ਵਧੀਕ ਡਿਪਟੀ ਕਮਿਸ਼ਨਰ ਨੇ ਵੇਸਟ ਕੁਲੈਕਟਰ, ਸੈਗਰੀਗੇਟਡ ਵਰਕਰ ਅਤੇ ਸੁਪਵਾਇਜ਼ਰਾਂ ਨੂੰ ਬੀਮਾ ਪਾਲਿਸੀਆ ਦੀ ਕੀਤੀ ਵੰਡ
ਮਾਨਸਾ, 08 ਨਵੰਬਰ:
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਦੀ ਅਗਵਾਈ ਹੇਠ ਨਗਰ ਕੌਸ਼ਲ ਮਾਨਸਾ ਵੱਲੋਂ ਸਫਾਈ ਸੇਵਕਾ ਦੀਆਂ ਬੀਮਾ ਪਾਲਿਸੀਆਂ ਕਰਵਾਈਆ ਗਈਆਂ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਵੱਲੋਂ 3-ਡੀ ਸੁਸਾਇਟੀ ਵਿੱਚ ਕੰਮ ਕਰਦੇ ਵੇਸਟ ਕੁਲੈਕਟਰ, ਸੈਗਰੀਗੇਟਡ ਵਰਕਰ ਅਤੇ ਸੁਪਵਾਇਜ਼ਰਾਂ ਨੂੰ ਬੀਮਾ ਪਾਲਿਸੀਆ ਦੀ ਵੰਡ ਕਰਦਿਆਂ ਦੱਸਿਆ ਗਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਨਗਰ ਕੌਸ਼ਲ ਮਾਨਸਾ ਵਿਖੇ ਕੰਮ ਕਰਦੇ ਰੈਗੂਲਰ ਸਫਾਈ ਸੇਵਕ, ਆਊਟ ਸੋਰਸ ਸਫਾਈ ਸੇਵਕ ਅਤੇ 3-ਡੀ ਸੁਸਾਇਟੀ ਅਧੀਨ ਕੰਮ ਕਰਦੇ ਵੇਸਟ ਕੂਲੈਕਟਰਾਂ ਸਮੇਤ ਕੁੱਲ 242 ਸਫਾਈ ਸੇਵਕਾਂ ਦਾ ਬੀਮਾ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਬੀਮਾ ਪਾਲਿਸੀ ਦੀ ਮਾਨਸਾ ਤੋਂ ਸ਼ੁਰੂੁਆਤ ਕੀਤੀ ਗਈ। ਇਸ ਪਾਲਿਸੀ ਅਨੁਸਾਰ ਜੇਕਰ ਕਿਸੇ ਸਫਾਈ ਸੇਵਕ ਦੀ ਐਕਸੀਡੈਂਟ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦੀ ਰਾਸ਼ੀ ਦਾ ਮੁਆਵਜ਼ਾ ਮਿਲੇਗਾ ਅਤੇ ਐਕਸੀਡੈਂਟ ਕਾਰਨ ਕਿਸੇ ਸਫਾਈ ਸੇਵਕ ਦਾ ਕੋਈ ਅੰਗ ਨਕਾਰਾ ਹੋ ਜਾਂਦਾ ਹੈ ਤਾ ਉਸ ਨੂੰ ਮੈਡੀਕਲ ਰ...








