ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਸੁਧਾਰਣ ਲਈ ਰੋਡਮੈਪ ਤਿਆਰ- ਸਿਖਿਆ ਮੰਤਰੀ ਮਹੀਪਾਲ ਢਾਂਡਾ
ਚੰਡੀਗੜ੍ਹ, 6 ਮਈ - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਨੂੰ ਕੌਮਾਂਤਰੀ ਮਾਨਕਾਂ ਅਨੁਰੂਪ ਬਨਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਅੰਤਮ ਪਾਇਦਾਨ 'ਤੇ ਖੜੇ ਵਿਦਿਆਰਥੀ ਨੂੰ ਗੁਣਵੱਤਾਪੂਰਣ ਸਿਖਿਆ ਅਤੇ ਬਿਹਤਰ ਵਿਦਿਅਕ ਮਾਹੌਲ ਉਪਲਬਧ ਕਰਾਉਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਇਸ ਦੇ ਲਈ ਊਹ ਭਰਸਕ ਯਤਨ ਕਰਨ।
ਮੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਜਿਲ੍ਹਾ ਸਿਖਿਆ ਅਧਿਕਾਰੀਆਂ (ਡੀਈਓ) ਅਤੇ ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ (ਡੀਈਈਓ) ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਹਨ।
ਮੀਟਿੰਗ ਵਿੱਚ ਕੈਥਲ ਦੀ ਡਿਪਟੀ ਕਮਿਸ਼ਨਰ ਸੁਸ੍ਰੀ ਅਪਰਾਜਿਤਾ ਨੇ ਕੈਥਲ ਦੇ ਕਈ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ 'Stumble Lab' ਦਾ ਪੇਸ਼ਕੀਕਰਣ ਦਿੱਤਾ।
ਕੁਸ਼ਲ ਅਧਿਆਪਕਾਂ ਦੀ ਟੀਮਾਂ ਸਿਖਿਆ ਸੁਧਾਰ ਵਿੱਚ ਨਿਭਾਏਗੀ ਅਹਿਮ ਭੂਮਿਕਾ
ਸਿਖਿਆ ਮੰਤਰੀ ਨੇ ਇੱਕ ਨਵੀਂ ਕਾਰਜਯੋਜਨਾ ਦੇ ਅਧਿਕਾਰੀਆਂ...








