ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣੋ ਨਾਂ ਰੋਕਿਆ ਤਾਂ ਭਵਿੱਖ ਵਿੱਚ ਸਿਹਤ ਨਾਲ ਸੰਬੰਧਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ: ਚਤਰ ਸਿੰਘ ਡੱਲੇਵਾਲਾ
ਫਰੀਦਕੋਟ 12 ਅਕਤੂਬਰ 2024 ( )
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਕਿਸਾਨਾਂ 50 ਤੋਂ 80 ਫੀਸਦੀ ਸਬਸਿਡੀ ਤੇ ਖੇਤੀ ਮਸ਼ੀਨਰੀ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਕਈ ਅਜਿਹੇ ਕਿਸਾਨ ਵੀ ਹਨ, ਜੋ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸੰਭਾਲ ਕਰਕੇ ਫਸਲਾਂ ਦੀ ਸਫਲਤਾ ਪੂਰਵਕ ਕਰਕੇ ਵਾਤਾਵਰਣ ਨੂੰ ਸ਼ੁਧ ਕਰਨ ਵਿੱਚ ਬਣਦਾ ਯੋਗਦਾਨ ਦੇ ਰਹੇ ਹਨ ।
ਪਿੰਡ ਡੱਲੇਵਾਲਾ ਦੇ ਅਜਿਹੇ ਹੀ ਕਿਸਾਨ ਚਤਰ ਸਿੰਘ ਪੁੱਤਰ ਨਿਛੱਤਰ ਸਿੰਘ ਬਰਾੜ ਹਨ, ਜੋ ਪਿਛਲੇ 6 ਸਾਲ ਤੋਂ 32 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਗੋਭੀ.ਆਲੂ,ਟਮਾਟਰ ਅਤੇ ਹਰੀ ਮਿਰਚ ਦੀ ਖੇਤੀ ਸਫਲਤਾ ਪੂਰਵਕ ਕਰਕੇ ਇਲਾਕੇ ਦੇ ਕਿਸਾਨਾਂ ਲਈ ਚਾਨਣ ਮੁਨਾਰੇ ਦੀ ਤਰਾਂ ਕੰਮ ਕਰ ਰਿਹਾ ਹੈ। ਚਤਰ ਸਿੰਘ ਗੋਭੀ,ਆਲੂ,ਟਮਾਟਰ ਅਤੇ ਹਰੀ ਮਿਰਚ ਦੀ ਪਨੀਰੀ ਵੀ ਆਪ ਤਿਆਰ ਕਰਦਾ ਹੈ।ਚਤਰ ਸਿੰਘ ਮੁਤਾਬਕ ਜਿਸ ਤਰਾਂ ਕਿਸਾਨਾਂ,ਉਦਯੋਗਾਂ,ਮੋਟਰ ਗੱਡੀਆਂ ਆਦਿ ਵੱਲੋਂ ਭਵਿੱਖ ਦੀਆਂ ਸਿਹਤ ਨਾਲ ਸੰਬੰਧਤ ਗੰਭੀਰ ਸਮੱਸਿਆਵਾਂ ਨੂੰ ਬੇਧਿਆਨ ਕਰਕੇ ਹਵ...








