ਨਗਰ ਨਿਗਮ ਕਮਿਸ਼ਨਰ ਵੱਲੋਂ ਅਣ-ਅਧਿਕਾਰਤ ਉਸਾਰੀਆਂ/ਨਜ਼ਾਇਜ ਕਬਜ਼ਿਆਂ ਦੀ ਚੈਕਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਅਕਤੂਬਰ:
ਨਗਰ ਨਿਗਮ ਦੀ ਨਗਰ ਯੋਜਨਾਬੰਦੀ ਸ਼ਾਖਾ ਵੱਲੋਂ ਨਿਗਮ ਹਦੂਦ ਅੰਦਰ ਪੈਂਦੇ ਪਿੰਡਾਂ ਅਤੇ ਉਦਯੋਗਿਕ ਸੈਕਟਰ (ਉਦਯੋਗਿਕ ਉਸਾਰੀਆਂ ਨੂੰ ਛੱਡ ਕੇ) ਵਿੱਚ ਬਿਲਡਿੰਗ ਰੈਗੂਲੇਸ਼ਨ ਦਾ ਕੰਮ ਨਿਯੰਤਰਿਤ ਕੀਤਾ ਜਾਂਦਾ ਹੈ, ਇਹਨਾਂ ਖੇਤਰਾਂ ਵਿੱਚ ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ।
ਇਹ ਪ੍ਰਗਟਾਵਾ ਨਿਗਮ ਕਮਿਸ਼ਨਰ ਟੀ ਬੈਨਿਥ ਨੇ ਇਨ੍ਹਾਂ ਖੇਤਰਾਂ ਵਿੱਚ ਅਣ-ਅਧਿਕਾਰਤ ਉਸਾਰੀਆਂ/ਨਜ਼ਾਇਜ ਕਬਜ਼ਿਆਂ ਨੂੰ ਚੈਕ ਕਰਨ ਹਿੱਤ ਨਗਰ ਨਿਗਮ ਟੀਮਾਂ ਨਾਲ ਮੁਆਇਨਾ ਕਰਨ ਉਪਰੰਤ ਕੀਤਾ।
ਕਮਿਸ਼ਨਰ ਨਗਰ ਨਿਗਮ ਟੀ.ਬੈਨਿਥ, ਨੇ ਸਹਾਇਕ ਕਮਿਸ਼ਨਰ ਜਗਜੀਤ ਸਿੰਘ ਜੱਜ ਅਤੇ ਐਮ.ਟੀ.ਪੀ ਰਜਨੀਸ਼ ਵਧਵਾ ਨਾਲ ਪਿੰਡ ਸੋਹਾਣਾ ਵਿਖੇ ਹੋ ਰਹੀ ਉਸਾਰੀਆਂ ਦਾ ਮੁਆਇਨਾ ਕੀਤਾ, ਜਿਸ ਵਿੱਚ ਇਹ ਸਾਹਮਣੇ ਆਇਆ ਕਿ ਕਈ ਬਹੁਮੰਜ਼ਿਲਾ ਵਪਾਰਕ ਉਸਾਰੀਆਂ ਵਿੱਚ ਬਿਲਡਿੰਗ ਬਾਇਲਾਜ਼ ਦੇ ਉਪਬੰਧਾਂ ਦੇ ਵਿਰੁੱਧ ਉਸਾਰੀ ਕੀਤੀ ਜਾ ਰਹੀ ਹੈ।
ਕਮਿਸ਼ਨਰ ਨਗਰ ਨਿਗਮ ਵੱਲੋਂ ਮੌਕੇ ‘ਤੇ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਹਨਾਂ ਇਮਾਰਤਾਂ ਦੀਆਂ ਉਸਾਰੀਆਂ ਸਬੰਧੀ ਦਫ਼ਤਰੀ ਰਿਕਾਰਡ ਅਤੇ ਮੌ...








