ਆਮ ਆਦਮੀ ਕਲੀਨਿਕ ਲਈ 2 ਮੈਡੀਕਲ ਅਫਸਰ ਨੂੰ ਸਿਵਿਲ ਸਰਜਨ ਨੇ ਦਿੱਤੇ ਨਿਯੁਕਤੀ ਪੱਤਰ
ਫਾਜ਼ਿਲਕਾ 14 ਨਵੰਬਰ
ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਵਾਅਦਾ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਆਮ ਆਦਮੀ ਕਲੀਨਿਕ ਪੰਨੀਵਾਲਾ ਮਹਲਾ ਅਤੇ ਖੁਬਣ ਵਿੱਚ 2 ਡਾਕਟਰਾਂ ਦੀ ਭਰਤੀ ਕਰਨ ਲਈ ਪਰਿਕ੍ਰੀਆ ਪੂਰੀ ਕਰ ਲਈ ਗਈ ਹੈ। ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਅਤੇ ਜਿਲਾ ਪਰੀਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਨੇ 02 ਡਾਕਟਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਜਾਰੀ ਕੀਤੇ।ਪੇਂਡੂ ਖੇਤਰ ਵਿਖੇ ਹੋਈ ਨਿਯੁਕਤੀ ਦਾ ਲੋਕਾਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਸਿਹਤ ਸਹੁਲਤਾਂ ਮਿਲਣਗੀਆਂ । ਇਸ ਦੋਰਾਨ ਸਿਵਿਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੁਲਤਾਂ ਲਈ ਕਾਫੀ ਗੰਭੀਰ ਹੈ ਅਤੇ ਲੋਕਾਂ ਦੀ ਜਰੂਰਤ ਅਤੇ ਸਿਹਤ ਸੇਵਾਵਾ ਦੀ ਘਾਟ ਨੂੰ ਪੂਰਾ ਕਰਨ ਲਈ ਆਧੁਨਿਕ ਮਸ਼ੀਨਰੀ ਅਤੇ ਸਟਾਫ ਦੀ ਭਰਤੀ ਵਿੱਚ ਕੋਈ ਕਮੀ ਨਹੀਂ ਰੱਖ ਰਹੀ ਹੈ. ਉਹਨਾਂ ਦੱਸਿਆ ਕਿ ਸਾਰੇ ਵਿਭਾਗਾਂ ਦੇ ਨਾਲ-ਨਾਲ ਸਿਹਤ ਵਿਭਾਗ ਵਿੱਚ ਵੀ ਲੋੜ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ. ਆਮ ਆਦਮੀ ਕਲੀ...








