚਾਉਣ ਲਈ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਪੰਜਾਬ ਕਲਾ ਪਰਿਸ਼ਦ ਦੇ ਓਪਨ ਏਅਰ ਥੀਏਟਰ ਦਾ ਰੈਨੋਵੇਸ਼ਨ ਦਾ ਕੰਮ ਵੀ ਇਸ ਟਰਸਟ ਵੱਲੋਂ ਡਾ. ਰਤਨ ਸਿੰਘ ਜੱਗੀ ਦੇ ਬੇਟੇ ਮਲਵਿੰਦਰ ਸਿੰਘ ਜੱਗੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਐਵਾਰਡ ਹਰ ਸਾਲ ਗੁਰਮਤਿ ਸਿਧਾਂਤ ਦੇ ਖੇਤਰ ਵਿਚ ਕਿਸੇ ਉੱਘੀ ਸ਼ਖਸੀਅਤ ਨੂੰ ਦਿੱਤਾ ਜਾਇਆ ਕਰੇਗਾ।
ਸਾਬਕਾ ਸੰਸਦ ਮੈਂਬਰ ਤਰਲੋਚ...







