ਡੀ ਏ ਪੀ ਖਾਦ ਦੀ ਬਜਾਏ ਟੀ ਐਸ ਪੀ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਰਿਹਾ ਪਿੰਡ ਬੇਗੇਵਾਲ ਦਾ ਕਿਸਾਨ-
ਅੰਮ੍ਰਿਤਸਰ 9 ਨਵੰਬਰ 2024-'
ਬਲਾਕ ਖੇਤੀਬਾੜੀ ਦਫਤਰ ਮਜੀਠਾ ਅਧੀਨ ਆਉੰਦੇ ਪਿੰਡ ਬੇਗੇਵਾਲ ਦੇ ਕਿਸਾਨ ਖੇਤੀਬਾੜੀ ਦਫਤਰ ਮਜੀਠਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਣਕ ਦੀ ਫ਼ਸਲ ਵਿੱਚ ਬਿਜਾਈ ਸਮੇਂ ਫਾਸਫੋਰਸ ਦੀ ਪੂਰਤੀ ਲਈ ਵੱਡੀ ਮਾਤਰਾ ਵਿੱਚ ਟੀ ਐਸ ਪੀ ( 0:46:0) ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਡੀ ਏ ਪੀ ਖਾਦ ਦੀ ਕਿੱਲਤ ਸਮੇਂ ਕਣਕ ਦੀ ਬਿਜਾਈ ਦੀ ਦੇਰੀ ਤੋਂ ਬਚ ਰਹੇ ਹਨ ਅਤੇ ਘੱਟ ਪੈਸਿਆਂ ਵਿੱਚ ਵਧੀਆ ਵਰਤੋਂ ਕਰ ਰਹੇ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਮਜੀਠਾ ਡਾ: ਦਿਲਬਾਗ ਸਿੰਘ ਭੱਟੀ ਨੇ ਦੱਸਿਆ ਕਿ ਡੀ ਏ ਪੀ ਦੀ ਵਰਤੋਂ ਮੁੱਖ ਤੋਰ ਤੇ ਕਿਸਾਨਾਂ ਵੱਲੋ ਕਣਕ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਸਾਡੇ ਕਿਸਾਨ ਵੀਰਾਂ ਨੂੰ ਬਿਲਕੁੱਲ ਵੀ ਘਬਰਾਉਣਾ ਨਹੀਂ ਚਾਹੀਦਾ ਸਗੋ ਡੀ.ਏ.ਪੀ ਦੇ ਬਦਲ ਵਜੋਂ ਟੀ ਐਸ ਪੀ ( 0:46:0) ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਚਾਹੀਦੀ ਹੈ। ਡਾ: ਭੱਟੀ ਨੇ ਦੱਸਿਆ ਕਿ (0:46:0) ਵਿੱਚ ਡੀ ਏ ਪੀ ਦੇ ਬਰਾਬਰ ਫਾਸਫੋਰਸ ਹੈ ਅਤੇ ਉਸ ਦੀ ਕੀਮਤ ਵੀ ਡੀ ਏ ਪੀ ਤੋਂ ਘੱਟ ਹੈ ਇਸ ਵਿੱਚ ਲਗਭਗ 15% ਕੈਲਸ਼ੀਅਮ ਅਤੇ ਸਲਫਰ ਤੱਤ ਵੀ ਮੋਜ...








